ਗੀਤ

ਬਲਜਿੰਦਰ ਸਿੰਘ "ਬਾਲੀ ਰੇਤਗੜ੍ਹ"
(ਸਮਾਜ ਵੀਕਲੀ)

ਕੌਮ ਗ਼ਦਾਰਾਂ ਵਿੱਚ ਘਿਰੀ ਮੇਰੀ

ਨੇਤਾ ਖਾ ਗਏ  ਵੇਚ ਜ਼ਮੀਰਾਂ

ਭੰਡਾਂ ਨਾਲੋਂ ਗਿਰਕੇ ਇਹ ਤਾਂ

ਬਦਲਣ ਨਿੱਤ ਤਕਰੀਰਾਂ ਨੂੰ

ਕੋਮ ਗ਼ਦਾਰਾਂ ਵਿੱਚ‐‐‐‐‐‐‐‐ ‐‐‐‐‐‐

 

ਕੁਰਸੀ ਖਾਤਿਰ ਮਾਂ ਵੇਚ ਗਏ

ਪੁਰਖਿਆਂ ਦੀਆਂ ਦਸਤਾਰਾਂ

ਕਸਮਾਂ ਖਾਵਣ ਇਹ ਝੂਠੀਆਂ

ਇਹ ਨੇ ਗਿਰਝਾਂ ਦੀਆਂ ਡਾਰਾਂ

ਰਿਸ਼ਵਤ ਖੋਰ ਬਲੈਕੀਏ ਇਹ

ਅੰਦਰ ਖਾਤੇ ਮਾਰਨ ਮਾਰਾਂ

ਨਿੱਤ ਨਵੇਂ ਬਿਆਨ ਬਦਲਦੇ

ਲਾ ਪਿੱਛੇ ਲੱਠਵਾਜ ਵਹੀਰਾਂ ਨੂੰ…..

ਕੋਮ ਗ਼ਦਾਰਾਂ  ਵਿੱਚ‐‐‐‐‐‐‐ ‐‐‐‐‐‐

 

ਵਾਅਦੇ ਝੂਠੇ ਕਰ ਕਰ ਲੁੱਟਣ

ਮੌਤਾਂ, ਨਸ਼ਿਆਂ ਦੇ ਵਿਉਪਾਰੀ

ਜ਼ੁਮਲੇ ਬਾਜ, ਫਸਾਦੀ ਸਾਰੇ

ਆਉਂਦੇ ਮਿਲ ਮਿਲ  ਵਾਰੋ ਵਾਰੀ

ਸ਼ੋਸਣ ਕਰਦੇ , ਧੌਂਸ ਦਿਖਾਉਣ

ਮੂੰਹ ‘ਚ ਰਾਮ, ਬਗ਼ਲ ਵਿਚ ਕਟਾਰੀ

ਗੰਦ ਸਿਆਸਤ ਅੰਦਰ ਪਾਉਂਦੇ

ਆਪ ਲੜਾਕੇ ਸਕਿਆਂ ਵੀਰਾਂ ਨੂੰ‐‐‐‐‐‐‐

ਕੌਮ ਗ਼ਦਾਰਾਂ ਵਿੱਚ ਘਿਰੀ ਹੈ———–

 

ਮਜ਼ਲੂਮਾਂ ਦੇ ਇਹ ਨੇ ਕਾਤਲ

ਪੈਰ ਪੈਰ ਤੇ ਝੂਠ ਬੋਲਦੇ,

ਮੰਦਿਰ , ਮਸਜਿਦ , ਗੁਰੁਦੁਆਰੇ

ਦਾਹ ਹਰ ਦਮ ਕੁਫ਼ਰ ਤੋਲਦੇ

ਕੇਸਾਂ ਦੀ ਬੇ ਅਦਬੀ ਕਰ ਕਰ

ਪੈਰਾਂ ‘ਚ ਦਸਤਾਰਾਂ ਰੋਲਦੇ

ਪੱਤ, ਲੀਰੋ‐ਲੀਰ ਚੁੰਨੀਆਂ

ਕੋਈ ਨੱਥ ਨਹੀਂ ਇੰਨਾਂ ਵਜ਼ੀਰਾਂ ਨੂੰ

ਕੌਮ ਗਦਾਰਾਂ ਵਿੱਚ ਘਿਰੀ——–

 

ਸੰਭਲ ਜਾਵੋ ਹੁਣ ਨੌਜਵਾਨੀ

ਨੱਕ ਨਕੇਲਾਂ ਇਹਨਾਂ ਦੇ ਪਾਉ

ਇੱਕ ਨਿਸ਼ਾਨ ,ਇਕ ਲੈ ਨਾਅਰਾ

ਆਪਣਾ ਯਾਰ ਪੰਜਾਬ ਬਚਾਓ

ਨਸ਼ਿਆਂ ਦੇ ਸੌਦਾਗਰ ਸਭ ਏ

ਫੜ ਗੁਲਾਮੇ ਛਿੱਤਰ ਲਾਓ

ਰੇਤਗੜੵ” ਦੇ ਤੁਸੀਂ  “ਬਾਲੀ” ਵਾਰਿਸ

ਪੁੱਟ ਦਿਓ ਸੂਲਾਂ ਭਰੇ ਕਰੀਰਾਂ ਨੂੰ

ਕੌਮ ਗ਼ਦਾਰਾਂ ਵਿੱਚ ਘਿਰੀ‐‐‐‐‐‐‐

 

ਬਲਜਿੰਦਰ ਸਿੰਘ ” ਬਾਲੀ ਰੇਤਗੜੵ”

9465129168

Previous articleWHO in contact with Russia on new COVID-19 vaccine: spokesman
Next articleUN assessing Beirut needs as emergency aid arrives