ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਵਿਚ ਡਾ. ਅੰਬੇਡਕਰ  ਦੇ ਜੀਵਨ ਅਤੇ ਮਿਸ਼ਨ ‘ਤੇ ਸਮਾਗਮ

ਓ.ਐੱਸ.ਡੀ. ਡਾ: ਜਸਪਾਲ ਸਿੰਘ ਰੰਧਾਵਾ ਸ੍ਰੀ ਐਲ.ਆਰ. ਬਾਲੀ ਦਾ ਸਨਮਾਨ ਕਰਦੇ ਹੋਏ

 ਜਲੰਧਰ (ਸਮਾਜ ਵੀਕਲੀ): ਡਾ. ਅੰਬੇਡਕਰ ਦੇ ਜੀਵਨ, ਉਨ੍ਹਾਂ ਦੀ ਵਿਚਾਰਧਾਰਾ ਅਤੇ ਸੰਵਿਧਾਨ ਦੇ ਨਿਰਮਾਣ ਵਿਚ ਉਨ੍ਹਾਂ ਦੀਆਂ ਸੇਵਾਵਾਂ ‘ਤੇ ਸਮਾਗਮਾਂ ਦੀ ਇਕ ਲੜੀ ਨਕੋਦਰ, ਜ਼ਿਲ੍ਹਾ ਜਲੰਧਰ, ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਚ ਆਰੰਭ ਕੀਤੀ ਗਈ। ਇਸੇ ਲੜੀ ਵਿਚ, 19 ਫਰਵਰੀ 2020 ਨੂੰ ਇਕ ਵਿਸ਼ਾਲ ਇਕੱਠ ਹੋਇਆ ਸੀ ਜਿਸ ਵਿਚ ਸ਼੍ਰੀ ਐਲ.ਆਰ. ਬਾਲੀ ਨੂੰ ਮੁੱਖ ਮਹਿਮਾਨ  ਵਜੋਂ ਬੁਲਾਇਆ ਗਿਆ ਸੀ.

ਕਾਲਜ  ਵਿਚ ਓ.ਐੱਸ.ਡੀ. ਡਾ: ਜਸਪਾਲ ਸਿੰਘ ਰੰਧਾਵਾ ਨੇ ਬਾਲੀ ਜੀ ਦਾ ਸਨਮਾਨ ਕੀਤਾ ਅਤੇ ਵਿਚਾਰ ਪੇਸ਼ ਕੀਤੇ। ਬਾਲੀ ਜੀ ਨੇ ਆਪਣੇ 40 ਮਿੰਟ  ਦੇ ਭਾਸ਼ਣ ਵਿੱਚ, ਬਾਬਾ ਸਾਹਿਬ ਡਾ. ਅੰਬੇਡਕਰ  ਦੇ ਜੀਵਨ ਸੰਘਰਸ਼, ਉਨ੍ਹਾਂ ਦੇ ਸਿਧਾਂਤਾਂ ਅਤੇ ਦੇਸ਼ ਪ੍ਰਤੀ ਸੇਵਾਵਾਂ, ਖਾਸ ਕਰਕੇ ਸੰਵਿਧਾਨ ਦੇ ਨਿਰਮਾਣ ਬਾਰੇ ਵਿਚਾਰ ਪੇਸ਼ ਕੀਤੇ। ਸ਼੍ਰੀ ਅਜੈ ਕੁਮਾਰ ਨੇ ਬਾਲੀ ਜੀ  ਦੀ ਜਾਨ-ਪਹਿਚਾਣ ਕਰਵਾਈ ਅਤੇ ਵਿਚਾਰ ਪੇਸ਼ ਕੀਤੇ। ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਇਸ ਸਮਾਗਮ  ਵਿਚ ਭਾਰੀ ਗਿਣਤੀ ਵਿਚ ਹਿੱਸਾ ਲਿਆ. ਸ਼੍ਰੀ ਭੀਸ਼ਮ ਪਾਲ ਸਿੰਘ (ਗਾਜ਼ੀਆਬਾਦ, ਯੂ.ਪੀ.), ਬਲਦੇਵ ਰਾਜ ਭਾਰਦਵਾਜ (ਟਰੱਸਟੀ, ਅੰਬੇਡਕਰ ਭਵਨ ਟਰੱਸਟ, ਜਲੰਧਰ) ਅਤੇ ਸ੍ਰੀ ਅਨੰਦ ਬਾਲੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਕਾਲਜ ਵੱਲੋਂ ਰਿਫਰੈਸ਼ਮੈਂਟ ਅਤੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ।

  • ਬਲਦੇਵ ਰਾਜ ਭਾਰਦਵਾਜ (ਟਰੱਸਟੀ, ਅੰਬੇਡਕਰ ਭਵਨ ਟਰੱਸਟ, ਜਲੰਧਰ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਵਿਖੇ ਵਿਦਿਆਰਥੀ ਦਰਸ਼ਕਾਂ ਦਾ ਦ੍ਰਿਸ਼

 

Previous articleਖੂਨ-ਖਰਾਬੇ ਦੇ ਡਰੋਂ ਧਾਰਮਿਕ ਦੀਵਾਨ ਛੱਡੇ: ਰਣਜੀਤ ਸਿੰਘ
Next articleBritMuslim play, Tartuffe, set to open at Brum REP