ਗੀਤ—ਇਸ਼ਕ ਤੇਰੇ ਦੀਆਂ

ਬਲਜਿੰਦਰ ਸਿੰਘ, ਬਾਲੀ ਰੇਤਗੜੵ

 

ਇਸ਼ਕ ਤੇਰੇ ਦੀਆਂ ਜੇ ਬਾਤਾਂ ਮੁੱਕਣ,
ਤਾਂ ਹੀ ਮੇਰੇ ਹੁੰਗ਼ਾਰੇ ਮੁੱਕਣ ..!!
ਰਾਤੀਂ ਜਾਗਾਂ ਨਾ..ਤਾਂ ਦੱਸ ਕਰਾਂ ਕੀ
ਗੀਤ ਹਿਜਰ ਦੇ ਆ ਦੁਆਰ ਢੁੱਕਣ..!!
ਇਸ਼ਕ ਤੇਰੇ ਦੀ……

ਰਾਤਾਂ ਦੀ ਰਾਣੀ ਜਦ ਮਹਿਕਾਂ ਛੱਡੇ
ਹਰ ਕਲੀ ਮੈਥੋਂ ਘੁੰਡ ਜਿਹਾ ਕੱਢੇ
ਦਿਲ ਦੇ ਜਖਮ ਉਚੇੜੇ, ਨਸ਼ਤਰ ਵੱਡੇ
ਲੂਣ ਆ ਚੰਨ ਸਿਤਾਰੇ ਭੁੱਕਣ
ਇਸ਼ਕ ਤੇਰੇ ਦੀਆਂ ਜੇ.———-

ਤੁਰ ਫਿਰ ਤਨਹਾ ਰਾਤਾਂ ਜਾਗ ਲੰਘਾਵਾਂ
ਗ਼ਜ਼ਲ਼ਾਂ ਗਾ ਗਾ ਜਿਹਨਾ ‘ਚ ਲਿਖਦਾ ਜਾਵਾਂ
ਸ਼ਿਕਰੇ ਨੂੰ ਦਿਲ ਦਾ ਮੈਂ ਮਾਸ ਖੁਆਵਾਂ
ਪੋਟਾ ਪੋਟਾ ਬਿਰਹਾ ਦੀਆਂ ਚੁੰਝਾਂ ਟੁੱਕਣ
ਇਸ਼ਕ ਤੇਰੇ ਦੀਆਂ.—————

ਯਾਦਾਂ ਆ ਆ ਚੁਫ਼ੇਰੇ ਝੁਰਮਟ ਪਾਲਣ
ਵੰਗਾਂ ਓਹ ਕਦੇ ਝਾਂਜਰ ਛਣਕਾਵਣ
ਅੱਧੀਆਂ ਰਾਤੀਂ ਆ ਆ ਖੋਹੀ ਲਾਵਣ
ਛੇੜ ਖਿਝਾਵਣ ਕੰਧਾਂ ਉਹਲੇ ਲੁੱਕਣ
ਇਸ਼ਕ ਤੇਰੇ ਦੀਆਂ…————‐

ਕਵਿਤਾ ਦਾ ਸਿਰਜਣ ਕੋਹਲੂ ਦਾ ਪੀੜਣ
ਸੱਥਰ ਤੇ ਵੈਣ ਚਿਤਾਵਾਂ ਦਾ ਕੀਰਣ
“ਬਾਲੀ ਰੇਤਗੜੵ” ਖੁਦ ਹੀ ਜਿਗਰ ਦਾ ਚੀਰਨ
ਨਜ਼ਰਾਂ ਸਾਹਵੇਂ ਹੈ ਏ ਜਿਉਂਦੇ ਫੁਕਣ ..
ਇਸ਼ਕ ਤੇਰੇ ਦੀਆਂ‐‐‐‐‐‐‐‐‐‐‐‐‐‐

– ਬਲਜਿੰਦਰ ਸਿੰਘ “ਬਾਲੀ ਰੇਤਗੜੵ”

+91 94651 29168
+91 70876 29168
baljinderbali68@gmail.com

Previous articleOver 100 buildings damaged in North Carolina quake
Next articleIn Conversation with Dr Madiodio Niasse