ਗੈਂਗਸਟਰ ਸੁੱਖਪ੍ਰੀਤ ਬੁੱਢਾ ਰੋਮਾਨੀਆ ’ਚੋਂ ਗ੍ਰਿਫ਼ਤਾਰ

ਇੰਟਰਪੋਲ ਦੀ ਮਦਦ ਨਾਲ ਪੰਜਾਬ ਪੁਲੀਸ ਨੂੰ ਮਿਲੀ ਸਫਲਤਾ, ਇੱਕ ਹੋਰ ਗੈਂਗਸਟਰ ਵੀ ਕਾਬੂ

ਪੰਜਾਬ ਪੁਲੀਸ ਨੇ ਇੰਟਰਪੋਲ ਦੀ ਮਦਦ ਨਾਲ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਰੋਮਾਨੀਆ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਅਨੁਸਾਰ ਉਸਨੂੰ ਦੋ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲੀਸ ਦੀ ਟੀਮ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਰੋਮਾਨੀਆ ਗਈ ਸੀ। ਉਸਨੂੰ ਕਾਬੂ ਕਰਨ ਵਿੱਚ ਪੰਜਾਬ ਪੁਲੀਸ ਦੇ ਸਾਈਬਰ ਸੈੱਲ ਦਾ ਵਿਸ਼ੇਸ਼ ਯੋਗਦਾਨ ਹੈ। ਜਦੋਂ ਇੰਟਰਪੋਲ ਅਤੇ ਪੰਜਾਬ ਪੁਲੀਸ ਦੀ ਟੀਮ ਨੇ ਉਸਦੀ ਛੁਪਣਗਾਹ ’ਤੇ ਛਾਪਾ ਮਾਰਿਆ ਤਾਂ ਇੱਕ ਹੋਰ ਗੈਂਗਸਟਰ ਵੀ ਉਸਦੇ ਘਰ ਮੌਜੂਦ ਸੀ ਅਤੇ ਉਹ ਵੀ ਪੁਲੀਸ ਦੇ ਕਾਬੂ ਆ ਗਿਆ ਹੈ। ਉਸ ਨੂੰ ਵੀ ਭਾਰਤ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਬੁੱਢਾ ਤੋਂ ਪੁੱਛਗਿੱਛ ਦੌਰਾਨ ਅਨੇਕਾਂ ਤਰ੍ਹਾਂ ਦੇ ਖੁਲਾਸੇ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਸੁਖਪ੍ਰੀਤ ਬੁੱਢਾ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਤੋਂ ਫਿਰੌਤੀਆਂ ਲੈਣ ਲਈ ਬਦਨਾਮ ਸੀ ਅਤੇ ਵੱਟਸਐਪ ਰਾਹੀਂ ਵਿਦੇਸ਼ੀ ਫੋਨ ਨੰਬਰ ਤੋਂ ਧਮਕੀਆਂ ਦਿੰਦਾ ਸੀ। ਬੁੱਢਾ ਦੀ ਗ੍ਰਿਫ਼ਤਾਰੀ ਦੀ ਖ਼ਬਰ ਨਾਲ ਨਜ਼ਦੀਕੀ ਕਸਬਾ ਮੁੱਲਾਂਪੁਰ ਦੇ 12 ਤੋਂ ਵੱਧ ਵਪਾਰੀਆਂ ਨੇ ਇੱਕ ਵਾਰ ਸੁੱਖ ਦਾ ਸਾਹ ਲਿਆ ਹੈ, ਜਿਨ੍ਹਾਂ ਨੂੰ ਧਮਕੀਆਂ ਦੇ ਕੇ ਉਹ ਮੋਟੀਆਂ ਰਕਮਾਂ ਫਿਰੌਤੀ ਵਜੋਂ ਮੰਗਦਾ ਸੀ ਅਤੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਤੇ ਬੱਚੇ ਚੁੱਕਣ ਦੀਆਂ ਧਮਕੀਆਂ ਦਿੰਦਾ ਸੀ। ਉਹ ਦਵਿੰਦਰ ਬੰਬੀਹਾ ਦੀ 2016 ਵਿੱਚ ਮੌਤ ਤੋਂ ਬਾਅਦ ਬੰਬੀਹਾ ਗੈਂਗ ਦਾ ਸਰਗਣਾ ਬਣ ਗਿਆ ਸੀ। ਬੁੱਢਾ ਅਤੇ ਵਿੱਕੀ ਗੌਂਡਰ ਨੂੰ ਪੰਜਾਬ ਦੇ ਸਭ ਤੋਂ ਵੱਧ ਖਤਰਨਾਕ ਗੈਂਗਸਟਰ ਮੰਨਿਆ ਜਾਂਦਾ ਸੀ। ਉਸ ਵਿਰੁੱਧ 25 ਤੋਂ ਵੱਧ ਕੇਸ ਦਰਜ ਹਨ।

Previous articleਜੰਮੂ ਦੇ 5 ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾਵਾਂ ਬਹਾਲ
Next articleਭਾਰਤ ਵੱਲੋਂ ਭੂਟਾਨ ਨਾਲ ਸਹਿਯੋਗ ਲਈ ਸਮਝੌਤਿਆਂ ’ਤੇ ਦਸਤਖ਼ਤ