ਗੁਰੂ ਹਰਿਕ੍ਰਿਸ਼ਨ ਸਕੂਲ ਆਰ ਸੀ ਐੱਫ ‘ਚ ਫਰੈਸ਼ਰ ਪਾਰਟੀ

ਕੈਪਸ਼ਨ : ਫਰੈਸ਼ਰ ਪਾਰਟੀ ਦੇ ਜੇਤੂਆਂ ਨੂੰ ਸਨਮਾਨਿਤ ਕਰਦੇ ਡਾ. ਜਸਵਿੰਦਰ ਕੌਰ, ਬੀਬੀ ਗੁਰਪ੍ਰੀਤ ਕੌਰ, ਇੰਜ. ਹਰਨਿਆਮਤ ਕੌਰ, ਇੰਜ.ਨਿਮਰਤਾ ਕੌਰ ਅਤੇ ਸਟਾਫ ਮੈਂਬਰ

ਕੋਨਿਸ਼ਕਾ ਮਿਸ ਤੇ ਪਵਨਦੀਪ ਮਿਸਟਰ ਫਰੈਸ਼ਰ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੌਂਗਾ ਦੀ ਅਗਵਾਈ ਵਿਚ ਤੀਜ਼ ਕਮ ਫਰੈਸ਼ਰ ਪਾਰਟੀ ਦਾ ਆਯੋਜਨ ਬੜੀ ਧੂਮਧਾਮ ਨਾਲ ਕੀਤਾ ਗਿਆ । ਡਾ. ਜਸਵਿੰਦਰ ਕੌਰ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁੁੁਰਪ੍ਰੀਤ ਕੌੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰਜ. ਸਵਰਨ ਸਿੰਘ ਮੈਂਂਬਰ ਪੀ.ਏ.ਸੀ, ਡਾਇਰੈਕਟਰ ਇੰਜ. ਹਰਨਿਆਮਤ ਕੌਰ ਅਤੇ ਇੰਜ. ਨਿਮਰਤਾ ਕੌਰ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਵੱਲੋਂ ਪਹੁੰਚੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ।

ਇਸ ਦੌਰਾਨ ਵਿਦਿਆਰਥੀਆਂ ਪ੍ਰਭਾਵਸ਼ਾਲੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ, ਜਿਸ ਦਾ ਆਗਾਜ਼ ਵਿਦਿਆਥਣਾਂ ਸ਼ਬਦ ਗਾਇਨ ਨਾਲ ਕੀਤਾ । ਮਿਸ ਫਰੈਸ਼ਰ ਤੇ ਮਿਸਟਰ ਫਰੈਸ਼ਰ ਦੇ ਦਰਮਿਆਨ ਹੋਇਆ ਮੁਕਾਬਲਾ ਸਮਾਗਮ ਦਾ ਮੁੱਖ ਆਕਰਸ਼ਨ ਰਿਹਾ, ਜਿਸ ਵਿਚ ਵਿਦਿਆਰਥੀਆਂ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਕੋੋਨਿਸ਼ਕਾ ਮਿਸ ਤੇ ਪਵਨਦੀਪ ਸਿੰਘ ਮਿਸਟਰ ਫਰੈਸ਼ਰ ਦੇ ਖਿਤਾਬ ‘ਤੇ ਕਬਜ਼ਾ ਕਰਨ ਵਿਚ ਸਫਲ ਰਹੇ । ਆਂਚਲਪ੍ਰੀਤ ਕੌਰ ਤੇ ਰਾਜਨਬੀਰ ਸਿੰਘ ਨੂੰ ਫਸਟ ਰਨਰਅੱਪ ਅਤੇ ਮਹਿਕਪ੍ਰੀਤ ਤੇ ਮਨਰਾਜ ਸਿੰਘ ਨੂੰ ਸੈਕੰਡ ਰਨਰਅੱਪ ਐਲਾਨਿਆ ਗਿਆ । ਜਸਰੀਨ ਕੌਰ ਮਿਸ ਗਰੇਸਫੁੱਲ, ਵੰਸ਼ਦੀਪ ਸਿੰਘ ਮਿਸਟਰ ਹੈਂਂਡਸਮ, ਪਾਇਲਪ੍ਰੀਤ ਕੌਰ ਬੱਬਲੀ ਸਮਾਈਲ ਅਤੇ ਪਵਨਵੀਰ ਸਿੰਘ ਸੁੰਦਰ ਦਸਤਾਰ ਦਾ ਖਿਤਾਬ ਹਾਲਤ ਕਰਨ ਵਿਚ ਸਫਲ ਰਹੇ ।

ਮੰਚ ਸੰਚਾਲਨ ਮੈਡਮ ਦਲਜੀਤ ਕੌਰ ਦੇ ਨਾਲ ਵਿਦਿਆਰਥਣਾਂ ਗੁਰਲੀਨ ਕੌਰ ਤੇ ਜਸਲੀਨ ਕੌਰ ਵੱਲੋਂ ਕੀਤਾ ਗਿਆ । ਜੱਜਾਂ ਦੀ ਭੂਮਿਕਾ ਮੈਡਮ ਪਵਨਦੀਪ ਕੌਰ ਤੇ ਮੈਡਮ ਅਨੀਤਾ ਸਹਿਗਲ ਨੇ ਨਿਭਾਈ । ਇਸ ਮੌਕੇ ਬੋਲਦਿਆਂ ਡਾ. ਜਸਵਿੰਦਰ ਕੌਰ ਨੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਪ੍ਰਭਾਵਸ਼ਾਲੀ ਸੱਭਿਆਚਾਰਕ ਸਮਾਗਮ ਪੇਸ਼ ਕਰਨ ਲਈ ਵਧਾਈ ਦਿੱਤੀ । ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਫਾਸਟ ਫੂਡ ਨੂੰ ਤਿਆਗ ਕੇ, ਸੰਤੁਲਿਤ ਭੋਜਨ ਖਾਣ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਅਸੀਂ ਸਰੀਰਕ ਤੇ ਦਿਮਾਗ਼ੀ ਤੌਰ ‘ਤੇ ਮਜ਼ਬੂਤ ਹੋ ਕੇ ਦੁਨੀਆਂ ਵਿਚ ਵਿਚਰ ਸਕੀਏ । ਸਮਾਗਮ ਦੇ ਅੰਤ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਪਹੁੰਚੇ ਮਹਿਮਾਨਾਂ ਵੱਲੋਂ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ਮੈਡਮ ਪਰਮਿੰਦਰ ਕੌਰ, ਸ਼ਵੇਤਾ ਮਹਿਤਾ, ਰਮਾਨਿਕਾ, ਨੀਲਮ ਕਾਲੜਾ, ਮਨਜਿੰਦਰ ਸਿੰਘ, ਸ਼ਿੰਦਰਪਾਲ ਕੌਰ, ਹਰਪਾਲ ਕੌਰ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਭੁਪਿੰਦਰ ਕੌਰ, ਹਰਪਿੰਦਰ ਕੌਰ, ਰਣਜੀਤ ਸਿੰਘ, ਅਸ਼ੋਕ ਕੁਮਾਰ, ਅੰਜੂ, ਰੇਨੂੰ ਬਾਲਾ, ਲਵਿਤਾ ਆਦਿ ਸਟਾਫ ਮੈਂਬਰ ਹਾਜ਼ਰ ਸਨ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleWipro, HCL feature among 12 Indian firms in Hurun Global 500 list
Next articleMicrosoft invests $5 mn in OYO