ਘਪਲੇਬਾਜ਼ ਮੰਤਰੀ ਧਰਮਸੋਤ ਵੱਲੋਂ ਮੁੱਖ ਮੰਤਰੀ ਦੀ ਸਤਿਗੁਰੂ ਨਾਨਕ ਦੇਵ ਨਾਲ ਤੁਲਨਾ ਛੱਪੜ ਦਾ ਗਵਾਹ ਡੱਡੂ – ਜਸਵੀਰ ਸਿੰਘ ਗੜ੍ਹੀ

ਭਾਜਪਾ ਤੇ ਕਾਂਗਰਸ ਦੇ ਤਾਬੂਤ ਵਿਚ ਆਖਰੀ ਕਿੱਲ ਠੋਕੇਗੀ ਬਸਪਾ – ਬੈਨੀਵਾਲ

ਜਲੰਧਰ (ਸਮਾਜ ਵੀਕਲੀ)- ਬਸਪਾ ਪੰਜਾਬ ਵੱਲੋਂ ਅੱਜ ਪੰਜਾਬ ਦੇ ਲਗਾਤਾਰ ਚਲ ਰਹੇ ਰੋਸ਼ ਮਾਰਚਾਂ ਦੀ ਲੜੀ ਵਿਚ ਨੌਵਾਂ ਪ੍ਰੋਗਰਾਮ ਅੱਜ ਜਲੰਧਰ ਵਿਖੇ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਪੰਜਾਬ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਅਤੇ ਸ਼੍ਰੀ ਵਿਪੁਲ ਕੁਮਾਰ ਸ਼ਾਮਿਲ ਹੋਏ, ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕੀਤੀ। ਬਸਪਾ ਵਰਕਰਾਂ ਦਾ ਵਿਸ਼ਾਲ ਇਕੱਠ ਬੂਟਾਂ ਮੰਡੀ ਵਿਖੇ ਹੋਇਆ ਜਿੱਥੇ ਬਸਪਾ ਨੇ ਰੋਸ ਪ੍ਰਦਰਸ਼ਨ ਕੀਤਾ। ਜਲੰਧਰ ਦੀ ਸਮੁੱਚੀ ਬਸਪਾ ਲੀਡਰਸ਼ਿਪ ਨੇ ਤੇਜ਼ ਤਕਰੀਰਾਂ ਕੀਤੀਆਂ। ਬਾਅਦ ਵਿਚ ਬਸਪਾ ਨੇ ਚਾਰਾ ਮੰਡੀ ਤੋਂ ਅੰਬੇਡਕਰ ਚੌਂਕ ਤਕ ਨੀਲੇ ਝੰਡੇ ਤੇ ਤਖਤੀਆਂ ਨਾਲ ਵਿਸ਼ਾਲ ਰੋਸ਼ ਮਾਰਚ ਕੀਤਾ। ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਕਰੋ ਦੇ ਆਸਮਾਨ ਗੂੰਜਦੇ ਨਾਹਰੇ ਅਤੇ ਤਖਤੀਆਂ ਬੈਨਰ ਬਸਪਾ ਦੀ ਇਸ ਰੈਲੀ ਦੇ ਵਿਲੱਖਣ ਜਲੌਅ ਸਨ।

ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਸ਼੍ਰੀ ਬੈਨੀਵਾਲ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਭਾਜਪਾ ਕੋਲ ਕੋਈ ਮੁੱਦਾ ਨਹੀਂ ਹੈ , ਦਲਿਤਾਂ ਦੇ ਨਾਮ ਤੇ ਯਾਤਰਾ ਤੇ ਅੰਬੇਡਕਰ ਦੀਆ ਮੂਰਤੀਆਂ ਨੂੰ ਫੁੱਲ ਮਾਲਾ ਪਹਿਨਾਉਣ ਦੇ ਮਾਮਲੇ ਨੂੰ ਮੁੱਦਾ ਬਣਾਉਣਾ ਭਾਜਪਾ ਦਾ ਰਾਜਨੀਤਿਕ ਅਸਫ਼ਲਤਾ ਹੈ ਇਸ ਨੂੰ ਲੁਕਾਉਣ ਲਈ ਭਾਜਪਾ ਦੇ ਛੋਟੇ ਵਰਕਰ ਤੋਂ ਲਈ ਰਾਸ਼ਟਰੀ ਪ੍ਰਧਾਨ ਤੇ ਪ੍ਰਧਾਨ ਸੇਵਕ ਤੱਕ ਝੂਠ ਬੋਲਕੇ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ। ਸ਼੍ਰੀ ਵਿਪੁਲ ਕੁਮਾਰ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ 73 ਸਾਲਾਂ ਤੋਂ ਲਗਾਤਾਰ ਓਬੀਸੀ ਵਰਗਾਂ ਨਾਲ ਧੱਕਾ ਹੋ ਰਿਹਾ ਹੈ ਹਾਲੀ ਤਕ ਪੰਜਾਬ ਵਿੱਚ ਮੰਡਲ ਕਮਿਸਨ ਦੀ ਰਿਪੋਰਟ ਲਾਗੂ ਨਹੀਂ ਹੈ।

ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਾਂਗਰਸ ਨੂੰ ਲਲਕਾਰਦਿਆਂ ਆਪਣੀ ਜੋਸੀਲੀ ਤਕਰੀਰ ਵਿਚ ਕਿਹਾ ਕਿ ਪੌਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਘਪਲੇਬਾਜ਼ ਮੰਤਰੀ ਸਾਧੂ ਸਿੰਘ ਧਰਮਸੋਤ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਤਿਗੁਰੂ ਨਾਨਕ ਦੇਵ ਨਾਲ ਤੁਲਨਾ ਕਰ ਰਿਹਾ ਹੈ, ਅਤੇ ਇਸ ਵਿਵਾਦਮਈ ਮਾਮਲੇ ਵਿਚ ਪੰਥਕ ਧਿਰਾਂ, ਐੱਸ ਜੀ ਪੀ ਸੀ, ਸਤਿਕਾਰ ਕਮੇਟੀਆਂ ਅਤੇ ਅਕਾਲੀ ਦਲ ਚੁੱਪ ਬੈਠਾ ਹੈ, ਜਿਸਤੋਂ ਲਗਦਾ ਹੈ ਕਿ ਕਾਂਗਰਸ ਨੇ ਸਭ ਨੂੰ ਖਰੀਦ ਲਿਆ ਹੈ। ਪ੍ਰੰਤੂ ਬਸਪਾ ਪੰਜਾਬ ਵਿੱਚ ਗੁਰੂਆ ਤੇ ਮਹਾਪੁਰਸ਼ਾਂ ਦਾ ਅਪਮਾਨ ਨਹੀਂ ਹੋਣ ਦੇਵੇਗੀ। ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਚਰਿੱਤਰ ਗੁਰੂ ਦੀ ਸੋਚ ਤੋਂ ਉਲਟ ਹੈ, ਜਿਸ ਵਿਚ ਜਰ ਜੋਰੂ ਤੇ ਜਮੀਨ ਦੀ ਲਾਲਸਾ ਵਾਸ਼ਨਾ ਭਰੀ ਹੋਈ ਹੈ। ਘੋਟਾਲੇਬਾਜ਼ ਧਰਮਸੋਤ ਵੱਲੋਂ ਅਜਿਹੀ ਤੁਲਨਾ ਕਰਨਾ ਸਹੀ ਕਿਉਂਕਿ ਉਸਦੀਆ ਆਪਣੀਆਂ ਕਰਤੂਤਾਂ ਸੱਜਣ ਠੱਗ ਤੇ ਕੌਡੇ ਰਾਖਸਸ਼ ਵਾਲੀਆਂ ਹਨ, ਜਿਸਨੂੰ ਮੁੱਖਮੰਤਰੀ ਨੇ ਕਲੀਨ ਚਿੱਟ ਦਿੱਤੀ ਹੈ। ਕਾਂਗਰਸ ਵੱਲੋਂ ਅਜੇਹੀ ਬਿਆਨਬਾਜੀ ਇਕ ਸਾਜਿਸ ਦਾ ਹਿੱਸਾ ਹੈ ਜੋ ਪੰਜਾਬ ਦਾ ਮਾਹੌਲ ਖਰਾਬ ਕਰਕੇ ਮੁੜ ਪੰਜਾਬ ਨੂੰ ਕਾਲੇ ਯੁਗ ਵਿੱਚ ਧੱਕਣ ਵਾਲੀਆਂ ਹਨ। ਕਾਂਗਰਸ ਦੀਆਂ ਸਾਜਸ਼ਾਂ ਬਸਪਾ ਦੇ ਰਾਸਤੇ ਨੂੰ ਰੋਕਣ ਲਈ ਹਨ, ਜਦੋਂਕਿ ਬਸਪਾ ਪੰਜਾਬ ਵਿੱਚ ਲਗਾਤਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰਵਾਉਣ ਹਿੱਤ, ਮੰਡਲ ਕਮਿਸਨ ਰਿਪੋਰਟ ਲਈ, ਸਾਧੂ ਸਿੰਘ ਧਰਮਸੋਤ ਦੀ ਬਰਖਾਸਤੀ ਹਿਤ, ਕਿਸਾਨਾਂ ਦੇ ਸਮਰਥਨ ਵਿਚ ਖੇਤੀ ਕਾਨੂੰਨਾਂ ਦਾ ਵਿਰੌਧ ਆਦਿ ਲਗਾਤਾਰ ਓਦੋਂ ਤਕ ਜਾਰੀ ਰੱਖੇਗੀ ਜਦੋਂ ਤਕ ਦਲਿਤਾਂ ਪਛੜੇ, ਘੱਟ ਗਿਣਤੀਆਂ ਨੂੰ ਓਹਨਾ ਦੇ ਬਣਦੇ ਹੱਕ ਅਧਿਕਾਰ ਨਹੀਂ ਮਿਲ ਜਾਂਦੇ।

ਇਸ ਮੌਕੇ ਸੂਬਾ ਜਨਰਲ ਸਕੱਤਰ ਸ਼੍ਰੀ ਗੁਰਮੇਲ ਚੁੰਬਰ, ਬਲਵਿੰਦਰ ਕੁਮਾਰ, ਡਾ ਨਛੱਤਰ ਪਾਲ, ਭਗਵਾਨ ਸਿੰਘ ਚੌਹਾਨ, ਪਰਮਜੀਤ ਮੱਲ, ਐਡਵੋਕੇਟ ਵਿਜੈ ਬੱਧਣ, ਰਾਜੇਸ਼ ਕੁਮਾਰ, ਡਾ ਸੁਖਬੀਰ ਸਲਾਰਪੁਰ, ਰਾਜਿੰਦਰ ਰੀਹਲ, ਪੀ ਡੀ ਸ਼ਾਂਤ, ਅੰਮ੍ਰਿਤਪਾਲ ਭੋਂਸਲੇ, ਵਿਜੈ ਯਾਦਵ, ਤਰਸੇਮ ਥਾਪਰ, ਜਗਦੀਸ਼ ਸ਼ੇਰਪੁਰੀ, ਸਵਰਨ ਸਿੰਘ ਕਲਿਆਣ, ਜਤਿੰਦਰ ਕੁਮਾਰ ਹੈਪੀ, ਦਵਿੰਦਰ ਗੋਗਾ, ਰਣਜੀਤ ਕੁਮਾਰ, ਸੋਮ ਲਾਲ, ਵਰਿੰਦਰ ਕੁਮਾਰ, ਜਸਵੰਤ ਰਾਏ, ਦੇਵ ਰਾਜ ਸੁਮਨ, ਸੁਖਵਿੰਦਰ ਬਿੱਟੂ, ਰਾਜਕੁਮਾਰ ਭੁੱਟੋਂ, ਬਲਵਿੰਦਰ ਬਾਉਪੁਰ,, ਸੁਭਾਸ਼ ਚੰਦਰ, ਚਰਨਜੀਤ ਨਾਹਰ, ਲਲਿਤ ਕੁਮਾਰ, ਸੁਖ ਰਾਮ ਚੌਹਾਨ, ਰਾਮ ਸਰੂਪ ਚੰਬਾ, ਖੁਸੀ ਰਾਮ, ਸਤਪਾਲ ਬਧਨ, ਸਤਪਾਲ ਪਾਲਾ, ਬਲਵਿੰਦਰ ਰੱਲ, ਅਸ਼ੋਕ ਸੰਧੂ, ਕੁਲਦੀਪ ਬੰਗੜ, ਵਿਨੇ ਕੁਮਾਰ, ਹਰਮੇਸ਼ ਲਾਲ, ਪੰਮੀ ਰੁੜਕਾ, ਪਿਆ ਬੰਗਾ, ਆਦਿ ਵੱਡੀ ਗਿਣਤੀ ਵਿਚ ਬਸਪਾ ਵਰਕਰ ਤੇ ਸਮਰਥਕ ਸ਼ਾਮਿਲ ਸਨ।

Previous articleMuslim intellectuals, activists condemn Paris beheading, demand abolition of apostasy and blasphemy laws
Next articleਕਿਸਾਨਾਂ ਵੱਲੋਂ ਹੋਕਾ