ਗਾਇਕ ਦਿਲਜਾਨ ਨੂੰ ਵੱਖ-ਵੱਖ ਵਰਗਾਂ ਦੇ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਸੰਗੀਤਕ ਵਿਅਕਤੀਆਂ ਦਿੱਤੀਆਂ ਭਾਵ ਭਿੰਨੀਆਂ ਸ਼ਰਧਾਂਜਲੀਆਂ

ਕਰਤਾਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਕੁਲਦੀਪ ਚੁੰਬਰ) – ਅੱਜ ਕਰਤਾਰਪੁਰ ਵਿਖੇ ਪ੍ਰਸਿੱਧ ਸੂਫ਼ੀ ਅਤੇ ਪੰਜਾਬੀ ਗਾਇਕ ਦਿਲਜਾਨ ਜੋ ਕਿ ਬੀਤੇ ਦਿਨੀਂ ਇਕ ਭਿਆਨਕ ਸੜਕ ਹਾਦਸੇ ਵਿਚ ਸਾਡੇ ਵਿਚੋਂ ਹਮੇਸ਼ਾਂ ਲਈ ਰੁਖਸਤ ਹੋ ਗਏ, ਦੇ ਰੱਖੇ ਗਏ ਸ਼ਰਧਾਂਜਲੀ ਅਤੇ ਅੰਤਿਮ ਅਰਦਾਸ ਸਮਾਗਮ ਵਿਚ ਸੈਂਕੜੇ ਸੰਗੀਤ ਪ੍ਰੇਮੀਆਂ, ਕਲਾਕਾਰ ਜਗਤ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਵਲੋਂ ਗਾਇਕ ਦਿਲਜਾਨ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ। ਸਮਾਗਮ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਖੁੱਲੇ ਪੰਡਾਲ ਦੀਵਾਨ ਸਜਾ ਕੇ ਭੋਗ ਪਾਏ ਗਏ, ਉਪਰੰਤ ਭਾਈ ਮਨਜੀਤ ਸਿੰਘ ਦਸੂਹਾ ਵਾਲਿਆਂ ਨੇ ਸੰਗਤ ਨੂੰ ਵੈਰਾਗਮਈ ਕੀਰਤਨ ਸਰਵਣ ਕਰਵਾਇਆ।

ਪ੍ਰਸਿੱਧ ਸੰਗੀਤਕ ਸ਼ਖਸ਼ੀਅਤ ਦੀਪਕ ਬਾਲੀ ਦੀ ਸੰਚਾਲਨਾ ਹੇਠ ਪ੍ਰਸਿੱਧ ਕਾਲਮ ਨਵੀਸ ਅਤੇ ਆਲੋਚਕ ਪੱਤਰਕਾਰ ਸ਼੍ਰੀ ਜਤਿੰਦਰ ਪੰਨੂੰ, ਸ਼੍ਰੀ ਸਤਨਾਮ ਮਾਣਕ ਸੰਚਾਲਕ ਹਿੰਦ ਪਾਕਿ ਦੋਸਤੀ ਮੰਚ ਅਤੇ ਪ੍ਰਸਿੱਧ ਪੱਤਰਕਾਰ, ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਐਮ ਪੀ, ਚੌਧਰੀ ਸੁਰਿੰਦਰ ਸਿੰਘ ਐਮ ਐਲ ਏ ਕਰਤਾਰਪੁਰ, ਪ੍ਰਸਿੱਧ ਗਾਇਕ ਸਰਦਾਰ ਅਲੀ, ਬੂਟਾ ਮੁਹੰਮਦ, ਸਰਬਜੀਤ ਚੀਮਾ, ਫਿਰੋਜ਼ ਖਾਨ, ਰਣਜੀਤ ਰਾਣਾ, ਵਿਕਾਸ ਪ੍ਰਾਸ਼ਰ, ਈ ਓ ਰਾਮਜੀਤ ਭੋਗਪੁਰ, ਬਲਵਿੰਦਰ ਕੁਮਾਰ ਬਸਪਾ ਆਗੂੁ, ਸੰਤ ਇੰਦਰ ਦਾਸ ਸ਼ੇਖੇ, ਤਹਿਸੀਲਦਾਰ ਮਨੋਹਰ ਲਾਲ ਕਰਤਾਰਪੁਰ ਸਮੇਤ ਕਈ ਹੋਰ ਸ਼ਖਸ਼ੀਅਤਾਂ ਵਲੋਂ ਵਿਛੜੀ ਰੂਹ ਦਿਲਜਾਨ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਐਮ ਪੀ ਚੌਧਰੀ ਸੰਤੋਖ ਸਿੰਘ ਵਲੋਂ ਦਿਲਜਾਨ ਦੀ ਕਰਤਾਰਪੁਰ ਸ਼ਹਿਰ ਵਿਖੇ ਹੀ ਕੋਈ ਯਾਦਗਾਰ ਬਣਾਉਣ ਲਈ ਪੰਜ ਲੱਖ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ ਗਿਆ ਤਾਂ ਕਿ ਗਾਇਕ ਦਿਲਜਾਨ ਦੀ ਗਾਇਕੀ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਾਂਭਿਆ ਜਾ ਸਕੇ।

ਹੋਰਨਾਂ ਤੋਂ ਇਲਾਵਾ ਇਸ ਮੌਕੇ ਗਾਇਕਾ ਰੰਜਨਾ, ਸ਼ੁਦੇਸ਼ ਕੁਮਾਰੀ, ਸੁਰਿੰਦਰ ਲਾਡੀ, ਕੁਲਦੀਪ ਚੁੰਬਰ, ਆਤਮਾ ਸਿੰਘ ਬੁੱਢੇਵਾਲੀਆ, ਦਲਵਿੰਦਰ ਦਿਆਲਪੁਰੀ, ਮੱਖਣ ਸ਼ੇਰਪੁਰੀ, ਬਿੱਟੂ ਵਲੈਤੀਆ, ਗਾਇਕ ਯਾਕੂਬ ਗਿੱਲ, ਵੀਨੂੰ ਸ਼ਰਮਾ, ਕੇ ਪੀ ਐਸ ਢਿੱਲੋਂ, ਪੇਜ਼ੀ ਸ਼ਾਹਕੋਟੀ, ਰੌਕੀ ਐਂਕਰ, ਦਿਨੇਸ਼ ਸ਼ਾਮਚੁਰਾਸੀ, ਸੁਰਿੰਦਰ ਕਜਲਾ, ਰਾਜੂ ਢੋਲੀ, ਸਾਰੰਗ ਸਿਕੰਦਰ, ਭੋਟੂ ਸ਼ਾਹ, ਗਾਇਕਾ ਗਿੰਨੀ ਮਾਹੀ, ਸ਼ਿਵ ਕਰਤਾਰਪੁਰੀ, ਜਸਵਿੰਦਰ ਬੱਲ, ਨਰਿੰਦਰ ਬੰਗਾ, ਰਜੀਵ ਕੁਮਾਰ ਐਸ ਐਚ ਓ ਕਰਤਾਰਪੁਰ, ਪ੍ਰਮੋਟਰ ਬਲਵੀਰ ਬੈਂਸ ਕੈਨੇਡਾ, ਆਸ਼ੂ ਸਿੰਘ, ਰਜਿੰਦਰ ਮਲਹਾਰ, ਜੋਤ ਸਿੱਧੂ, ਸ਼੍ਰੀਮਤੀ ਰੀਟਾ ਸਾਬਰ ਧਰਮ ਪਤਨੀ ਸਾਬਰ ਕੋਟੀ, ਸਰਬਜੀਤ ਸਹੋਤਾ, ਗੁਰਪ੍ਰੀਤ ਗੋਪੀ, ਐਨ ਕੇ ਨਾਹਰ, ਭਗਵੰਤ ਸਿੰਘ ਜਲਾਲ, ਵੇਦ ਪ੍ਰਕਾਸ਼ ਸਿੰਘ, ਡੀ ਐਸ ਪੀ ਜਸਪਾਲ ਸਿੰਘ, ਸ਼੍ਰੀ ਅਸ਼ਵਨ ਭੱਲਾ, ਨਵਤੇਜ਼ ਤੇਜੀ, ਰਣਜੀਤ ਮਾਹੀ, ਮਹਿੰਦਰ ਮਹੇੜੂ, ਚਰਨ ਦਾਸ ਈ ਓ ਕਰਤਾਰਪੁਰ, ਪ੍ਰਦੀਪ ਦੌਧਰੀਆ ਸੈਕਟਰੀ ਨਗਰ ਨਿਗਮ, ਸੰਤ ਬਾਬਾ ਪ੍ਰੇਮ ਦਾਸ ਚੋਮੋਂ, ਸ਼੍ਰੀਮਤੀ ਰਾਜਵਿੰਦਰ ਕੌਰ ਕੌਂਸਲਰ, ਸ਼੍ਰੀਮਤੀ ਸੁਨੀਤਾ ਰਾਣੀ, ਸ਼੍ਰੀ ਸੁਰਿੰਦਰ ਪਾਲ, ਸ਼੍ਰੀ ਪਿ੍ਰੰਸ ਅਰੋੜਾ, ਸ਼੍ਰੀ ਅਸ਼ੋਕ ਕੁਮਾਰ, ਸ਼੍ਰੀ ਮਿੱਠੂ ਜੀ, ਸਮੇਤ ਕਈ ਹੋਰ ਗਾਇਕਾਂ ਅਤੇ ਇਲਾਕੇ ਦੇ ਪਤਵੰਤਿਆਂ, ਸੰਤਾਂ ਮਹਾਪੁਰਸ਼ਾਂ ਨੇ ਇਸ ਦੁੱਖ ਦੀ ਘੜੀ ਵਿਚ ਗਾਇਕ ਦਿਲਜਾਨ ਨੂੰ ਨਿੱਘੀ ਸ਼ਰਧਾਂਜ਼ਲੀ ਅਰਪਿਤ ਕੀਤੀ।

ਗਾਇਕ ਦਿਲਜਾਨ ਦੇ ਪਿਤਾ ਬਲਦੇਵ ਸਿੰਘ, ਮਾਤਾ ਬਿਮਲਾ ਦੇਵੀ, ਪਤਨੀ ਹਰਮਨ ਬੈਂਸ, ਬੇਟੀ ਸੁਰਾਯਾ, ਭਰਾ ਮੋਹਿਤ, ਮਨੀ, ਮਿੱਕੀ ਮਢਾਰ, ਭੈਣ ਡੋਲੀਸ਼ਾ, ਚਾਚਾ ਟੇਕ ਰਾਜ ਅਮਰੀਕ ਬੈਂਸ ਸਮੇਤ ਸਮੁੁੱਚੇ ਸਹੁਰੇ ਪਰਿਵਾਰ ਨੂੰ ਸਭ ਸਾਕ ਸਬੰਧੀਆਂ ਵਲੋਂ ਸਤਿਗੁਰੂ ਦੇ ਚਰਨਾਂ ਵਿਚ ਭਾਣਾ ਮੰਨਣ ਦਾ ਬੱਲ ਬਖਸ਼ਣ ਦੀ ਅਰਦਾਸ ਕੀਤੀ ਗਈ। ਆਖਿਰ ਵਿਚ ਦਿਲਜਾਨ ਦੇ ਸੰਗੀਤਕ ਗੁਰੂ ਸ਼੍ਰੀ ਮਦਨ ਮਢਾਰ ਅਤੇ ਈ ਓ ਰਾਮਜੀਤ ਵਲੋਂ ਸਭ ਸੰਗਤ ਦਾ ਪਰਿਵਾਰ ਵਲੋਂ ਧੰਨਵਾਦ ਕੀਤਾ।

Previous article23ਵਾਂ ਖੂਨਦਾਨ ਤੇ ਮੁਫਤ ਮੈਡੀਕਲ ਚੈੱਕ-ਅੱਪ ਆਯੋਜਿਤ
Next articleਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਬੂਲਪੁਰ ਵਿੱਚ ਸਮਾਰੋਹ ਆਯੋਜਿਤ