ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਸੰਤੁਲਿਤ ਭੋਜਨ ਸਬੰਧੀ ਆਨਲਾਈਨ ਵਰਕਸ਼ਾਪ

ਕੈਪਸ਼ਨ : ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਿਤ ਆਨਲਾਈਨ ਵਰਕਸ਼ਾਪ ਦੀ ਝਲਕ ।   

ਹੁਸੈਨਪੁਰ , 26 ਜੂਨ  (ਕੌੜਾ) (ਸਮਾਜਵੀਕਲੀ)— ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਵਿਨੋਦ ਖਜੂਰੀਆ ਦੀ ਅਗਵਾਈ ਹੇਠ ਪੰਜਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੰਤੁਲਿਤ ਭੋਜਨ ਸਬੰਧੀ ਆਨਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ।

ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਐਸਜੀਪੀਸੀ, ਇੰਜ. ਹਰਨਿਆਮਤ ਕੌਰ ਡਾਇਰੈਕਟਰ ਅਤੇ ਇੰਜ. ਨਿਮਰਤਾ ਕੌਰ ਐਡਮਨਿਸਟਰੇਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਯੋਜਿਤ ਵਰਕਸ਼ਾਪ ‘ਚ ਡਾ. ਸੁਰਜੀਤ ਕੌਰ ਡਾਇਰੈਕਟਰ ਕਪੂਰਥਲਾ ਹਸਪਤਾਲ ਵੱਲੋਂ ਬਤੌਰ ਮੁੱਖ ਬੁਲਾਰਾ ਸ਼ਿਰਕਤ ਕੀਤੀ ਗਈ ।

ਡਾ. ਕੌਰ ਨੇ ਵਿਦਿਆਰਥੀਆਂ ਨੂੰ ਫਾਸਟ ਫੂਡ ਸਮੇਤ ਖਾਣ ਪੀਣ ਵਾਲੀਆਂ ਹੋਰ ਬਾਹਰ ਦੀਆਂ ਚੀਜ਼ਾਂ ਤੋਂ ਦੂਰ ਰਹਿ ਕੇ ਘਰ ‘ਚ ਬਣਿਆ ਸੰਤੁਲਿਤ ਭੋਜਨ ਖਾਣ ਦਾ ਸੁਨੇਹਾ ਦਿੱਤਾ । ਉਨ੍ਹਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਹਰੀਆਂ ਸਬਜ਼ੀਆਂ ਅਤੇ ਫਲ ਖਾਣ ਲਈ ਵੀ ਪ੍ਰੇਰਿਤ ਕੀਤਾ । ਅੰਤ ਵਿੱਚ ਡਾ. ਕੌਰ ਨੇ ਬੱਚਿਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਬਹੁਤ ਹੀ ਸਰਲਤਾ ਨਾਲ ਦਿੱਤੇ ।

Previous articleਜਦੋਂ ਬਾਪੂ ਨੇ ਗੁਰੂ ਘਰ ਦੇ ਸਟੇਜ ਸਕੱਤਰ ‘ਤੇ ਆਪਣਾ ਗੁੱਸਾ ਇਕ ਵੱਖਰੇ ਅੰਦਾਜ਼ ਚ ਕੱਢਿਆ !
Next articleAlways strive to be the best but in the right way: Kohli to Pandya