ਗੋਲਡਨ ਵਿਰਸਾ ਯੂ. ਕੇ ਦਾ ਨਵੇਕਲਾ ਉਪਰਾਲਾ

ਤੱਤੀ ਤਵੀ ਧਾਰਮਿਕ ਗੀਤ ਜਲਦ ਸਰੋਤਿਆਂ ਦੀ ਕਚਹਿਰੀ ਵਿੱਚ

ਨੌਜਵਾਨ ਪੀੜ੍ਹੀ ਨੂੰ  ਆਪਣੇ ਸਿੱਖ ਗੁਰੂਆਂ ਦੇ ਵਿਰਸੇ ਅਤੇ ਉਨ੍ਹਾਂ ਦੀ ਸ਼ਹੀਦੀ ਨਾਲ ਜੋੜਨ ਦੀ ਵੀ ਇੱਕ ਪਹਿਲ ਕਦਮੀ-ਰਾਜਵੀਰ ਸਮਰਾ

ਪੰਜਾਬ- 17 ਜੂਨ (ਕੌੜਾ) (ਸਮਾਜਵੀਕਲੀ):  ਗੋਲਡਨ ਵਿਰਸਾ ਯੂ ਕੇ ਦੇ ਬੈਨਰ ਹੇਠ ਅਤੇ ਰਾਜਵੀਰ ਸਮਰਾ ਤੇ ਸਮੁੱਚੀ ਟੀਮ ਵੱਲੋਂ ਨੌਜਵਾਨ ਪੀੜ੍ਹੀ ਨੂੰ ਸਿੱਖੀ ਸਿਧਾਂਤਾਂ , ਸਿੱਖ ਵਿਰਸੇ ਨਾਲ ਜੋੜਨ ਦੇ ਉਦੇਸ਼ ਨਾਲ ਅਣਥੱਕ ਯਤਨਾਂ ਤੇ ਮਿਹਨਤ ਨਾਲ ਪੰਜਵੇਂ ਗੁਰੂ ਅਰਜਨ ਦੇਵ ਜੀ, ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ ਜੀ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਪੇਸ਼ ਕਰਨ ਵਾਲਾ  ਤੱਤੀ ਤਵੀ ਧਾਰਮਿਕ  ਗੀਤ ਤਿਆਰ ਕੀਤਾ   ਗਿਆ ਹੈ। ਜਿਸ ਨੂੰ ਜਲਦੀ ਹੀ   ਯੂ ਟਿਊਬ ਤੇ ਗੋਲਡਨ ਵਿਰਸਾ ਯੂ ਕੇ ਆਦਿ ਚੈਨਲਾਂ ਤੇ ਦੇਖਿਆ ਜਾ ਸਕੇਗਾ।
ਇਸ ਗੀਤ ਦੇ ਬੋਲ ਜਿੱਥੇ ਗੋਲਡਨ ਵਿਰਸਾ ਯੂ ਕੇ ਦੇ ਐੱਮ.ਡੀ ਰਾਜਵੀਰ ਸਮਰਾ ਨੇ ਖ਼ੁਦ ਕਲ਼ਮ ਬੱਦ ਕੀਤੇ ਹਨ । ਉੱਥੇ ਹੀ ਇਸ ਨੂੰ  ਬੈਕ ਬੈਚਰ  ਵੱਲੋਂ ਮਿਊਜ਼ਿਕ ਦਿੱਤਾ ਗਿਆ ਹੈ ਅਤੇ ਇਸ ਦਾ ਫ਼ਿਲਮਾਂਕਣ ਅਮਰ ਨਿਮਾਣਾ ਦੁਆਰਾ  ਵੱਖ ਵੱਖ ਗੁਰਦੁਆਰਿਆਂ ਵਿੱਚ ਕੀਤਾ ਗਿਆ ਹੈ । ਇਸ ਧਾਰਮਿਕ ਗੀਤ ਨੂੰ ਆਪਣੀ ਸੁਰੀਲੀ ਆਵਾਜ਼ ਵਿੱਚ ਸ਼ੇਰਾ ਬੋਹੜਵਾਲੀਆਂ ਨੇ ਬੜੇ ਹੀ ਵਿਲੱਖਣ ਅੰਦਾਜ਼ ਵਿੱਚ ਆਪਣੀ ਆਵਾਜ਼ ਵਿੱਚ ਗਾਇਆ ਹੈ। ਗੋਲਡਨ ਵਿਰਸਾ ਯੂ ਕੇ ਦੇ ਐੱਮ ਡੀ ਰਾਜਵੀਰ ਸਮਰਾ ਨੇ ਗੱਲਬਾਤ ਦੌਰਾਨ ਦੱਸਿਆ ਕਿ  ਗੋਲਡਨ ਵਿਰਸੇ ਦੁਆਰਾ ਜਿੱਥੇ ਹਮੇਸ਼ਾਂ ਹੀ ਨੌਜਵਾਨ ਪੀੜ੍ਹੀ ਨੂੰ ਆਪਣੇ ਪੁਰਾਤਨ ਵਿਰਸੇ ਅਤੇ ਅਮੀਰ ਸੱਭਿਆਚਾਰ ਨਾਲ ਜੋੜਨ ਦਾ ਯਤਨ ਕੀਤਾ ਜਾਂਦਾ ਰਿਹਾ ਹੈ।
ਉੱਥੇ ਹੀ ਇਸ ਵਾਰ ਗੋਲਡਨ ਵਿਰਸੇ ਨੇ  ਨੌਜਵਾਨ ਪੀੜ੍ਹੀ ਨੂੰ  ਆਪਣੇ ਸਿੱਖ ਗੁਰੂਆਂ ਦੇ ਵਿਰਸੇ ਅਤੇ ਉਨ੍ਹਾਂ ਦੀ ਸ਼ਹੀਦੀ ਨਾਲ ਜੋੜਨ ਦੀ ਵੀ ਇੱਕ ਪਹਿਲ ਕਦਮੀ ਕੀਤੀ ਹੈ।   ਜਿਸ ਵਿਚ ਗੋਲਡਨ ਵਿਰਸਾ ਯੂ ਕੇ ਦੀ ਸਮੁੱਚੀ ਟੀਮ ਨੇ ਅਹਿਮ ਯੋਗਦਾਨ ਪਾਇਆ ਹੈ। ਉੱਥੇ ਹੀ ਇਸ ਕੰਮ ਵਿੱਚ    ਸੁਰਿੰਦਰ ਸਿੰਘ ਜੱਜ,ਪ੍ਰਸਿੱਧ ਗੀਤਕਾਰ ਤੇ ਗਾਇਕ ਬਿੱੱਕਰ ਤਿਮੋਵਾਲ ਅਤੇ ਪ੍ਰਸਿੱਧ ਸਭਿਆਚਾਰਕ ਪ੍ਰਰੋਮਟਰ ਜਸਕਰਨ ਜੌਹਲ ਨੇ ਵਿਸ਼ੇਸ਼ ਸਾਥ ਦਿੱਤਾ ਹੈ। ਜਿਸ ਕਾਰਨ ਅਸੀਂ ਇਸ ਧਾਰਮਿਕ ਗੀਤ ਨੂੰ ਗਾਉਣ ਅਤੇ  ਫਿਲਮਾਂਕਣ    ਕਰਨ ਵਿੱਚ ਕਾਮਯਾਬ ਹੋਏ ਹਾਂ । ਜਲਦ ਹੀ ਇਹ ਧਾਰਮਿਕ ਗੀਤ ਸਰੋਤਿਆਂ ਦੀ ਕਚਹਿਰੀ ਵਿੱਚ ਹੋਵੇਗਾ।
Previous articleਰਾਹੁਲ ਨੇ ਸ਼ਹੀਦ ਦੇ ਜਜ਼ਬੇ ਨੂੰ ਕੀਤਾ ਸਲਾਮ
Next articleਵਿਧਾਇਕ ਚੀਮਾ ਅਤੇ ਡਿਪਟੀ ਕਮਿਸ਼ਨਰ ਨੇ ਹੜਾਂ ਤੋਂ ਬਚਾਅ ਲਈ ਕੀਤੇ ਜਾ ਰਹੇ ਅਗੇਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ