ਗ੍ਰੇਟਾ ਵੱਲੋਂ ਨੀਟ ਤੇ ਜੇਈਈ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਸੱਦੇ ਦੀ ਹਮਾਇਤ

ਲੰਡਨ (ਸਮਾਜ ਵੀਕਲੀ) : ਵਾਤਾਵਰਨ ਤਬਦੀਲੀ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਉਣ ਵਾਲੀ ਸਵੀਡਿਸ਼ ਮੂਲ ਦੀ ਗ੍ਰੇਟਾ ਥੁਨਬਰਗ ਨੇ ਭਾਰਤ ਵਿੱਚ ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਨੀਟ ਤੇ ਜੇਈਈ ਪ੍ਰੀਖਿਆਵਾਂ ਨੂੰ ਮੁਲਤਵੀ ਕੀਤੇ ਜਾਣ ਦੀ ਵਕਾਲਤ ਕੀਤੀ ਹੈ। ਥੁਨਬਰਗ ਨੇ ਕਿਹਾ ਕਿ ਮਹਾਮਾਰੀ ਦਰਮਿਆਨ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਬੈਠਣ ਲਈ ਕਹਿਣਾ ‘ਸਿਰੇ ਦਾ ਪੱਖਪਾਤ’ ਹੈ।

ਮੁੱਖ ਕੌਮੀ ਪ੍ਰੀਖਿਆਵਾਂ ਨੂੰ ਅੱਗੇ ਪਾਉਣ ਦੇ ਸੱਦੇ ਦੀ ਹਮਾਇਤ ਕਰਦਿਆਂ ਥੁਨਬਰਗ ਨੇ ਇਕ ਟਵੀਟ ਵਿੱਚ ਕਿਹਾ ਕਿ ਇਹ ਵਿਦਿਆਰਥੀਆਂ ਨਾਲ ਪੱਖਪਾਤ ਕਰਨ ਵਾਂਗ ਹੈ। ਉਸ ਨੇ ਟਵੀਟ ਕੀਤਾ, ‘ਕੋਵਿਡ-19 ਮਹਾਮਾਰੀ ਦੌਰਾਨ ਤੇ ਅਜਿਹੇ ਮੌਕੇ ਜਦੋਂ ਲੱਖਾਂ ਵਿਦਿਆਰਥੀ ਹੜ੍ਹਾਂ ਕਰਕੇ ਅਸਰਅੰਦਾਜ਼ ਹਨ, ਭਾਰਤ ਵਿੱਚ ਵਿਦਿਆਰਥੀਆਂ ਨੂੰ ਕੌਮੀ ਪ੍ਰੀਖਿਆਵਾਂ ’ਚ ਬੈਠਣ ਲਈ ਕਹਿਣਾ ਪੂਰੀ ਤਰ੍ਹਾਂ ਗੈਰਵਾਜਬ ਹੈ। ਮੈਂ ‘ਕੋਵਿਡ ਦੌਰਾਨ ਜੇਈਈ ਤੇ ਨੀਟ ਪ੍ਰੀਖਿਆਵਾਂ ਨੂੰ ਮੁਲਤਵੀ’ ਕਰਨ ਦੇ ਸੱਦੇ ਦੀ ਹਮਾਇਤ ਕਰਦੀ ਹਾਂ।’

Previous articleਮੁਸ਼ੱਰਫ਼-ਮਨਮੋਹਨ ਕਰਾਰ ਕਸ਼ਮੀਰ ਮਸਲੇ ਦਾ ਸਭ ਤੋਂ ਬਿਹਤਰ ਹੱਲ
Next articleਭਾਰਤੀ ਲੇਖਿਕਾ ਦੀ ਪੁਸਤਕ ‘ਸੀਤਾਪਾਈਲਾ’ ਦਾ ਹਿਬਰੂ ਅਤੇ ਅਰਬੀ ਵਿੱਚ ਹੋਵੇਗਾ ਤਰਜਮਾ