ਗੁਰਦੁਆਰਾ ਲੰਗਰ ਸਾਹਿਬ ਵਿੱਚ ਕਰੋਨਾ ਦੇ 20 ਮਰੀਜ਼

ਔਰੰਗਾਬਾਦ (ਸਮਾਜਵੀਕਲੀ) – ਮਹਾਰਾਸ਼ਟਰ ਦੇ ਨਾਂਦੇੜ ਵਿੱਚ ਗੁਰਦੁਆਰਾ ਲੰਗਰ ਸਾਹਿਬ ਵਿੱਚ ਕਰੋਨਾ ਤੋਂ ਪੀੜਤ 20 ਸ਼ਰਧਾਲੂਆਂ ਦਾ ਪਤਾ ਲੱਗਾ ਹੈ। ਡਾਕਟਰੀ ਟੀਮ ਨੇ 97 ਵਿਅਕਤੀਆਂ ਦੇ ਨਮੂਨੇ ਲਏ ਸਨ, ਜਿਨ੍ਹਾਂ ਵਿੱਚੋਂ 20 ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਮਰੀਜ਼ਾਂ ਨੂੰ ਐੱਨਆਰਆਈ ਭਵਨ ਕੋਵਿਟ ਕੇਅਰ ਸੈਂਟਰ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਸ਼ਰਧਾਲੂਆਂ ਦੇ ਨਮੂਨੇ 30 ਅਪਰੈਲ ਤੇ ਪਹਿਲੀ ਮਈ ਨੂੰ ਲਏ ਗਏ ਸਨ। 25 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ।

Previous articleਜਲੰਧਰ, 2 ਮਈ ਇਥੋਂ ਦੇ ਮਿਲਕ ਬਾਰ ਚੌਕ `ਚ ਨੌਜਵਾਨ ਆਪਣੀ ਕਾਰ ਦੇ ਬੋਨਟ ’ਤੇ ਥਾਣੇਦਾਰ ਨੂੰ ਦੂਰ ਤੱਕ ਘਸੀੜਦਾ ਲੈ ਗਿਆ। ਲੋਕ ਵੀ ਪਿੱਛੇ ਦੌੜੇ ਤੇ ਅੱਗੇ ਜਾ ਕੇ ਉਸ ਨੇ ਕਾਰ ਰੋਕ ਲਈ ਤਾਂ ਪੁਲੀਸ ਨੇ ਵੀ ਉਸ ਦੀ ਚੰਗੀ ਛਿੱਤਰ ਪਰੇਡ ਕੀਤੀ। ਮਿਲਕ ਬਾਰ ਚੌਕ ਨਾਕੇ `ਤੇ ਖੜ੍ਹੇ ਮੁਲਾਜ਼ਮਾਂ ਨੇ ਗੂੜੀ ਸਲੇਟੀ ਰੰਗ ਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਕਾਰ ਚਲਾ ਰਹੇ ਨੌਜਵਾਨ ਨੇ ਕਾਰ ਰੋਕਣ ਦੀ ਥਾਂ ਉਥੇ ਤਾਇਨਾਤ ਥਾਣਾ 6 ਦੇ ਏਐੱਸਆਈ ਮੁਲਖ ਰਾਜ `ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਏਐੱਸਆਈ ਨੂੰ ਨੌਜਵਾਨ ਕਾਫ਼ੀ ਦੂਰ ਤੱਕ ਬੋਨੇਟ `ਤੇ ਘਸੜੀਦਾ ਲੈ ਗਿਆ। ਵਧੀਕ ਐੱਸਐੱਚਓ ਗੁਰਦੇਵ ਸਿੰਘ ਨੇ ਪਿੱਛਾ ਕਰ ਕੇ ਨੌਜਵਾਨ ਨੂੰ ਬਾਕੀ ਮੁਲਾਜ਼ਮਾਂ ਨਾਲ ਮਿਲ ਕੇ ਕਾਬੂ ਕੀਤਾ। ਉਸ ਨੂੰ ਹਿਰਾਸਤ `ਚ ਲੈ ਕੇ ਥਾਣਾ 6 ਲੈ ਗਈ।
Next articleਚੰਡੀਗੜ੍ਹ: ਬਾਪੂ ਧਾਮ ਕਲੋਨੀ ’ਚ 6 ਹੋਰ ਕੋਰੋਨਾ ਮਰੀਜ਼, ਗਿਣਤੀ 94 ਹੋਈ