ਚਾਰ ਰੂਸੀ ਖਿਡਾਰੀ ਡੋਪਿੰਗ ਦੇ ਦੋਸ਼ੀ ਕਰਾਰ

ਮੈਕਲਾਰੇਨ ਰਿਪੋਰਟ ਵਿੱਚ ਡੋਪਿੰਗ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਚਾਰ ਰੂਸੀ ਖਿਡਾਰੀਆਂ ਵਿੱਚੋਂ ਦੋ ਸਾਬਕਾ ਓਲੰਪਿਕ ਚੈਂਪੀਅਨ ਵੀ ਹਨ। ਪੇਈਚਿੰਗ ਓਲੰਪਿਕ-2008 ਦੇ ਉੱਚੀ ਛਾਲ ਦੇ ਚੈਂਪੀਅਨ ਆਂਦਰੇਈ ਸਿਲਨੋਵ ਅਤੇ ਓਲੰਪਿਕ ਖੇਡਾਂ-2012 ਵਿੱਚ 400 ਮੀਟਰ ਅੜਿੱਕਾ ਦੌੜ ਦੀ ਚੈਂਪੀਅਨ ਨਤਾਲਿਆ ਅੰਤਯੁਖ ਬਾਰੇ ਫ਼ੈਸਲਾ ਖੇਡ ਸਾਲਸੀ ਅਦਾਲਤ ਕਰੇਗੀ।

ਹੋਰ ਖਿਡਾਰੀਆਂ ਵਿੱਚ 1500 ਮੀਟਰ ’ਚ ਵਿਸ਼ਵ ਚੈਂਪੀਅਨਸ਼ਿਪ-2007 ਦੀ ਚਾਂਦੀ ਦਾ ਤਗ਼ਮਾ ਜੇਤੂ ਦੌੜਾਕ ਯੇਲੇਨਾ ਸੋਬੋਲੇਵਾ ਅਤੇ ਹੈਮਰ ਥਰੋਅ ਅਥਲੀਟ ਓਕਸਾਨਾ ਕੋਂਦਰਾਤਯੇਵਾ ਸ਼ਾਮਲ ਹਨ। ਕੈਨੇਡਾ ਦੇ ਵਕੀਲ ਰਿਚਰਡ ਮੈਕਲਾਰੇਨ ਦੀ ਰਿਪੋਰਟ ਵਿੱਚ ਰੂਸ ’ਚ ਵੱਡੇ ਪੱਧਰ ’ਤੇ ਹੋ ਰਹੀ ਡੋਪਿੰਗ ਦਾ ਪਰਦਾਫ਼ਾਸ਼ ਕੀਤਾ ਗਿਆ ਸੀ।

Previous articleਕੋਵਿਡ-19 ਨਾਲ ਨਜਿੱਠਣ ਲਈ ਟਾਟਾ ਟਰੱਸਟ ਦੇਵੇਗਾ 500 ਕਰੋੜ ਰੁਪਏ
Next articleਕਰੋਨਾਵਾਇਰਸ: ਖੁੰਡੇ ਹਲਾਲ ਨੂੰ ਪ੍ਰਸ਼ਾਸਨ ਨੇ ‘ਖੁੱਡੇ’ ਲਾਇਆ