ਗਾਇਤਰੀ ਕੁਮਾਰ ਇੰਗਲੈਂਡ ”ਚ ਭਾਰਤ ਦੀ ਹਾਈ ਕਮਿਸ਼ਨਰ ਨਿਯੁਕਤ

 ਲੰਡਨ (ਸਮਰਾ)(ਸਮਾਜਵੀਕਲੀ): ਤਜਰਬੇਕਾਰ ਡਿਪਲੋਮੈਟ ਗਾਇਤਰੀ ਆਈ. ਕੁਮਾਰ ਨੂੰ ਬ੍ਰਿਟੇਨ ‘ਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਸਾਲ 1986 ਬੈਚ ਦੀ ਭਾਰਤੀ ਵਿਦੇਸ਼ ਸੇਵਾ ਦੀ ਅਧਿਕਾਰੀ ਗਾਇਤਰੀ ਕੁਮਾਰ ਰੁਚੀ ਘਨਸ਼ਿਆਮ ਦੀ ਜਗ੍ਹਾ ਲੈਣਗੀ। ਮੌਜੂਦਾ ਸਮੇਂ ‘ਚ ਕੁਮਾਰ ਬੈਲਜੀਅਮ, ਲਗਜਮਬਰਗ ਅਤੇ ਯੂਰੋਪੀ ਯੂਨੀਅਨ ‘ਚ ਬਤੋਰ ਭਾਰਤੀ ਰਾਜਦੂਤ ਸੇਵਾਵਾਂ ਦੇ ਰਹੀ ਹੈ।
ਬ੍ਰਿਟੇਨ ਦੇ ਸ਼ਕਤੀਸ਼ਾਲੀ ਯੂਰੋਪੀ ਯੂਨੀਅਨ ਤੋਂ ਬਾਹਰ ਆਉਣ ਤੋਂ ਬਾਅਦ ਕੁਮਾਰ ਦੀ ਇਸ ਮਹੱਤਵਪੂਰਣ ਅਹੁਦੇ ‘ਤੇ ਨਿਯੁਕਤੀ ਅਜਿਹੇ ਸਮੇਂ ‘ਚ ਸਾਹਮਣੇ ਆਈ ਹੈ, ਜਦੋਂ ਭਾਰਤ ਬ੍ਰਿਟੇਨ ਦੇ ਨਾਲ ਦੁਵੱਲੇ ਸੰਬੰਧਾਂ ਨੂੰ ਵਿਸਥਾਰ ਦੇਣ ਲਈ ਤਿਆਰ ਹੈ। ਆਪਣੇ 30 ਸਾਲ ਦੇ ਲੰਬੇ ਕਾਰਜਕਾਲ ‘ਚ ਕੁਮਾਰ ਪੈਰਿਸ, ਕਾਠਮੰਡੂ, ਲਿਸਬਨ ਅਤੇ ਜਿਨੇਵਾ ਤੋਂ ਇਲਾਵਾ ਕਈ ਭਾਰਤੀ ਮਿਸ਼ਨ ‘ਚ ਸੇਵਾਵਾਂ ਦੇ ਚੁੱਕੀ ਹਨ।
Previous articleWe don’t need Tyranny of anyone in democracy: elected or ‘Un-elected’
Next articleSidhu likely to ditch Congress for AAP ahead of 2022 Punjab polls