ਗਾਇਕ ਗੁਰਬਖਸ਼ ਸ਼ੌਂਕੀ ਲੈ ਕੇ ਹਾਜ਼ਰ ਹੋਇਆ ਟਰੈਕ ‘ਨਗਾਰਾ’

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਕੇ ਪੰਜਾਬ ਦੇ ਅਨੇਕਾਂ ਸੁਪਰ ਸਟਾਰ ਗਾਇਕ ਆਪਣੇ ਆਪਣੇ ਗੀਤਾਂ ਰਾਹੀਂ ਇਸ ਸੰਘਰਸ਼ ਵਿਚ ਨਿੱਤ ਦਿਨ ਨਵੀਂ ਰੂਹ ਫੂਕ ਰਹੇ ਹਨ। ਇਸ ਕੜੀ ਤਹਿਤ ਬੇਸ਼ੱਕ ਗੁਰਬਖਸ਼ ਸ਼ੌਂਕੀ ਨੇ ਦਿੱਲੀ ਦੀ ਸਟੇਜ ਤੋਂ ਇਲਾਵਾ ਵੱਖ-ਵੱਖ ਪਹਿਲਾਂ ਵੀ ਕਿਸਾਨ ਸੰਘਰਸ਼ ਨੂੰ ਸਮਰਪਿਤ ਟਰੈਕ ਪੇਸ਼ ਕੀਤੇ। ਇਸ ਸੰਘਰਸ਼ ਦੇ ਚੱਲਦਿਆਂ ਉਸ ਨੇ ਇਕ ਵਾਰ ਫਿਰ ਹਸਤਾਖਰ ਕੰਪਨੀ ਦੀ ਨਿਰਦੇਸ਼ਨਾਂ ਹੇਠ ਆਪਣਾ ਨਵਾਂ ਸੰਘਰਸ਼ਮਈ ਟਰੈਕ ‘ਨਗਾਰਾ’ ਪੇਸ਼ ਕੀਤਾ ਹੈ। ਜਿਸ ਨੂੰ ਕੇ ਕਨਵਰ ਨੇ ਕਲਮਬੱਧ ਕੀਤਾ ਹੈ ਅਤੇ ਇਸ ਦਾ ਐਮ ਕੇ ਵੀ ਬੀਟ ਨੇ ਸੰਗੀਤ ਤਿਆਰ ਕੀਤਾ ਹੈ। ਗਾਇਕ ਗੁਰਬਖਸ਼ ਸੌਂਕੀ ਇਸ ਟਰੈਕ ਲਈ ਆਪਣੀ ਪੂਰੀ ਟੀਮ ਦਾ ਤਹਿ ਦਿਲ ਤੋਂ ਧੰਨਵਾਦੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਇਸ ਕਿਸਾਨੀ ਸੰਘਰਸ਼ ਲਈ ਜੀਅ ਜਾਨ ਨਾਲ ਸੰਗੀਤਕ ਪੱਧਰ ਤੇ ਸਾਥ ਦੇਣ ਲਈ ਸਮੁੱਚੀਆਂ ਜਥੇਬੰਦੀਆਂ ਨਾਲ ਬਚਨਬੱਧ ਹੈ।

Previous article‘ਰੋਕ ਲਊ ਕੌਣ ਤੂਫ਼ਾਨਾਂ ਨੂੰ’ ਨਾਲ ਹਾਜ਼ਰ ਹੋਇਆ ਗਾਇਕ ਪਰਵ ਸੰਘਾ
Next articleYogi govt to rehabilitate children engaged in labour, begging