ਗਾਇਤਰੀ ਕੁਮਾਰ ਇੰਗਲੈਂਡ ”ਚ ਭਾਰਤ ਦੀ ਹਾਈ ਕਮਿਸ਼ਨਰ ਨਿਯੁਕਤ

ਡਿਪਲੋਮੈਟ ਗਾਇਤਰੀ ਆਈ. ਕੁਮਾਰ

ਲੰਡਨ,(ਸਮਾਜ ਵੀਕਲੀ) (ਸਮਰਾ) : ਤਜਰਬੇਕਾਰ ਡਿਪਲੋਮੈਟ ਗਾਇਤਰੀ ਆਈ. ਕੁਮਾਰ ਨੂੰ ਬ੍ਰਿਟੇਨ ‘ਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਸਾਲ 1986 ਬੈਚ ਦੀ ਭਾਰਤੀ ਵਿਦੇਸ਼ ਸੇਵਾ ਦੀ ਅਧਿਕਾਰੀ ਗਾਇਤਰੀ ਕੁਮਾਰ ਰੁਚੀ ਘਨਸ਼ਿਆਮ ਦੀ ਜਗ੍ਹਾ ਲੈਣਗੀ। ਮੌਜੂਦਾ ਸਮੇਂ ‘ਚ ਕੁਮਾਰ ਬੈਲਜੀਅਮ, ਲਗਜਮਬਰਗ ਅਤੇ ਯੂਰੋਪੀ ਯੂਨੀਅਨ ‘ਚ ਬਤੋਰ ਭਾਰਤੀ ਰਾਜਦੂਤ ਸੇਵਾਵਾਂ ਦੇ ਰਹੀ ਹੈ।

ਬ੍ਰਿਟੇਨ ਦੇ ਸ਼ਕਤੀਸ਼ਾਲੀ ਯੂਰੋਪੀ ਯੂਨੀਅਨ ਤੋਂ ਬਾਹਰ ਆਉਣ ਤੋਂ ਬਾਅਦ ਕੁਮਾਰ ਦੀ ਇਸ ਮਹੱਤਵਪੂਰਣ ਅਹੁਦੇ ‘ਤੇ ਨਿਯੁਕਤੀ ਅਜਿਹੇ ਸਮੇਂ ‘ਚ ਸਾਹਮਣੇ ਆਈ ਹੈ, ਜਦੋਂ ਭਾਰਤ ਬ੍ਰਿਟੇਨ ਦੇ ਨਾਲ ਦੁਵੱਲੇ ਸੰਬੰਧਾਂ ਨੂੰ ਵਿਸਥਾਰ ਦੇਣ ਲਈ ਤਿਆਰ ਹੈ। ਆਪਣੇ 30 ਸਾਲ ਦੇ ਲੰਬੇ ਕਾਰਜਕਾਲ ‘ਚ ਕੁਮਾਰ ਪੈਰਿਸ, ਕਾਠਮੰਡੂ, ਲਿਸਬਨ ਅਤੇ ਜਿਨੇਵਾ ਤੋਂ ਇਲਾਵਾ ਕਈ ਭਾਰਤੀ ਮਿਸ਼ਨ ‘ਚ ਸੇਵਾਵਾਂ ਦੇ ਚੁੱਕੀ ਹਨ।

Previous articleਵਿਸ਼ਵ ਵਾਤਾਵਰਨ ਦਿਵਸ ਤੇ ਵਿਸ਼ੇਸ਼
Next articleਯੂਥ ਵੈੱਲਫੇਅਰ ਕਲੱਬ (ਰਜਿ:) ਨਕੋਦਰ ਵਲੋਂ 12 ਪਰਿਵਾਰਾਂ ਨੂੰ ਇੱਕ ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ