ਗਾਇਕਾ ਸੋਨਾਮਿਕਾ ਲੈ ਕੇ ਹਾਜ਼ਰ ਹੋਈ ਹੈ ਰੋਮਾਂਟਿਕ ਗੀਤ ‘ਮਿਡਨਾਈਟ’

ਅੱਪਰਾ (ਸਮਾਜ ਵੀਕਲੀ)-ਆਪਣੇ ਪੰਜ ਗੀਤ ‘ਰਾਜਿਆਂ ਦਾ ਪੁੱਤ, ਜੋਗੀਪੀਰ, ਨਜ਼ਰਾਂ, ਦਰਸਨ ਦਿਖਾ ਦੇ ਦਾਤੀਏ ਵੀ ਦਰਸ਼ਕਾ ਦੀ ਝੋਲੀ ਪਾ ਚੁੱਕੀ ਨੌਜਵਾਨ ਗਾਇਕ ਸੋਨਾਮਿਕਾ ਆਪਣਾ ਨਵਾਂ ਗੀਤ ‘ਮਿਡਨਾਈਟ’ ਲੈ ਕੇ ਦਰਸ਼ਕਾ ਦੀ ਕਚਿਹਰੀ ’ਚ ਹਾਜ਼ਰ ਹੋਈ ਹੈ। ਇਸ ਗੀਤ ਨੂੰ ਗਾਇਕਾ ਸੋਨਾਮਿਕਾ ਨੇ ਆਪਣੀ ਦਿਲਕਸ਼ ਆਵਾਜ਼ ਦਿੱਤੀ ਹੈ।

ਤੇ ਵੀ. ਐਸ ਰਿਕਾਰਡਰ ਤੇ ਵਿਕਾਸ ਸੇਠੀ ਨੇ ਮਾਰਕੀਟ ’ਚ ਪੇਸ਼ ਕੀਤਾ ਹੈ। ਇਸ ਗੀਤ ਨੂੰ ਮੁਨੀਸ਼ ਰਾਏ ਜੰਡਿਆਲੀ ਨੇ ਮਿਊਜ਼ਿਕ ਦਿੱਤੀ ਹੈ ਤੇ ਮਿਊਜ਼ਿਕ ਡਾਇਰੈਕਟ ਜਜਵੀਰ ਨੇ ਸੰਗੀਤਬੱਧ ਕੀਤਾ ਹੈ। ਇਸ ਗੀਤ ਦਾ ਵੀਡੀਓ ਹੈਪੀ ਹਰਜੀਤ ਛੋਕਰਾਂ ਦੇ ਬੜੀ ਹੀ ਖੂਬਸੁਰਤੀ ਨਾਲ ਵੀਡੀਓ ਡਾਇਰੈਕਟ ਕੀਤਾ ਹੈ। ਇਸ ਮੌਕੇ ਗਾਇਕ ਸੋਨਾਮਿਕਾ ਨੇ ਰਾਜਨ ਸ਼ੇਖੂਪੁਰੀ ਤੇ ਸਨੀ ਜਸਵੀਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਪੰਜਾਬੀ ਸੱਭਿਆਚਾਰ ਨੂੰ ਪਸੰਦ ਕਰਨ ਵਾਲੇ ਸਰੋਤੇ ਉਸਦੇ ਇਸ ਨਵੇਂ ਗੀਤ ਨੂੰ ਵੀ ਮਹਾਂ-ਮੂੰਹੀ ਪਿਆਰ ਦੇਣਗੇ।

Previous articleਚੌਥੇ ‘¬ਕ੍ਰਾਂਤੀ ਮੇਲੇ’ ਦਾ ਪੋਸਟਰ ਰੀਲੀਜ਼
Next articleਸੰਤ ਸੁਰਿੰਦਰ ਦਾਸ ਕਠਾਰ ਦੇ ਅਚਾਨਕ ਦੇਹਾਂਤ ਨਾਲ ਸਮਾਜ ਨੂੰ ਪਿਆ ਨਾ ਪੂਰਾ ਹੋਣ ਵਾਲਾ ਘਾਟਾ.