ਗਾਇਕ ਬਲਜੀਤ ਬੰਗੜ ‘ਮੋਮ ਦੀ ਗੁੱਡੀ’ ਟਰੈਕ ਨਾਲ ਦੇ ਰਿਹਾ ਦਸਤਕ

ਫੋਟੋ : -ਬਲਜੀਤ ਬੰਗੜ ਦੇ ਟਰੈਕ 'ਮੋਮ ਦੀ ਗੁੱਡੀ' ਦਾ ਪੋਸਟਰ।

ਸ਼ਾਮਚੁਰਾਸੀ (ਚੁੰਬਰ) (ਸਮਾਜਵੀਕਲੀ) : – ਗਾਇਕ ਬਲਜੀਤ ਬੰਗੜ ਧੀਆਂ ਦੇ ਪਿਆਰ ਨੂੰ ਮੁਖਾਤਿਬ ਕਰਦਾ ਗੀਤ ‘ਮੋਮ ਦੀ ਗੁੱਡੀ’ ਟਾਈਟਲ ਹੇਠ ਲੈ ਕੇ ਸਰੋਤਿਆਂ ਦੀ ਕਚਿਹਰੀ ਵਿਚ ਦਸਤਕ ਦੇ ਰਿਹਾ ਹੈ। ਇਸ ਟਰੈਕ ਦੇ ਲੇਖਕ ਮਿਸ਼ਨਰੀ ਕਮਲ ਮੇਹਟਾਂ ਯੂ ਕੇ ਹਨ। ਡਾਇਰੈਕਟਰ ਐਨ ਬੀ ਸਾਹਬ ਵਲੋਂ ਸ਼ੋਸ਼ਲ ਮੀਡੀਏ ਤੇ ਦਿੱਤੀ ਗਈ ਜਾਣਕਾਰੀ ਮੁਤਾਬਿਕ ਇਸ ਦਾ ਸੰਗੀਤ ਕਰਨ ਪ੍ਰਿੰਸ ਨੇ ਦਿੱਤਾ ਹੈ ਅਤੇ ਪ੍ਰੋਡਿਊਸਰ ਮਿਸਟਰ ਪੌਲ ਹਨ। ਇਸ ਟਰੈਕ ਨੂੰ ਪੇਂਡੂ ਬੀਟਸ ਰਿਕਾਰਡਸ ਨੇ ਬਾਖੂਬੀ ਪੇਸ਼ ਕੀਤਾ ਹੈ। ਜਿਸ ਦਾ ਪੋਸਟਰ ਸ਼ੋਸ਼ਲ ਮੀਡੀਏ ਤੇ ਜੱਸੀ ਆਰਟਸ ਵਲੋਂ ਤਿਆਰ ਕੀਤਾ ਹੋਇਆ ਧੂਮ ਮਚਾ ਰਿਹਾ ਹੈ। ਜਲਦ ਹੀ ਇਹ ਟਰੈਕ ਯੂ ਟਿਊਬ ਚੈਨਲ ਤੇ ਰਿਲੀਜ਼ ਕੀਤਾ ਜਾਵੇਗਾ।

Previous articleਗਾਇਕ ਹੀਰਾਪੁਰੀਆ ‘ਯਾਰੀਆਂ’ ਨਾਲ ਬਣ ਰਿਹਾ ਗਾਇਕੀ ਗਗਨ ਦਾ ਤਾਰਾ
Next articleਅਮਨ ਅਰਮਾਨ ‘ਸਾਰੀ ਰਾਤ’ ਟਰੈਕ ਨਾਲ ਭਰ ਰਿਹਾ ਹਾਜ਼ਰੀ