ਗੁਰੂ ਨਾਨਕ ਖਾਲਸਾ ਕਾਲਜ ਵਿਖੇ ਆਨਲਾਈਨ ਤੀਜ ਫੈਸਟੀਵਲ ਹੋਇਆ

ਫੋਟੋ ਕੈਪਸ਼ਨ-ਆਨਲਾਈਨ ਕਰਵਾਏ ਗਏ ਮੁਕਾਬਲਿਆਂ ਵਿੱਚ ਵਿਦਿਆਰਥੀ ਆਪਣੀ ਕਲਾ ਦੇ ਨਮੂਨੇ ਵਿਖਾਉਂਦੇ ਹੋਏ।

ਹੁਸੈਨਪੁਰ  (ਕੌੜਾ) (ਸਮਾਜ ਵੀਕਲੀ)- ਕੋਵਿਡ-19 ਕਾਰਣ ਲੱਗੀਆਂ ਇਤਿਆਤੀ ਪਾਬੰਦੀਆਂ ਕਾਰਨ ਸਥਾਨਕ ਗੁਰੁ ਨਾਨਕ ਖਾਲਸਾ ਕਾਲਜ ਵਿਖੇ ਤੀਜ ਫੈਸਟੀਵਲ ਆਨਲਾਈਨ ਸੱਭਿਆਚਰਕ ਮੁਕਾਬਲਿਆਂ ਦੇ ਰੂਪ ਵਿੱਚ ਅਨੋਖੇ ਢੰਗ ਨਾਲ ਮਨਾਇਆ ਗਿਆ।ਇਹ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆਂ ਕਿ ਪਿਛਲੇ ਦਿਨੀਂ ਇਸ ਸਬੰਧ ਵਿੱਚ ਮਹਿੰਦੀ ਡਿਜਾਇਨ,ਨੇਲ ਆਰਟ,ਲੋਕ ਗੀਤ ਤੇ ਲੋਕ ਨਾਚ ਦੇ ਰੂਪ ਵਿੱਚ ਵਿਸ਼ੇਸ਼ ਸੱਭਿਆਚਾਰਕ ਮੁਕਾਬਲੇ ਆਨਲਾਈਨ ਕਰਵਾਏ ਗਏ ਜਿਸ ਵਿੱਚ 100 ਤੋਂ ਵੱਧ ਵਿਦਿਆਰਥੀਆਂ ਨੇ ਬਹੁਤ ਹੀ ਉਤਸਾਹ ਨਾਲ ਭਾਗ ਲਿਆ।

ਅਨੁਭਵੀ ਅਧਿਆਪਕਾਂ ਤੇ ਅਧਾਰਿਤ ਜੱਜਾਂ ਦੇ ਇੱਕ ਪੈਨਲ ਦੁਆਰਾ ਇਹਨਾਂ ਮੁਕਾਬਲਿਆਂ ਦੇ ਨਤੀਜਿਆਂ ਦਾ ਫੈਸਲਾ ਕੀਤਾ ਗਿਆ ਤੇ ਜੇਤੂ ਵਿਦਿਆਰਥੀਆਂ ਨੂੰ ਆਨਲਾਈਨ ਈ-ਸਰਟੀਫਿਕੇਟਾਂ ਰਾਹੀਂ ਸਨਮਾਨਿਤ ਕੀਤਾ ਗਿਆ।ਉਹਨਾਂ ਹੋਰ ਦੱਸਿਆ ਕਿ ਜੇਤੂ ਵਿਦਿਆਰਥੀਆਂ ਨੂੰ ਕਾਲਜ ਖੁਲਣ ਉਪਰੰਤ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਜਾਵੇਗਾ।ਇਹਨਾਂ ਮੁਕਾਬਲਿਆਂ ਦਾ ਆਯੋਜਨ ਡਾ.ਮਨੀ ਛਾਬੜਾ, ਪੋ੍ਰ.ਸ਼ਿਲਪਾ ਅਰੋੜਾ , ਪੋ੍ਰ.ਪ੍ਰਭਲੀਨ ਸਿੰਘ, ਪੋ੍ਰ.ਸੁਖਪਾਲ ਸਿੰਘ ਦੁਆਰਾ ਕੀਤਾ ਗਿਆ।

ਇਹਨਾਂ ਮੁਕਾਬਲਿਆਂ ਦੇ ਨਤੀਜਿਆਂ ਵਿੱਚ ਮਹਿੰਦੀ ਡੀਜਾਇਨ ਵਿੱਚ ਗੁਲਸ਼ਨਪ੍ਰੀਤ ਕੌਰ ਪਹਿਲੇ,ਪਵਨਪ੍ਰੀਤ ਕੌਰ ਦੂਸਰੇ ਤੇ ਕੋਮਲਪ੍ਰੀਤ ਕੌਰ ਤੀਸਰੇ ਸ਼ਥਾਨ ‘ਤੇ ਰਹੇ।ਨੇਲ ਆਰਟ ਵਿੱਚ ਮਨਰੀਤ ਕੌਰ ਪਹਿਲੇ,ਨਿੰਦਰ ਕੌਰ ਦੂਸਰੇ ਤੇ ਮੋਨਿਕਾ ਦੇਵੀ ਤੀਸਰੇ ਸਥਾਨ ‘ਤੇ ਰਹੇ।ਲੋਕ ਗੀਤ ਵਿੱਚ ਪ੍ਰਿਆ ਬੇਵੀ ਪਹਿਲੇ ਸਥਾਨ,ਰਾਜਨਪ੍ਰੀਤ ਸਿੰਘ ਦੂਸਰੇ ਤੇ ਸਿਮਰਜੀਤ ਕੌਰ ਤੇ ਚੰਨਪ੍ਰੀਤ ਕੌਰ ਤੀਸਰੇ ਸਥਾਨ ‘ਤੇ ਰਹੇ।ਇਸੇ ਤਰ੍ਹਾਂ ਲੋਕ ਨਾਚ ਵਿੱਚ ਮਨਦੀਪ ਕੌਰ ਪਹਿਲੇ,ਨਵਜੋਤ ਕੌਰ ਦੂਜੇ ਤੇ ਸਿਮਰਜੀਤ ਕੌਰ ਤੀਜੇ ਸਥਾਨ ‘ਤੇ ਰਹੇ।

ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਜ.ਸਵਰਨ ਸਿੰਘ ਤੇ ਸਕੱਤਰ ਮੈਡਮ ਗੁਰਪ੍ਰੀਤ ਕੌਰ ਮੈਂਬਰ ਐਸਜੀਪੀਸੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਕਾਲਜ ਦੇ ਵਿਦਿਆਰਥੀ ਆਪਣੇ ਸੱਭਿਆਚਾਰ ਪ੍ਰਤੀ ਵਿਸ਼ੇਸ਼ ਰੂਪ ਵਿੱਚ ਜਾਗਰਿਤ ਹਨ ਜਿਸ ਕਾਰਨ ਉਹਨਾਂ ਨੇ ਵੱਡੇ ਉਤਸਾਹ ਨਾਲ ਇਹਨਾਂ ਮੁਕਾਬਲਿਆਂ ਵਿੱਚ ਆਪਣੀ ਲਾ ਦਾ ਪ੍ਰਦਰਸ਼ਨ ਕੀਤਾ।

Previous articleLebanon continues to receive foreign donations after Beirut’s blasts
Next articleਗਾਇਕ ਰਣਜੀਤ ਰਾਣਾ ਲੈ ਕੇ ਆਇਆ ‘ਮਾਪੇ ਕਿਉਂ ਲੱਗਣ ਪਰਾਏ’