ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਮਨਾਇਆ

ਕੈਪਸ਼ਨ : ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਆਨਲਾਈਨ ਕ੍ਰਿਸ਼ਨ ਜਨਮਾਸ਼ਟਮੀ ਦਾ ਤਿਉਹਾਰ ਮਨਾਉਂਦੇ ਛੋਟੇ ਛੋਟੇ ਬੱਚੇ ।

ਹੁਸੈਨਪੁਰ , 11 ਅਗਸਤ (ਕੌੜਾ) (ਸਮਾਜ ਵੀਕਲੀ)-ਰੇਲ ਕੋਚ ਫ਼ੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਜੂਨੀਅਰ ਵਿੰਗ ਦੇ ਵਿਦਿਆਰਥੀਆਂ ਵੱਲੋਂ ਆਨਲਾਈਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਮਨਾਇਆ ਗਿਆ ।

ਇਸ ਦੌਰਾਨ ਛੋਟੇ ਛੋਟੇ ਬੱਚਿਆਂ ਰਾਧਾ ਕ੍ਰਿਸ਼ਨ ਦੇ ਰੂਪ ‘ਚ ਪੇਸ਼ਕਾਰੀਆਂਂ ਰਾਹੀਂ ਸਭ ਦਾ ਮਨ ਮੋਹ ਲਿਆ । ਦਸਵੀਂ ਜਮਾਤ ਦੀ ਵਿਦਿਆਰਥਣ ਹਰਸ਼ਿਤਾ ਨੇ ਸ਼੍ਰੀ ਕ੍ਰਿਸ਼ਨ ਦੇ ਜਨਮ, ਬਾਲਲੀਲਾ ਦਾ ਜਿਕਰ ਕਵਿਤਾ ਰਾਹੀਂ ਕੀਤਾ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰਜ. ਹਰਨਿਆਮਤ ਕੌਰ ਡਾਇਰੈਕਟਰ ਅਤੇ ਪਿ੍ੰਸੀਪਲ ਪ੍ਰਬਦੀਪ ਕੌਰ ਮੋਂਗਾ ਵੱਲੋ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ ।

ਇਸ ਮੌਕੇ ਵਾਈਸ ਪਿੰਸੀਪਲ ਰੇਨੂੰ ਅਰੋੜਾ, ਮੈਡਮ ਲਵਿਤਾ, ਨਵਨੀਤ ਕੌਰ, ਦੀਪਿਕਾ, ਕਮਲਦੀਪ ਕੌਰ, ਗਗਨਦੀਪ ਕੌਰ, ਅੰਜੂ, ਹਰਪਾਲ ਕੌਰ, ਨੀਲਮ, ਹਰਪ੍ਰੀਤ ਕੌਰ, ਨਿਧੀ, ਅਨੀਤਾ ਆਦਿ ਸਟਾਫ਼ ਮੈਂਬਰ ਹਾਜਰ ਸਨ ।

Previous articlePilot bodies seek immediate removal of DGCA after Kozhikode mishap
Next articleIndian health experts take Russian Covid vaccine with pinch of salt