ਗਾਇਕ ਅਸ਼ੋਕ ਸ਼ਰਮਾ ਧਾਰਮਿਕ ਟ੍ਰੈਕ ਨਾਲ ਹੋਇਆ ਹਾਜ਼ਰ

ਫੋਟੋ - ਅਸ਼ੋਕ ਸ਼ਰਮਾ ਦੇ ਟ੍ਰੈਕ ਦਾ ਪੋਸਟਰ l

ਸ਼ਾਮ ਚੁਰਾਸੀ (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਕਨੇਡਾ ਦੀ ਮਸ਼ਹੂਰ ਮਿਊਜਿਕ ਕੰਪਨੀ ਅੱਪਬੀਟ ਮਿਊਜਿਕ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਣ ਸ਼ਬਦ ਸਲੋਕ ਮਹੱਲਾ ੯ ਦਾ ਗਾਇਨ ਸ੍ਰੀ ਅਸ਼ੋਕ ਸ਼ਰਮਾ ਜੋ ਉੱਘੇ ਸੰਗੀਤਕਾਰ ਦੀ ਅਵਾਜ ਵਿੱਚ ਜਾਰੀ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸੰਗੀਤ ਵੀ ਸ੍ਰੀ ਅਸ਼ੋਕ ਸ਼ਰਮਾ ਵਲੋਂ ਦਿੱਤਾ ਗਿਆ ਹੈ। ਅੱਪਬੀਟ ਮਿਊਜਿਕ ਵਲੋਂ ਸ੍ਰੀ ਬਿੰਦਰ ਬਿਰਕ ਨਾਮਵਾਰ ਗੀਤਕਾਰ ਨੇ ਦੱਸਿਆ ਕਿ ਕੰਪਨੀ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਉਹਨਾਂ ਦੀ ਉਚਾਰੀ ਬਾਣੀ ਨੂੰ ਰਿਲੀਜ ਕਰਨ ਦੀ ਖੁਸ਼ੀ ਲੈ ਰਹੀ ਹੈ, ਅਸੀਂ ਇਸ ਕਾਰਜ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹਾਂ ਜਿਹਨਾਂ ਦੀ ਮਿਹਰ ਸਦਕਾ ਇਹ ਸੰਭਵ ਹੋ ਸਕਿਆ ਹੈ। ਇਸ ਟ੍ਰੈਕ ਦਾ ਸ਼ਾਨਦਾਰ ਪੋਸਟਰ ਅਤੇ ਵੀਡੀਓ ਸ਼੍ਰੀ ਨਰਿੰਦਰ ਕਮਰਾ ਜੀ ਵਲੋਂ ਤਿਆਰ ਕੀਤਾ ਗਿਆ ਹੈ l

 

 

 

 

Download and Install ‘Samaj Weekly’ App
https://play.google.com/store/apps/details?id=in.yourhost.samajweekly

Previous articleਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ ਕਰਫਿਊ-ਦੁਕਾਨਾਂ ਤੇ ਬਜਾਰ ਸ਼ਾਮ 5 ਵਜੇ ਬੰਦ ਹੋਣਗੇ- ਜ਼ਰੂਰੀ ਸੇਵਾਵਾਂ ਨੂੰ ਰਹੇਗੀ ਛੋਟ
Next articleFOR POLITICS OF HINDUTVA THERE IS NO LOCKDOWN