ਗੁਰਬਖਸ਼ ਸ਼ੌਂਕੀ ਅਤੇ ਮੰਨਤ ਬਾਜਵਾ ਦਾ ਧਾਰਮਿਕ ਗੀਤ ‘ਧੰਨ ਗੁਰੂ ਰਵਿਦਾਸ ਜੀ ’ ਲਾਂਚ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਏ ਕੇ ਰਿਡਾਰਡਸ ਯੂ ਐਸ ਏ ਅਤੇ ਅਰਸ਼ਦੀਪ ਬੰਗੜ ਯੂ ਐਸ ਏ ਦੀ ਵਲੋਂ ਸੁਰੀਲੇ ਗਾਇਕ ਗੁਰਬਖਸ਼ ਸ਼ੌਂਕੀ ਤੇ ਮੰਨਤ ਬਾਜਵਾ ਦੀ ਅਵਾਜ਼ ਵਿਚ ਧੰਨ ਗੁਰੂ ਰਵਿਦਾਸ ਜੀ’ ਧਾਰਮਿਕ ਗੀਤ ਹਾਲ ਹੀ ਵਿਚ ਰਿਲੀਜ਼ ਕੀਤਾ ਗਿਆ ਜਿਸ ਨੂੰ ਸਮੁੱਚੀਆਂ ਸੰਗਤਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਗੀਤ ਦੇ ਪ੍ਰੋਡਿਊਸਰ ਵਿਜੇ ਰਾਣੀ ਹਨ ਅਤੇ ਇਸ ਦੇ ਗੀਤਕਾਰ ਬਿੱਟੂ ਦੌਲਤਪੁਰੀਆ ਯੂ ਐਸ ਏ ਹੈ। ਗਾਇਕ ਗੁਰਬਖਸ਼ ਸ਼ੌਂਕੀ ਨੇ ਦੱਸਿਆ ਕਿ ਹਨੀ ਹਰਦੀਪ ਦੇ ਇਸ ਪ੍ਰੋਜੈਕਟ ਦੇ ਡਾਇਰੈਕਟਰ ਰਮਨ ਕੁਮਾਰ ਅਤੇ ਰਾਇਟਰ ਸੋਨੂੰ ਮੂਸਾਪੁਰੀਆ ਹਨ। ਡਾ. ਲੱਕੀ ਅਤੇ ਉਡੀਕ ਮੱਲੇਵਾਲੀਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਹੈ। ਗਾਇਕ ਗੁਰਬਖਸ਼ ਸ਼ੌਂਕੀ ਅਤੇ ਮੰਨਤ ਬਾਜਵਾ ਨੇ ਇਸ ਟਰੈਕ ਨੂੰ ਗਾ ਕੇ ਬੇਹੱਦ ਖੁਸ਼ੀ ਮਹਿਸੂਸ ਕੀਤੀ ਹੈ।

Previous articleWorld’s 1st case of human infection with bird flu in Russia
Next articleUK records another 10,406 Covid-19 cases, 445 deaths