ਗਿੱਪੀ ਗਰੇਵਾਲ ਦੀ ਫਿਲਮ ‘ਇਕ ਸੰਧੂ ਹੁੰਦਾ ਸੀ’ ਨੇ ਕਮਾਏ ਇੰਨੇ ਕਰੋੜ

ਨਕੋਦਰ (ਹਰਜਿੰਦਰ ਛਾਬੜਾ)- ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਫ਼ਿਲਮ ‘ਇੱਕ ਸੰਧੂ ਹੁੰਦਾ ਸੀ 28 ਫਰਵਰੀ ਨੂੰ ਦਰਸ਼ਕਾਂ ਦੇ ਸਨਮੁਖ ਹੋ ਚੁੱਕੀ ਹੈ। ਫ਼ਿਲਮ ਦੇ ਪਹਿਲੇ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ ‘ਇਕ ਸੰਧੂ ਹੁੰਦਾ ਸੀ’ ਨੇ ਬਾਕਸ ਆਫਿਸ ‘ਤੇ 1.05 ਕਰੋੜ ਦੀ ਕਮਾਈ ਕਰਕੇ ਖਾਤਾ ਖੋਲ੍ਹਿਆ ਸੀ। ਸ਼ਨੀਵਾਰ ਨੂੰ ਫਿਲਮ ਨੇ 1.36 ਕਰੋੜ ਦੀ ਕਮਾਈ ਕੀਤੀ ਹੈ ਅਤੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਅੱਜ ਵੀ ਯਾਨੀ ਕਿ ਤੀਸਰੇ ਦਿਨ ਵੀ ਫਿਲਮ ਵਧੀਆ ਕਮਾਈ ਕਰੇਗੀ।
ਇਸ ਫਿਲਮ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੀ ਹਾਂ ‘ਇੱਕ ਸੰਧੂ ਹੁੰਦਾ ਸੀ’ ਫ਼ਿਲਮ ਨੂੰ ਰਾਕੇਸ਼ ਮਹਿਤਾ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਵਿੱਚ ਬਾਲੀਵੁਡ ਅਦਾਕਾਰਾ ਨੇਹਾ ਸ਼ਰਮਾ ਗਿੱਪੀ ਗਰੇਵਾਲ ਨਾਲ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਰੌਸ਼ਨ ਪ੍ਰਿੰਸ, ਬੱਬਲ ਰਾਏ ਤੇ ਧੀਰਜ ਕੁਮਾਰ ਵੀ ਨਜ਼ਰ ਆਉਣਗੇ। ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਦੀ ਮੁੱਖ ਭੂਮਿਕਾ ਵਾਲੀ ਇਹ ਐਕਸ਼ਨ, ਰੋਮਾਂਸ ਤੇ ਡਰਾਮਾ ਫਿਲਮ ਇਸ ਸਾਲ ਦੀ ਸਭ ਤੋਂ ਮਹਿੰਗੀ ਪੰਜਾਬੀ ਫਿਲਮ ਹੋਵੇਗੀ ਬੱਲੀ ਸਿੰਘ ਕੱਕੜ ਵੱਲੋਂ ਪ੍ਰੋਡਿਊਸ ਕੀਤੀ ਗਈ।
ਇਹ ਫਿਲਮ ਯੂਨੀਵਰਸਿਟੀ ‘ਚ ਹੁੰਦੀ ਸਿਆਸਤ ਦੀ ਕਹਾਣੀ ਹੈ। ਇਸ ਫਿਲਮ ‘ਚ ਜਿਥੇ ਵਿਦਿਆਰਥੀ ਗੁਰੱਪਾਂ ਦੀ ਆਪਸੀ ਟਸਲ ਦੇਖਣ ਨੂੰ ਮਿਲੇਗੀ ਉਥੇ ਹੀ ਫਿਲਮ ਵਿਚ ਇਕ ਖੂਬਸੂਰਤ ਪ੍ਰੇਮ ਕਹਾਣੀ ਵੀ ਹੈ। ਗਿੱਪੀ ਗਰੇਵਾਲ ਲੰਮੇ ਸਮੇਂ ਬਾਅਦ ਕਿਸੇ ਐਕਸ਼ਨ ਫਿਲਮ ਵਿਚ ਨਜ਼ਰ ਆਉਣਗੇ। ਇਹ ਫਿਲਮ ਦੋਸਤੀ, ਮੁਹੱਬਤ, ਅਣਖ ਅਤੇ ਰਿਸ਼ਤਿਆਂ ਦੀ ਕਹਾਣੀ ਹੈ।  ਗਿਪੀ ਗਰੇਵਾਲ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਤੋਂ ਇਕ ਸੁਪਰ ਹਿੱਟ ਗੀਤ ਦਿੱਤੇ ਹਨ ਜਿਹਨਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਹੈ।
ਇਹ ਫ਼ਿਲਮ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਈ ਹੈ ਕਿਉਂਕਿ ਇਸ ਵਿੱਚ ਦਰਸ਼ਕਾਂ ਦੇ ਮਨੋਰੰਜਨ ਲਈ ਹਰ ਤਰ੍ਹਾਂ ਦਾ ਮਸਾਲਾ ਮੌਜੂਦ ਹੈ । ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਪੰਜਾਬੀ ਫਿਲਮ ਇੰਡਸਟਰੀ ‘ਚ ਕਾਫੀ ਸਰਗਰਮ ਹਨ। ਜਿੱਥੇ ਟੀਜ਼ਰ ਨੂੰ ਦਰਸ਼ਕਾਂ ਵਲੋਂ ਖੂਬ ਹੁੰਗਾਰਾ ਮਿਲਿਆ ਹੈ ਉਥੇ ਹੀ ਫਿਲਮ ‘ਇਕ ਸੰਧੂ ਹੁੰਦਾ ਸੀ’ ਦੇ ਗੀਤਾਂ ਨੂੰ ਵੀ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

Previous articleਅਫ਼ਗਾਨਿਸਤਾਨ ’ਚ ਅੰਸ਼ਕ ਯੁੱਧਬੰਦੀ ਜਾਰੀ ਰਹੇਗੀ: ਗ਼ਨੀ
Next articleShivpal comes in support of Azam Khan, slams BJP