ਗੁਜਰਾਤ ਸਰਕਾਰ ਨੂੰ ਝਟਕਾ: ਮੰਤਰੀ ਦੀ ਚੋਣ ਰੱਦ

ਅਹਿਮਦਾਬਾਦ (ਸਮਾਜਵੀਕਲੀ) : ਗੁਜਰਾਤ ਹਾਈ ਕੋਰਟ ਨੇ ਅੱਜ ਰਾਜ ਦੀ ਭਾਜਪਾ ਸਰਕਾਰ ਦੇ ਮੰਤਰੀ ਭੁਪੇਂਦਰ ਸਿੰਹੁ ਚੁਡਾਸਮਾ ਦੀ ਸਾਲ 2017 ਵਿੱਚ ਹੋਈ ਚੋਣ ਨੂੰ ਧਾਂਦਲੀਆਂ ਤੇ ਹੇਰਾਫੇਰੀ ਹੋਣ ਦੇ ਅਧਾਰ ’ਤੇ ਰੱਦ ਕਰ ਦਿੱਤਾ ਹੈ। ਮੁੱਖ ਮੰਤਰੀ ਵਿਜੈ ਰੁਪਾਨੀ ਸਰਕਾਰ ਚੁਡਾਸਮਾ ਸਿੱਖਿਆ, ਕਾਨੂੰਨ ਅਤੇ ਨਿਆਂ ਅਤੇ ਸੰਸਦੀ ਮਾਮਲਿਆਂ ਸਣੇ ਕੁਝ ਹੋਰ ਵਿਭਾਗਾਂ ਦੇ ਮੰਤਰੀ ਹਨ।

ਜਸਟਿਸ ਪਰੇਸ਼ ਉਪਾਧਿਆਏ ਨੇ 2017 ਦੇ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਢੋਲਕਾ ਹਲਕੇ ਤੋਂ ਭਾਜਪਾ ਨੇਤਾ ਦੀ ਜਿੱਤ ਨੂੰ ਚੁਣੌਤੀ ਦਿੰਦਿਆਂ ਕਾਂਗਰਸ ਦੇ ਉਮੀਦਵਾਰ ਅਸ਼ਵਿਨ ਰਾਠੌੜ ਵੱਲੋਂ ਦਾਇਰ ਪਟੀਸ਼ਨ ’ਤੇ ਦਿੱਤੇ ਫੈਸਲੇ ਵਿੱਚ ਚੁਡਾਸਮਾ ਦੀ ਚੋਣ ਨੂੰ ਰੱਦ ਕਰ ਦਿੱਤਾ। ਭਾਜਪਾ ਉਮੀਦਵਾਰ ਨੇ 327 ਵੋਟਾਂ ਨਾਲ ਚੋਣ ਜਿੱਤੀ ਸੀ। ਆਪਣੀ ਪਟੀਸ਼ਨ ਵਿਚ ਰਾਠੌੜ ਨੇ ਦੋਸ਼ ਲਾਇਆ ਕਿ ਚੁਡਾਸਮਾ ਨੇ ਚੋਣ ਪ੍ਰਕਿਰਿਆ ਦੇ ਵੱਖ ਵੱਖ ਪੜਾਵਾਂ ਤੇ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਈਆਂ।

Previous articleਲੱਦਾਖ ’ਚ ਭਾਰਤ-ਚੀਨ ਦੀਆਂ ਫੌਜਾਂ ਆਹਮੋ-ਸਾਹਮਣੇ, ਸੁਖੋਈ ਨੇ ਭਰੀ ਉਡਾਣ
Next articleਮਨਮੋਹਨ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਮਿਲੀ