ਗੁਰੂਆਂ ਦੇ ਆਸ਼ੀਰਵਾਦ ਨਾਲ ਪੰਜਾਬ ਨੂੰ ਹਰਿਆ ਭਰਿਆ ਬਨਾਉਣ ਦਾ ਸੰਕਲਪ – ਦਲਵੀਰ ਹੀਰਾ

ਨਰਸਰੀ ਸੰਚਾਲਕ ਦਲਵੀਰ ਹੀਰਾ ਸਲਾਲਾ।

ਵਾਤਾਵਰਣ ਤੇ ਵਿਸ਼ੇਸ਼

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ)– ਨੈਸ਼ਨਲ ਕੋਅਪਰੇਟਿਵ ਯੂਨੀਅਨ ਆਫ਼ ਇੰਡੀਆ ਦੇ ਸਹਿਯੋਗ ਨਾਲ ਚੱਲ ਰਹੀ ਸ਼ਾਮਚੁਰਾਸੀ ਕਠਾਰ ਰੋਡ ਤੇ ਪਿੰਡ ਬਹੋਦੀਨਪੁਰ – ਜਲਭੇ ਵਿਖੇ ਸਥਿਤ ਸਰਕਾਰੀ ਮਾਨਤਾ ਪ੍ਰਾਪਤ ਨਰਸਰੀ ਦੇ ਸੰਚਾਲਕ ਸ਼੍ਰੀਮਾਨ ਦਲਵੀਰ ਹੀਰਾ ਨੇ ਕਿਹਾ ਕਿ ਉਨਾਂ ਦਾ ਟੀਚਾ ਗੁਰੂਆਂ ਦੇ ਆਸ਼ੀਰਵਾਦ ਨਾਲ ਵਾਤਾਵਰਣ ਦਿਵਸ ਮੌਕੇ ਪੰਜਾਬ ਭਰ ਨੂੰ ਹਰਿਆ ਭਰਿਆ ਬਣਾਉਣ ਦਾ ਸੰਕਲਪ ਹੈ।

ਇਸ ਮੌਕੇ ਉਨਾਂ ਕਿਹਾ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨਾਂ ਦੀ ਟੀਮ ਵਲੋਂ ਪੂਰੇ ਪੰਜਾਬ ਭਰ ਵਿਚ ਫੁੱਲ ਬੂਟੇ ਲਗਾਏ ਜਾਣਗੇ, ਜਿਸ ਸਬੰਧੀ ਉਹ ਬੀ ਡੀ ਓ ਬਲਾਕ ਆਦਮਪੁਰ ਦੇ ਉਚ ਅਫ਼ਸਰਾਂ ਨਾਲ ਸੰਪਰਕ ਸਾਧ ਕੇ ਜ਼ਿਲਾ ਜਲੰਧਰ ਦੇ ਹੋਰ ਪਿੰਡਾਂ ਦੇ ਪੰਚਾਂ ਸਰਪੰਚਾਂ ਦੇ ਮੋਹਤਵਰਾਂ ਨਾਲ ਰਾਬਤਾ ਕਾਇਮ ਕਰਕੇ ਪਿੰਡ ਪਿੰਡ ਫੁੱਲ ਬੂਟੇ ਲਗਾਉਣ ਦੀ ਪ੍ਰੀਕ੍ਰਿਆ ਸ਼ੁਰੂ ਕਰ ਚੁੱਕੇ ਹਨ।

ਜਿਸ ਤਹਿਤ ਉਨਾਂ ਨੇ ਦਰਜਨਾਂ ਪਿੰਡਾਂ ਵਿਚ ਫੁੱਲਦਾਰ ਅਤੇ ਫ਼ਲਦਾਰ ਬੂਟੇ ਲਗਾਉਣ ਦੇ ਨਾਲ ਨਾਲ ਕੋਅਪਰੇਟਿਵ ਸੁਸਾਇਟੀਆਂ ਦੇ ਮਾਧਿਅਮ ਰਾਹੀਂ ਸਬਜੀਆਂ ਦੇ ਵੇਲਾਂ ਆਦਿ ਵੀ ਪਿੰਡਾਂ ਦੇ ਲੋਕਾਂ ਨੂੰ ਤਕਸੀਮ ਕੀਤੀਆਂ ਹਨ। ਜਿਸ ਨਾਲ ਲੋਕਾਂ ਦੇ ਸਿਰ ਦਾ ਮਾਲੀ ਬੋਝ ਵੀ ਹਲਕਾ ਹੋਵੇਗਾ ਅਤੇ ਉਹ ਘਰੇਲੂ ਬਗੀਚਿਆਂ ਵਿਚ ਆਪਣੀਆਂ ਸਬਜੀਆਂ ਤੇ ਹੋਰ ਫ਼ਲ ਫਰੂਟ ਲਗਾ ਕੇ ਬਿਨਾ ਕੀਟਨਾਸ਼ਕ ਦਵਾਈਆਂ ਦੇ ਖਾ ਸਕਦੇ ਹਨ। ਜਿਸ ਨਾਲ ਵਾਤਾਵਰਣ ਦੀ ਸ਼ੁਧਤਾ ਵੀ ਕਾਇਮ ਰਹੇਗੀ ਅਤੇ ਲੋਕ ਜ਼ਹਿਰੀਲੀਆਂ ਦਵਾਈਆਂ ਦੇ ਛਿੜਕਾਅ ਵਾਲੀਆਂ ਖਾਣਪੀਣ ਦੀਆਂ ਵਸਤਾਂ ਤੋਂ ਵੀ ਰਹਿਤ ਹੋਣਗੇ।

Previous articleਰੰਗਲੀ ਦੁਨੀਆਂ
Next articleਸਿੱਖ ਪੰਥ ਸਾਰੀ ਦੁਨੀਆਂ ਵਿਚ ਆਪਾ ਵਾਰਨ ਵਿਚ ਮੋਹਰੀ-ਜਥੇਦਾਰ ਸ਼੍ਰੀ ਕੇਸਗੜ ਸਾਹਿਬ