ਚਿਦੰਬਰਮ ਦੀ ਜ਼ਮਾਨਤ ਖਿਲਾਫ਼ ਸੀਬੀਆਈ ਦੀ ਨਜ਼ਰਸਾਨੀ ਅਰਜ਼ੀ ਰੱਦ

ਨਵੀਂ ਦਿੱਲੀ (ਸਮਾਜਵੀਕਲੀ): ਆਈਐੱਨਐਕਸ ਮੀਡੀਆ ਭ੍ਰਿਸ਼ਟਾਚਾਰ ਕੇਸ ’ਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਮਿਲੀ ਜ਼ਮਾਨਤ ’ਤੇ ਸੀਬੀਆਈ ਵੱਲੋਂ ਫ਼ੈਸਲੇ ’ਤੇ ਨਜ਼ਰਸਾਨੀ ਲਈ ਦਾਖ਼ਲ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਪਿਛਲੇ ਸਾਲ 22 ਅਕਤੂਬਰ ਨੂੰ ਚਿਦੰਬਰਮ ਨੂੰ ਜ਼ਮਾਨਤ ਦਿੱਤੀ ਸੀ। ਜਸਟਿਸ ਆਰ ਭਾਨੂਮਤੀ ਦੀ ਅਗਵਾਈ ਹੇਠਲੇ ਬੈਂਚ ਨੇ ਸੀਬੀਆਈ ਦੀ ਨਜ਼ਰਸਾਨੀ ਪਟੀਸ਼ਨ ਨੂੰ ਰੱਦ ਕਰਦਿਆਂ ਕਿਹਾ ਕਿ ਪਿਛਲੇ ਸਾਲ ਸੁਣਾਏ ਗਏ ਫ਼ੈਸਲੇ ’ਚ ਕੋਈ ਖਾਮੀ ਨਹੀਂ ਸੀ ਜਿਸ ’ਤੇ ਮੁੜ ਵਿਚਾਰ ਕਰਨ ਦੀ ਲੋੜ ਹੋਵੇ। ਬੈਂਚ ਨੇ ਇਹ ਪਟੀਸ਼ਨ 2 ਜੂਨ ਨੂੰ ਰੱਦ ਕੀਤੀ ਸੀ ਜਿਸ ਨੂੰ ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਅੱਜ ਅਪਲੋਡ ਕੀਤਾ ਗਿਆ ਹੈ।

Previous articleਸ੍ਰੀ ਹਰਿਮੰਦਰ ਸਾਹਿਬ ਸਮੂਹ ਦੀਆਂ ਬਿਜਲੀ ਦਰਾਂ ’ਚ ਵਾਧਾ
Next articleਕੋਵਿਡ-19: ਹੈਦਰਾਬਾਦ ਓਪਨ ਬੈਡਮਿੰਟਨ ਟੂਰਨਾਮੈਂਟ ਰੱਦ