ਗੁਣਗੀਤ ਮੰਗਲ ਦਾ ਟਰੈਕ ‘ਛੋਟੇ ਸਾਹਿਬਜਾਦੇ’ ਰਿਲੀਜ਼ – ਮੰਗਲ ਹਠੂਰ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸਾਹਬਿਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅੱਜ ਸਮੁੱਚਾ ਸੰਸਾਰ ਸ਼ਰਧਾ ਦੇ ਫੁੱਲ ਅਰਪਿਤ ਕਰ ਰਿਹਾ ਹੈ। ਇਸ ਕੜੀ ਤਹਿਤ ਪੰਜਾਬ ਦੇ ਨਾਮਵਰ ਸ਼ਾਇਰ ਗੀਤਕਾਰ ਮੰਗਲ ਹਠੂਰ ਦੇ ਲਖਤੇ ਜਿਗਰ ਗਾਇਕ ਗੁਣਗੀਤ ਮੰਗਲ ਨੇ ਇਕ ਵਾਰ ਫਿਰ ਆਪਣੀ ਮਿੱਠੀ ਅਵਾਜ਼ ਵਿਚ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਟਰੈਕ ‘ਛੋਟੇ ਸਾਹਿਬਜਾਦੇ’ ਟਾਇਟਲ ਹੇਠ ਰਿਲੀਜ਼ ਕੀਤਾ ਹੈ। ਜਿਸ ਦੇ ਪੇਸ਼ਕਾਰ ਅਤੇ ਗੀਤਕਾਰ ਮੰਗਲ ਹਠੂਰ ਅਤੇ ਸ਼ਿੰਦੂ ਰੰਧਾਵਾ ਨੇ ਦੱਸਿਆ ਕਿ ਇਸ ਦਾ ਸੰਗੀਤ ਹੈਰੀ ਸੰਧੂ ਕੈਨੇਡਾ ਨੇ ਤਿਆਰ ਕੀਤਾ ਜਦਕਿ ਇਸ ਦਾ ਵੀਡੀਓ ਰਘੁਬੀਰ ਢੁੱਡੀਕੇ ਨੇ ਫਿਲਮਾਇਆ ਹੈ। ਮੰਗਲ ਹਠੂਰ ਰਿਕਾਰਡਸ ਦੀ ਇਹ ਪੇਸ਼ਕਸ਼ ਟਰੈਕ ‘ਛੋਟੇ ਸਾਹਿਬਜਾਦੇ’ ਨੂੰ ਸ਼ੋਸ਼ਲ ਮੀਡੀਏ ਰਾਹੀਂ ਸਮੁੱਚੀਆਂ ਸੰਗਤਾਂ ਸ਼ਰਧਾ ਅਤੇ ਅਕੀਦਤ ਦੇ ਫੁੱਲ ਅਰਪਿਤ ਕਰ ਰਹੀਆਂ ਹਨ। ਮੰਗਲ ਹਠੂਰ ਦੀਆਂ ਵੱਖ-ਵੱਖ ਸਮੇਂ ਤੇ ਕੀਤੀਆਂ ਜਾਣ ਵਾਲੀਆਂ ਸੰਗੀਤਕ ਗਤੀਵਿਧੀਆਂ ਸੰਗੀਤ ਦੇ ਖੇਤਰ ਵਿਚ ਮੀਲ ਪੱਥਰ ਸਾਬਿਤ ਹੁੰਦੀਆਂ ਹਨ। ਉਸ ਦੇ ਲਿਖੇ ਗੀਤ ‘ਸ਼ੇਰਾਂ ਨੇ ਦਿੱਲੀ ਘੇਰ ਲਈ’ ਜਿਸ ਨੂੰ ਵਾਰਿਸ ਭਰਾਵਾਂ ਦੀ ਜੋੜੀ ਨੇ ਗਾਇਆ ਲੋਕਾਂ ਦੀ ਸੋਚ ਤੇ ਖਰਾ ਉਤਰਿਆ।

Previous articleਰੋਜ਼ ਕੁਮਾਰੀ ਲੈ ਕੇ ਹਾਜ਼ਰ ਹੋਈ ਟਰੈਕ ‘ਫ਼ਰਕ’
Next articleStop maligning farmers fighting for justice, Punjab CM tells BJP