ਚੀਨੀ ਘੁਸਪੈਠ ਦੀ ਸ਼ਨਾਖਤ ਲਈ ਨਿਰਪੱਖ ਮਿਸ਼ਨ ਦੀ ਇਜਾਜ਼ਤ ਦੇਵੇ ਸਰਕਾਰ: ਰਾਹੁਲ

ਨਵੀਂ ਦਿੱਲੀ (ਸਮਾਜਵੀਕਲੀ) :  ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਭਾਰਤ-ਚੀਨ ਮੁੱਦੇ ਦੇ ਸੰਦਰਭ ਵਿੱਚ ਰੱਖਿਆ ਸੇਵਾਵਾਂ ਨਾਲ ਜੁੜੇ ਸੇਵਾ ਮੁਕਤ ਅਧਿਕਾਰੀਆਂ ਦੀ ਗੱਲ ਸੁਣੇ ਤੇ ਚੀਨ ਵੱਲੋਂ ਭਾਰਤੀ ਖੇਤਰ ਵਿੱਚ ਕੀਤੀ ਘੁਸਪੈਠ ਤੇ ਨਾਜਾਇਜ਼ ਕਬਜ਼ਿਆਂ ਦੀ ਸ਼ਨਾਖਤ ਲਈ ਨਿਰਪੱਖ ਮਿਸ਼ਨ ਗਠਿਤ ਕੀਤੇ ਜਾਣ ਦੀ ਇਜਾਜ਼ਤ ਦੇਵੇ।

ਕਾਂਗਰਸ ਆਗੂ ਪੀ.ਚਿਦੰਬਰਮ ਨੇ ਇਕ ਵੱਖਰੇ ਟਵੀਟ ’ਚ ਕਿਹਾ, ‘ਅਸੀਂ ਤਲਖੀ ਘਟਣ ਤੇ ਫੌਜਾਂ ਦੇ ਪਿੱਛੇ ਹਟਣ ਤੋਂ ਖੁ਼ਸ਼ ਹਾਂ। ਲੋਕ ਪ੍ਰੋਸੈੱਸ (ਅਮਲ) ਤੇ ਪ੍ਰੋਗਰੈੱਸ (ਵਿਕਾਸ) ’ਤੇ ਨੇੜਿਓਂ ਹੋ ਕੇ ਨਜ਼ਰ ਰੱਖਣਗੇ। ਪਰ ਯਾਦ ਰੱਖੀਏ ਕਿ ਅਸਲ ਮੰਤਵ 5 ਮਈ 2020 ਵਾਲੀ ਸਥਿਤੀ ਦੀ ਬਹਾਲੀ ਹੈ।’

Previous articleਰਾਜਨਾਥ ਵੱਲੋਂ ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਨਾਲ ਫੋਨ ’ਤੇ ਗੱਲਬਾਤ
Next articleਪਾਕਿ ਗੋਲੀਬਾਰੀ ਵਿੱਚ ਭਾਰਤੀ ਜਵਾਨ ਸ਼ਹੀਦ