ਗੀਤ

ਬਲਜਿੰਦਰ ਸਿੰਘ "ਬਾਲੀ ਰੇਤਗੜੵ "

(ਸਮਾਜ ਵੀਕਲੀ)

ਤੂੰ ਪਰ ਉਪਕਾਰੀਂ ਮਹਾਨ -ਕਿਸਾਨਾਂ
ਲਿਖ ਕੀ ਸ਼ਬਦਾਂ ਵਿੱਚ ਬਿਆਨ ਕਰਾਂ
ਤੇਰੇ ਦਰਦਾਂ ਨੂੰ ਜੇ ਆਰਾਮ ਮਿਲੇ
ਨਿਛਾਬਰ ਤੈਥੋਂ ਆਪਣੀ ਜਾਨ ਕਰਾਂ
ਤੂੰ ਪਰ-ਉਪਕਾਰੀ ਏਂ——-
ਸਭ ਲੁੱਟ ਲੁਟੇਰੇ  ਤੈਥੋਂ ਪਲ਼ਦੇ
ਕਰਜ਼ੇ ਵਿੱਚ ਤੁਸੀ ਡੁੱਬ ਡੁੱਬ ਮਰਦੇ
ਅਨਪੜ੍ਹ ਆਖਣ ਖਾਹ ਖਾਹ ਡੱਬੂ
ਖਾਹ ਤੁਹਾਡਾ ਹੋਏ ਨਾ ਘਰ ਦੇ
ਹਾਕਮ ਬਣ ਗਏ ਚੋਰ-ਲੁਟੇਰੇ
ਕਿੰਝ ਤਿਰੰਗਾ ਇਸ ਦੀ ਸ਼ਾਨ ਕਹਾਂ
ਤੂੰ ਉਪਕਾਰੀ ਮਹਾਨ ਕਿਸਾਨਾਂ——–
ਬਾਝ ਜ਼ਮੀਨਾਂ ਕੀ ਬਣਨੈ ਤੇਰਾ
ਹੋਣਾ ਬਾਝ ਜ਼ਮੀਨਾਂ ਦਿਨੇ ਹਨੇਰਾ
ਪੁੱਤਰ ਧੀਆਂ ਤੇਰੀਆਂ ਫਸਲ਼ਾਂ
ਕਰਮ ਉਗਾਉਣਾ ਯੋਗੀਆ ਤੇਰਾ
ਹਲ਼ ਦੇ ਨਾਲ਼ ਤਲਵਾਰ ਉਠਾ
ਕਰਦੇ ਹੁਣ ਤੂੰ ਮਿਆਨ ਪਰਾਂ—
ਤੂੰ ਉਪਕਾਰੀ ਮਹਾਨ ਕਿਸਾਨਾਂ————-
ਹੱਕਾਂ ਦੀ ਖਾਤਿਰ ਹੁਣ  ਲੜਨਾ ਪੈਣੈਂ
ਸੂਲੀ  ਕਦਮ-ਕਦਮ ਤੇ ਚੜਨਾ ਪੈਣੇ
ਮਾਰੇ ਜੋਸ਼ ਉਬਾਲ਼ੇ  ਖੂਨ ਦੇ ਅੰਦਰ
ਹੁਣ ਨਾਲ਼ ਕਮੀਨਿਆਂ ਅੜਨਾ ਪੈਣੈ
ਪਹਿਚਾਣ ਕਿਰਤੀਆ ਸ਼ਕਤੀ ਆਪਣੀ
ਤੇਰੇ ਰਾਹੀਂ ਚਾਨਣ ਨਿੱਤ ਜਵਾਨ ਕਰਾਂ
ਤੂੰ ਪਰ-ਉਪਕਾਰੀ———
ਸਾਜਿਸ਼ਾਂ ਤੋੜ ,ਹੱਥ-ਕੰਡੇ, ਤਾਣੇ ਬਾਣੇ
ਹਾਕਿਮ ਨੇ ਠੱਗ, ਸਭ ਇਸਦੇ ਲਾਣੇ
ਧਰਤੀ ਦਾ ਪੁੱਤ, ਤੂੰ ਇਸਦਾ “ਬਾਲੀ “
 ਕਰ ਇਹਨਾਂ ਦੀ ਅਕਲ ਠਿਕਾਣੇ
ਲਿਖ ਕਵਿਤਾਵਾ ਹੱਕ ‘ਚ” ਰੇਤਗੜੵ “
ਬੁਲੰਦ ਅਵਾਜ਼ ਤੇਰੀ ਮੈਂ ਸ਼ਾਨ ਕਰਾਂ
ਤੂੰ ਪਰ-ਉਪਕਾਰੀ ਮਹਾਨ ਕਿਸਾਨਾਂ—-
     ਬਲਜਿੰਦਰ ਸਿੰਘ ਬਾਲੀ ਰੇਤਗੜੵ 
      94651-29168
      7087629168
Previous article“ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਜੀ”
Next articleਸ਼ਿਮਲੇ ਤੋਂ ਵੀ ਠੰਢੀ ਹੈ ਦਿੱਲੀ, ਕਿਸਾਨਾਂ ਅੰਦਰਲੇ ਜੋਸ਼ ਦੀ ਗਰਮੀ ਨਾਲ ਮਘੇ ਹੋਏ ਨੇ ਪ੍ਰਦਰਸ਼ਨ