ਗਾਇਕ ਰਣਜੀਤ ਬਾਵਾ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ

ਜਲੰਧਰ (ਸਮਾਜਵੀਕਲੀ) – ਪੰਜਾਬੀ ਗਾਇਕ ਰਣਜੀਤ ਬਾਵਾ ਦੇ ਯੂਟਿਊਬ `ਚ ਰਿਲੀਜ਼ ਹੋਇਆ ਗਾਣਾ `ਮੇਰਾ ਕੀ ਕਸੂਰ` ਸਬੰਧੀ ਥਾਣਾ ਡਵੀਜ਼ਨ ਨੰਬਰ ਤਿੰਨ ਵਿੱਚ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕੀਤਾ ਗਿਆ ਹੈ। ਦੋ ਦਿਨ ਪਹਿਲਾਂ ਹੀ ਰਿਲੀਜ਼ ਹੋਏ ਇਸ ਗੀਤ ਨੂੰ ਲੈ ਕੇ ਦੋਸ਼ ਲਾਇਆ ਜਾ ਰਿਹਾ ਕਿ ਇਸ `ਚ ਕੁਝ ਅਜਿਹੇ ਬੋਲ ਹਨ ਜੋ ਕਿ ਕਥਿਤ ਤੌਰ `ਤੇ ਹਿੰਦੂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ।

ਲੰਘੀ ਰਾਤ ਪੰਜਾਬ ਯੁਵਾ ਭਾਜਪਾ ਦੇ ਮੀਡੀਆ ਇੰਚਾਰਜ ਤੇ ਐਡਵੋਕੇਟ ਅਸ਼ੋਕ ਸਰੀਨ ਹਿੱਕੀ ਨੇ ਜਲੰਧਰ ਸ਼ਹਿਰ ਦੇ ਥਾਣਾ ਤਿੰਨ `ਚ ਟਵਿੱਟਰ `ਤੇ ਈਮੇਲ ਰਾਹੀਂ ਵੀਡੀਓ ਸਬੂਤ ਦੇ ਕੇ ਸ਼ਿਕਾਇਤ ਦਰਜ ਕਰਵਾਈ। ਅਸ਼ੋਕ ਸਰੀਨ ਨੇ ਦੱਸਿਆ ਉਨ੍ਹਾਂ ਨੇ ਗਾਇਕ ਰਣਜੀਤ ਬਾਵਾ ਸਮੇਤ ਗੀਤ ਦੇ ਲੇਖਕ ਬੀਰ ਸਿੰਘ, ਮਿਊਜ਼ਿਕ ਡਾਇਰੈਕਟਰ ਗੁਰਮੋਹ, ਵੀਡੀਓ ਡਾਇਰੈਕਟਰ ਧੀਮਾਨ ਤੇ ਹੋਰਾਂ ਵਿਰੁੱੱਧ ਵੀ ਕੇਸ ਦਰਜ ਕਰਵਾਇਆ ਹੈ।

Previous articleUK govt rejects multi-billion pound bailout for universities
Next articleਲੌਕ ਡਾਊਨ’ ਖ਼ਤਮ ਹੋਣ ਤੋਂ ਬਾਅਦ ਇਸ ਫਿਲਮ ‘ਚ ਨਜ਼ਰ ਆਉਣਗੇ ਅਦਾਕਾਰ ਧਰਮਿੰਦਰ