ਚਿਦੰਬਰਮ ਨੂੰ 13 ਤਕ ਨਿਆਂਇਕ ਹਿਰਾਸਤ ’ਚ ਭੇਜਿਆ

ਦਿੱਲੀ ਦੀ ਅਦਾਲਤ ਨੇ ਅੱਜ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੂੰ 13 ਨਵੰਬਰ ਤਕ ਨਿਆਂਇਕ ਹਿਰਾਸਤ ਤਹਿਤ ਤਿਹਾੜ ਜੇਲ੍ਹ ਭੇਜ ਦਿੱਤਾ ਹੈ। ਸੀਨੀਅਰ ਕਾਂਗਰਸੀ ਆਗੂ ਆਈਐੱਨਐੱਕਸ ਮੀਡੀਆ ਮਨੀ ਲਾਂਡਰਿੰਗ ਕੇਸ ਵਿੱਚ 16 ਅਕਤੂਬਰ ਤੋਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿੱਚ ਸਨ। ਚਿਦੰਬਰਮ ਨੇ ਅੱਜ ਦਿੱਲੀ ਹਾਈ ਕੋਰਟ ਵਿਚ ਅਰਜ਼ੀ ਦਾਇਰ ਕਰਕੇ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਹੈ। ਈਡੀ ਨੇ ਹਾਲਾਂਕਿ ਚਿਦੰਬਰਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਨ ਮੌਕੇ ਇਕ ਦਿਨ ਲਈ ਹਿਰਾਸਤੀ ਪੁੱਛਗਿੱਛ ਦੀ ਇਜਾਜ਼ਤ ਮੰਗੀ ਸੀ, ਜਿਸ ਨੂੰ ਵਿਸ਼ੇਸ਼ ਜੱਜ ਅਜੈ ਕੁਮਾਰ ਕੁਹਰ ਨੇ ਖਾਰਜ ਕਰ ਦਿੱਤਾ। ਜੱਜ ਨੇ ਕਿਹਾ 15 ਦਿਨ ਦੀ ਪੁਲੀਸ/ਈਡੀ ਹਿਰਾਸਤ ਕੋਈ ਕਰਮਕਾਂਡੀ ਰਸਮ ਨਹੀਂ ਹੈ, ਜਿਸ ਨੂੰ ਸਾਰੇ ਕੇਸਾਂ ਵਿੱਚ ਲਾਜ਼ਮੀ ਪੂਰਾ ਕੀਤਾ ਜਾਵੇ। ਇਸ ਦੌਰਾਨ ਅਦਾਲਤ ਨੇ ਸੀਨੀਅਰ ਕਾਂਗਰਸੀ ਆਗੂ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਉਣ ਦੇ ਨਾਲ ਘਰ ਦਾ ਬਣਿਆ ਖਾਣਾ, ਪਖਾਨੇ ਲਈ ਅੰਗਰੇਜ਼ੀ ਸੀਟ, ਦਵਾਈਆਂ ਅਤੇ ਲੋੜ ਪੈਣ ’ਤੇ ਹਸਪਤਾਲ ਵਿੱਚ ਮੁਆਇਨਾ ਕਰਵਾਉਣ ਦੀ ਹਦਾਇਤ ਕੀਤੀ ਹੈ।

Previous articleਮਹਾਰਾਸ਼ਟਰ ’ਚ ‘ਗੱਠਜੋੜ’ ਸਰਕਾਰ ਛੇਤੀ ਬਣੇਗੀ: ਫੜਨਵੀਸ
Next articleਨੂਰਪੁਰ ਹਕੀਮਾਂ ’ਤੇ ਲੱਗਿਆ ਨਸ਼ਿਆਂ ਦੀ ਵਿਕਰੀ ਦਾ ਦਾਗ