ਚਾਰੇ ਪਾਸੇ ਚੋਰ

ਸਮਾਜ ਵੀਕਲੀ

ਚਾਰੇ ਪਾਸੇ ਚੋਰ ਖੜੇ ਨੇ,
ਕਰਦੇ ਕਾਰੇ ਰੋਜ਼ ਬੜੇ ਨੇ।

ਮਾਲੀ ਬੈਠੇ ਨੇ ਚੁੱਪ ਕਰਕੇ,
ਅੱਗ ਦੇ ਵਿੱਚ ਫੁੱਲ ਸੜੇ ਨੇ।

ਕਿਉਂ ਨਿੰਦੀ ਜਾਂਦੇ ਹੋ ਉਸ ਨੂੰ,
ਖ਼ੁਰਨਾ ਹੀ ਸੀ ਕੱਚੇ ਘੜੇ ਨੇ।

ਆ ਜਾਣ ਨਵੇਂ ਪੱਤੇ ਰੁੱਖ ਤੇ,
ਜਦ ਵੀ ਸੁੱਕੇ ਪੱਤੇ ਝੜੇ ਨੇ।

ਕੀਤਾ ਸੀ ਕੰਮ ਅਸੀਂ ਵਧੀਆ,
ਤਾਂ ਹੀ ਸਾਡੇ ਯਾਰ ਸੜੇ ਨੇ।

ਨੇਤਾਵਾਂ ਨੂੰ ਹੋਵੇ ਫਾਇਦਾ,
ਲੋਕਾਂ ਦੇ ਵਿੱਚ ਬਹੁਤ ਧੜੇ ਨੇ।

ਉਹ ਨਿਕਲੇ ਆਮ ਜਹੇ ਬੰਦੇ,
ਜਿਹੜੇ ਪੁਲਿਸ ਨੇ ਚੋਰ ਫੜੇ ਨੇ।

ਗੱਲ ਤਾਂ ਕੋਈ ਖਾਸ ਨਹੀਂ ਸੀ,
ਐਵੇਂ ਉਹ ਆਪਸ ‘ਚ ਲੜੇ ਨੇ।

ਆਓ ਪਿੱਛੇ ਉਨ੍ਹਾਂ ਦੇ ਖੜੀਏ,
ਜਿਹੜੇ ਜਾਬਰ ਅੱਗੇ ਅੜੇ ਨੇ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554

Previous articleਮੈਂ ਖੜਾ ਹਾਂ ਚਿਰ ਤੋਂ
Next articleਵੰਡਣ ਨਾ ਜੇ ਕਰ