ਗਾਇਕ ਕੁਲਵਿੰਦਰ ਕਿੰਦਾ ਦੇ ਧਾਰਮਿਕ ਟਰੈਕ ‘ਨਿਸ਼ਾਨ ਸਾਹਿਬ’ ਅੱਜ ਹੋਇਆ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਕਿੰਦਾ ਦਾ ਵਿਸਾਖੀ ਪੁਰਬ ਨੂੰ ਸਮਰਪਿਤ ਧਾਰਿਮਕ ਟਰੈਕ ‘ਨਿਸ਼ਾਨ ਸਾਹਿਬ’ ਅੱਜ ਧੂਮਧਾਮ ਨਾਲ ਸ਼ੋਸ਼ਲ ਮੀਡੀਏ ਅਤੇ ਯੂ ਟਿਊਬ ਚੈਨਲ ਤੇ ਰਿਲੀਜ਼ ਕਰ ਦਿੱਤਾ ਗਿਆ। ਇਸ ਟਰੈਕ ਸਬੰਧੀ ਗਾਇਕ ਕੁਲਵਿੰਦਰ ਕਿੰਦਾ ਨੇ ਦੱਸਿਆ ਕਿ ਇਸ ਗੀਤ ਨੂੰ ਯੂ ਐਸ ਏ ਰਹਿੰਦੇ ਪ੍ਰਵਾਸੀ ਭਾਰਤੀ ਗੀਤਕਾਰ ਰੋਮੀ ਬੈਂਸ ਖਰਲਾਂ ਨੇ ਕਲਮਬੱਧ ਕੀਤਾ ਹੈ। ਇਸ ਦਾ ਸ਼ਾਨਦਾਰ ਸੰਗੀਤ ਐਨ ਜੂਰੀ ਵਲੋਂ ਦਿੱਤਾ ਗਿਆ ਹੈ।

ਇਸ ਟਰੈਕ ਨੂੰ ਇਕਬਾਜ ਮੋਸ਼ਨ ਪਿਕਚਰਸ ਤਲਵਿੰਦਰ ਪਨੇਸਰ ਵਲੋਂ ਪੇਸ਼ ਕੀਤਾ ਗਿਆ ਹੈ। ਜਿਸ ਦੇ ਪ੍ਰੋਡਿਊਸਰ ਤਲਵਿੰਦਰ ਪਨੇਸਰ ਜੀ ਅਤੇ ਵੀਡੀਓ ਜੀ ਆਰ 9 ਪ੍ਰੋਡਕਸ਼ਨ ਵਲੋਂ ਤਿਆਰ ਕੀਤੀ ਗਈ ਹੈ। ਕੁਲਵਿੰਦਰ ਕਿੰਦਾ ਦਾ ਇਹ ਟਰੈਕ ਸੰਗਤ ਜਰੂਰ ਪਸੰਦ ਕਰੇਗੀ, ਜੋ ਖਾਲਸਾਈ ਅੰਦਾਜ ਵਿਚ ਵਿਸਾਖੀ ਦਿਹਾੜੇ ਲਈ ਰਿਲੀਜ਼ ਕੀਤਾ ਗਿਆ।

Previous articleਕੋਵਿਡ ਟੀਕਾਕਰਣ ਪੂਰੀ ਤਰ੍ਹਾਂ ਸੁਰੱਖਿਅਤ– ਸਿਵਲ ਸਰਜਨ ਡਾ. ਰਣਜੀਤ ਸਿੰਘ
Next article23ਵਾਂ ਖੂਨਦਾਨ ਤੇ ਮੁਫਤ ਮੈਡੀਕਲ ਚੈੱਕ-ਅੱਪ ਆਯੋਜਿਤ