ਗਲਤੀਆਂ ‘ਚੋਂ ਹੀ ਸਬਕ ਲੈਣ ਦੀ ਲੋੜ

ਪੇਸ਼ਕਸ਼:- ਅਮਰਜੀਤ ਚੰਦਰਲੁਧਿਆਣਾ +91 9417 600014

ਚੀਨ ਦੇ ਡਾਕਟਰ ਅਤੇ ਵਿਗਿਆਨਕਾ ਨੇ 24 ਜਨਵਰੀ ਨੂੰ ਇਕ ਨੋਵੇਲ ਕੋਰੋਨਾ ਵਾਇਰਸ ਦੇ ਕਰਕੇ ਹੋਣ ਵਾਲੀ ਨਵੀ ਬੀਮਾਰੀ ਮਹਾਂਮਾਰੀ ਦੇ ਸਬੰਧ ਵਿਚ ਇਕ ਪੱਤਰ ਜਾਰੀ ਕੀਤਾ ਸੀ। ਜਿਸ ਵਿਚ ਉਨਾਂ ਨੇ ਲਿਖਿਆ ਕਿ ਕਿਵੇਂ ਨਿਮੋਨੀਆ ਦੇ ਨਵੇ ਤਰਾਂ ਦੇ ਮਾਮਲੇ ਹੁਵੇਈ ਸੂਬੇ ਦੀ ਰਾਜਧਾਨੀ ਅਤੇ 1,1 ਕਰੋੜ ਵਾਲੀ ਅਬਾਦੀ ਵਾਲੇ ਸ਼ਹਿਰ ਬੁਹਾਨ ਵਿਚ ਦਸੰਬਰ 2019 ਵਿਚ ਸਾਹਮਣੇ ਆਏ ਸਨ। ਉਸ ਸਮ੍ਹੇਂ ਤੱਕ 800 ਮਰੀਜ਼ਾਂ ਦੀ ਸ਼ਨਾਖਤ ਹੋ ਚੁੱਕੀ ਸੀ। ਇਹ ਵਾਇਰਸ ਉਦੋਂ ਤੱਕ ਥਾਈਲੈਂਡ, ਜਪਾਨ ਅਤੇ ਦੱਖਣੀ ਕੋਰੀਆ ਪਹੁੰਚ ਚੁੱਕਾ ਸੀ। ਇਹ ਪਹਿਲੀ ਰਿਪੋਰਟ, ਜਿਸ ਨੂੰ ਪਹਿਲਾਂ ਹੀ ਲਾਸੈਂਟ ਵਿਚ ਪ੍ਰਕਾਸ਼ਤ ਕੀਤਾ ਗਿਆ ਹੈ। ਇਸ ਲਿਖਤ ਵਿਚ ਦਰਸਾਇਆ ਗਿਆ ਸੀ ਕਿ ਜਿਹੜੇ 41 ਲੋਕਾਂ ਨੂੰ ਸ਼ੱਕ ਦੇ ਅਧਾਰ ਤੇ ਟੈਸਟ ਕੀਤਾ ਗਿਆ ਹੈ ਉਨ੍ਹਾਂ ਵਿਚੋਂ ਜਿਆਦਾਤਰ ਪਹਿਲਾਂ ਤੋਂ ਹੀ ਨੂੰ ਬੁਖਾਰ ਅਤੇ ਖੰਘ ਦੀ ਬੀਮਾਰੀ ਤੋਂ ਪੀੜਿਤ ਸਨ। ਅੱਧੇ ਤੋਂ ਜਿਆਦਾ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਸੀ। ਇਹਨਾਂ ਸਾਰੇ ਰੋਗੀਆਂ ਵਿਚੋਂ ਇਕ ਤਿਆਹੀ ਲੋਕ ਏਨੇ ਜਿਆਦਾ ਬੀਮਾਰ ਸਨ ਕਿ ਉਹਨਾਂ ਨੂੰ ਇੰਟੇਸਿਬ ਕੇਅਰ ਯੂਨਟ ਵਿਚ ਭਰਤੀ ਕਰਾਉਣਾ ਪਿਆ। ਉਹਨਾਂ ਵਿਚੋਂ ਜਿਆਦਾਤਰ ਦਾ ਨਮੋਨੀਆ ਜਿਆਦਾ ਵੱਧ ਚੁੱਕਾ ਸੀ, ਉਹਨਾਂ ਰੋਗੀਆਂ ਵਿਚੋਂ ਅੱਧੇ ਲੋਕਾਂ ਦੀ ਤਾਂ ਮੌਤ ਹੋ ਚੁੱਕੀ ਸੀ।

ਚੀਨ ਵਿਚ ਡਾਕਟਰ ਅਤੇ ਵਿਗਿਆਨਕ ਬਹੁਤ ਮਾਹਰ ਹਨ, ਚੀਨੀ ਡਾਕਟਰਾਂ ਅਤੇ ਵਿਗਿਆਨਕਾਂ ਨੇ ਉਹਨਾਂ ਰੋਗੀਆਂ ਦੇ ਇਲਾਜ਼ ਵਿਚ ਉਪਰਾਲੇ ਵਿਚ ਕੋਈ ਕਸਰ ਨਹੀ ਛੱਡੀ। ਉਹਨਾਂ ਨੇ ਇਹ ਵੀ ਲਿਖਿਆ, ਕਿ ਇਸ ਬੀਮਾਰੀ ਨਾਲ ਪੀੜਿਤ ਲੋਕਾਂ ਦੀ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉਹਨਾਂ ਵਲੋਂ ਸਿਹਤ ਕਰਮਚਾਰੀਆਂ ਦੇ ਲਈ ਸਾਜੋ-ਸਮਾਨ ਅਤੇ ਸੁਰੱਖਿਆ ਦੇ ਸੁਚੱਜੇ ਪ੍ਰਬੰਧ ਕੀਤੇ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ।ਇਹ ਵੀ ਕਿਹਾ ਜਾ ਰਿਹਾ ਹੈ ਕਿ ਜਾਂਚ ਕਰਨ ਤੋਂ ਤੁਰੰਤ ਬਾਅਦ ਉਸ ਦਾ ਇਲਾਜ ਸ਼ੁਰੂ ਹੋ ਜਾਣਾ ਚਾਹੀਦਾ ਹੈ। ਚੀਨੀ ਵਿਗਿਆਨਕਾਂ ਵਿਚ ਚਿੰਤਾਂ ਬਣੀ ਹੋਈ ਹੈ ਕਿ ਮੌਤਾਂ ਦੀ ਗਿਣਤੀ ਵਿਚ ਦਿਨ-ਬ-ਦਿਨ ਵਾਧਾ ਕਿਉਂ ਹੋ ਰਿਹਾ ਹੈ। ਉਨਾਂ ਨੇ ਬੇਨਤੀ ਕੀਤੀ ਕਿ ਇਸ ਮਹਾਂਮਾਰੀ ਦੇ ਲਗਾਤਾਰ ਫੈਲਣ ਦੇ ਨਾਲ-ਨਾਲ ਇਸ ਵਾਇਰਸ ਤੇ ਨਿਗਰਾਨੀ ਰੱਖਣ ਦੀ ਲੋੜ ਹੈ।

ਇਹ ਜਨਵਰੀ ਮਹੀਨੇ ਦੀ ਗੱਲ ਹੈ।ਇਸ ਦੇ ਬਾਵਜੂਦ ਬਰਤਾਨੀਆ ਸਰਕਾਰ ਨੂੰ ਇਸ ਵਾਇਰਸ ਨੂੰ ਪਛਾਣਨ ਦੇ ਲਈ ਅੱਠ ਹਫਤੇ ਕਿਉਂ ਲੱਗ ਗਏ, ਜਿਸ ਨੂੰ ਹੁਣ ਅਸੀ ਕੋਵਿਡ 19 ਕਹਿ ਰਹੇ ਹਾਂ?ਸਾਲ 2003 ਵਿਚ ਵਿਚ ਇਕ ਨਵੀ ਬੀਮਾਰੀ ‘ਸਿਵਿਅਰ ਅੇਕਿਊਟ ਰੇਸਿਪਰੇਟਰੀ ਸਿੰਡ੍ਰੋਮ (ਸਾਰਸ)ਦੇ ਖਤਰੇ ਨੂੰ ਛੁਪਾਣ ਦੇ ਲਈ ਚੀਨੀ ਅਧਿਕਾਰੀਆਂ ਦੀ ਦੱਬ ਕੇ ਅਲੋਚਨਾ ਹੋਈ ਸੀ।ਸਾਲ 2020 ਆਉਦੇ-ਆਉਦੇ ਚੀਨੀ ਵਿਗਿਆਨਕਾਂ ਦੀ ਨਵੀ ਪੀੜ੍ਹੀ ਨੇ ਸਬਕ ਸਿਖ ਲਿਆ ਸੀ।ਉਨਾਂ ਦੇ ਆਲੇ-ਦੁਆਲੇ ਮਹਾਂਮਾਰੀ ਦੇ ਤੇਜ ਪਸਾਰ ਦੇ ਚੱਲਦੇ ਹੋਏ ਉਨਾਂ ਨੇ ਆਪਣੀ ਪੜਤਾਲ ਨੂੰ ਇਕ ਵਿਦੇਸ਼ੀ ਭਾਸ਼ਾਂ ਵਿਚ ਲਿਖਣ ਦਾ ਯਤਨ ਕੀਤਾ ਅਤੇ ਉਸ ਨੂੰ ਹਜਾਰਾਂ ਕਿਲੋਮੀਟਰ ਦੂਰ ਕਿਸੇ ਮੈਡੀਕਲ ਦੀਆਂ ਕਿਤਾਬਾਂ ਦੇ ਪ੍ਰਕਾਸ਼ਤ ਨੂੰ ਕਿਤਾਬ ਦੇ ਰੂਪ ਵਿਚ ਛਾਪਣ ਨੂੰ ਦਿੱਤਾ ਗਿਆ।
ਉਨਾਂ ਦਾ ਇਹ ਯਤਨ ਦੁਨੀਆਂ ਦੇ ਲਈ ਇਕ ਜਰੂਰੀ ਚਿਤਾਵਨੀ ਸੀ। ਸਾਨੂੰ ਉਨਾਂ ਚੀਨੀ ਵਿਗਿਆਨਕਾ ਦਾ ਬਹੁਤ ਧੰਨਵਾਦ ਕਰਨਾ ਚਾਹੀਦਾ ਹੈ। ਪਰ ਬਰਤਾਨੀਆਂ ਸਰਕਾਰ ਦੇ ਖੋਜਕਰਤਾ ਅਤੇ ਵਿਗਿਆਨਕਾਂ ਦੇ ਸਲਾਹਕਾਰਾਂ ਵਲੋਂ ਉਨਾਂ ਦੀ ਚਿਤਾਵਨੀ ਨੂੰ ਅਣਸੁਣਿਆ ਕਰ ਦਿੱਤਾ ਗਿਆ।ਇਸ ਤਰਾਂ ਲੱਗਦਾ ਹੈ ਕਿ ਮੰਤਰੀਆਂ ਨੂੰ ਸਲਾਹ ਦੇਣ ਵਾਲੇ ਵਿਗਿਆਨਕ ਮੰਨਦੇ ਹਨ ਕਿ ਇਸ ਨਵੇ ਵਾਇਰਸ ਦਾ ਇਲਾਜ਼ ਇੰਫਲੂਇਨਾ ਦੀ ਤਰ੍ਹਾਂ ਕੀਤਾ ਜਾ ਸਕਦਾ ਹੈ।

ਸਰਕਾਰ ਦੇ ਵਿਸ਼ੇਸ਼ ਵਿਗਿਆਨਕ ਸਲਾਹਕਾਰ ਗ੍ਰਾਹਮ ਮੇਡਲੇ ਦੀ ਲਾਪਰਵਾਹੀ ਤੋਂ ਇਸ ਅਣਗਹਿਲੀ ਦਾ ਪਤਾ ਲੱਗਦਾ ਹੈ।ਪਿਛਲੇ ਹਫਤੇ ਇਕ ਇਕੱਠ ਵਿਚ ਬਰਤਾਨੀ ਦੇ ਹੱਕ ਵਿਚ ਬੋਲਦੇ ਹੋਏ ਉਨਾਂ ਨੇ ਕਿਹਾ ਕਿ ਬਹੁਤ ਵੱਡੀ ਮਹਾਂਮਾਰੀ ਫੈਲਣ ਦਾ ਡਰ ਹੈ।ਪਰ ਬਰਤਾਨੀਆ ਦੇ ਵਿਗਿਆਨਕਾ ਨੇ ਐਸੀ ਸਥਿਤੀ ਆਉਣ ਤੇ ਇਕੱਠੇ ਹੋ ਕੇ ਕੰਮ ਕਰਨ ਦੀ ਸਲਾਹ ਦਿੱਤੀ।ਜਿਸ ਨਾਲ ਵੱਧ ਅਬਾਦੀ ਵਾਲੇ ਹਿੱਸੇ ਵਿਚ ਜਿਆਦਾ ਇਸ ਬੀਮਾਰੀ ਦਾ ਅਸਰ ਨਾ ਹੋ ਸਕੇ।ਸਾਨੂੰ ਇਕ ਇਸ ਤਰ੍ਹਾਂ ਤਰ੍ਹਾਂ ਦੀ ਟੀਮ ਬਣਾ ਕੇ ਕੰਮ ਕਰਨਾ ਚਾਹੀਦਾ ਹੈ ਕਿ ਸਾਡੇ ਕੋਲ ਇਸ ਬੀਮਾਰੀ ਦੀ ਦਵਾਈ ਨਾ ਵੀ ਹੋਣ ਦੀ ਸਥਿਤੀ ਵਿਚ ਲੋਕ ਇਸ ਬੀਮਾਰ ਤੋਂ ਪੀੜਿਤ ਨਾ ਹੋਣ।ਕਈ ਹਫਤੇ ਬਾਅਦ ਸਰਕਾਰ ਨੇ ਕਿਹਾ ਹੈ, ਬੀ ਬੀ ਸੀ ਸਮੇਤ ਕਈ ਹੋਰ ਵੀ ਪਤਰਕਾਰਾਂ ਨੇ ਸਲਾਹ ਦਿੱਤੀ ਹੈ ਕਿ ਵਿਗਿਆਨ ਬਦਲ ਚੁੱਕਾ ਹੈ ਅਤੇ ਇਸ ਲਈ ਸਰਕਾਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਕਿ ਬੀ ਬੀ ਸੀ ਜਾਂ ਜੋ ਵੀ ਪਤਰਕਾਰ ਕਹਿ ਰਹੇ ਹੈ ਉਹ ਗਲਤ ਹੈ ਜਨਵਰੀ ਤੋਂ ਵਿਗਿਆਨ ਉਹੀ ਹੈ,ਜੋ ਬਦਲਿਆ ਹੈ,ਅਸਲ ਵਿਚ ਸਰਕਾਰ ਦੇ ਸਲਾਹਕਾਰਾਂ ਨੇ ਇਹ ਸਮਝਿਆ ਕਿ ਅਸਲ ਵਿਚ ਚੀਨ ਵਿਚ ਕੀ ਹੋਇਆ ਹੈ।ਅੱਜ ਜੋ ਹਲਾਤ ਬਣੇ ਹੋਏ ਹਨ ਉਹ ਦੇਖੇ ਨਹੀ ਜਾਂਦੇ।ਜੇ ਇਸ ਦੇ ਬਾਰੇ ਵਿਚ ਕਿਤੇ ਪਹਿਲਾਂ ਗੰਭੀਰ ਹੋਏ ਹੁੰਦੇ ਤਾਂ ਸ਼ਾਇਦ ਇਹ ਨੌਬਤ ਨਾ ਆਉਦੀੇ।ਚੀਨ ਦੀ ਪਹਿਲੀ ਰਿਪੋਰਟ ਦੇ ਬਾਅਦ ਹੀ ਬਰਤਾਨੀਆ ਦੀ ਸਰਕਾਰ ਦੇ ਵਿਗਿਆਨਕ ਇਹ ਜਾਣਦੇ ਸੀ ਕਿ ਕੋਵਿਡ-19 ਇਕ ਭਿਆਨਕ ਬੀਮਾਰੀ ਹੈ,ਫਿਰ ਵੀ ਉਨਾਂ ਨੇ ਇਸ ਉਤੇ ਬਹੁਤ ਘੱਟ ਕੰਮ ਕੀਤਾ,ਇਹ ਵਾਇਰਸ ਬਹੁਤ ਜਲਦ ਹੀ ਯੌਰਪ ਵਿਚ ਪਹੁੰਚ ਗਿਆ।

ਇਟਲੀ ਵਿਚ ਬਹੁ-ਗਿਣਤੀ ਵਿਚ ਮੌਤਾ ਹੋ ਰਹੀਆਂ ਹਨ।ਇਟਲੀ ਦੇ ਡਾਕਟਰਾਂ,ਮੰਤਰੀਆਂ ਤੇ ਸਰਕਾਰ ਨੇ 12 ਮਾਰਚ 2020 ਨੂੰ ਆਪਣੇ ਉਤੇ ਹੋ ਰਹੇ ਮਹਾਂਮਾਰੀ ਦੇ ਭਾਰੀ ਹਮਲੇ ਤੋਂ ਜੋ ਸਬਕ ਮਿਲਿਆ ਦੇ ਬਾਰੇ ਜਾਣਕਾਰੀ ਦਿੱਤੀ ਸੀ। ਇਸ ਬੀਮਾਰੀ ਦੇ ਚਲਦੇ ਇਟਲੀ ਦੇ ਹਸਪਤਾਲਾਂ ਵਿਚ ਬੈਡ ਖਤਮ ਹੋ ਗਏ,ਸਿਹਤ ਕਰਮਚਾਰੀ ਘੱਟ ਪੈ ਰਹੇ ਸਨ, ਦਵਾਈ ਤਾਂ ਇਸ ਵਾਇਰਸ ਦੀ ਅਜੇ ਤੱਕ ਮਿਲੀ ਹੀ ਨਹੀ ਹੈ। ਉਨਾਂ ਨੇ ਅਮੁਮਾਨ ਲਗਾਇਆ ਕਿ ਇਸ ਤਰਾਂ ਹੀ ਚਲਦਾ ਰਿਹਾ ਤਾਂ ਅਪਰੈਲ ਦੇ ਅੱਧ ਤੱਕ ਦੇਸ਼ ਦੀ ਅਰਥ-ਵਿਵਸਥਾ ਠੱਪ ਹੋ ਜਾਏਗੀ।ਇਹ ਸਥਿਤੀ ਇਟਲੀ ਤੇ ਚੀਨ ਵਾਂਗ ਯੌਰਪ ਤੇ ਵੀ ਬਣ ਸਕਦੀ ਹੈ।ਯੌਰਪ ਦੇ ਵਿਗਿਆਨਕ ਤੇ ਸਲਾਹਕਾਰਾਂ ਦਾ ਕਹਿਣਾ ਹੈ ਕਿ ਚੀਨ ਅਤੇ ਇਟਲੀ ਵਲ ਦੇਖ ਕੇ ਅਨੁਭਵ ਹੋ ਗਿਆ ਹੈ,ਸਾਡੇ ਕੋਲ ਸਮਾਂ ਵੀ ਹੈ ਤੇ ਅਸੀ ਇਸ ਨੂੰ ਕੰਟਰੋਲ ਕਰਨ ਵਿਚ ਕਾਮਯਾਬ ਜਰੂਰ ਹੋਵਾਂਗੇ।

ਸਮ੍ਹਾਂ ਆਉਣ ਤੇ ਗਲਤੀਆਂ ਤੋਂ ਸਬਕ ਲੈ ਲੈਣਾ ਚਾਹੀਦਾ ਹੈ।ਵਿਸ਼ਵ ਸਿਹਤ ਸੰਗਠਨ ਦੇ ਚੀਫ ਡਾਕਟਰ ਟੇਡਰੋਸ ਇਦਨੋਮ ਗੇਬ੍ਰੇਸਸ ਨੇ ਯੁਨੇਵਾ ਵਿਚ ਫਰਵਰੀ ਦੇ ਅੱਧ ਵਿਚ ਚਰਚਾ ਦੇ ਦੌਰਾਨ ਦੱਸਿਆ ਕਿ ਉਹ ਬਹੁਤ ਨਿਰਾਸ਼ ਸਨ। ਵਿਸ਼ਵ ਦੀ ਚਿੰਤਾ ਨਾ ਕਰਦੇ ਹੋਏ ਉਹਨਾਂ ਨੇ ਆਪਣੇ ਕੰਮ ਵਿਚ ਜਲਦੀ ਨਹੀ ਦਿਖਾਈ। ਇਸ ਗੱਲ ਨੂੰ ਲੈ ਕੇ ਉਨਾਂ ਦੀ ਬਹੁਤ ਅਲੋਚਨਾ ਹੋਈ। ਪਰ ਜਦੋਂ ਇਹ ਸੱਭ ਕਰਨ ਦੇ ਬਾਰੇ ਸੋਚਣ ਤੋਂ ਬਾਅਦ ਸਰਕਾਰ ਕੋਲੋ ਫੰਡ ਦੇ ਰੂਪ ਵਿਚ 675 ਮੀਲੀਅਨ ਡਾਲਰ ਰਾਸ਼ੀ ਮੰਗੀ ਗਈ ਤਾਂ ਉਨਾਂ ਨੇ ਬਹੁਤ ਜਲਦੀ ਬਿੰਨਾਂ ਸੋਚੇ ਉਨਾਂ ਦੀ ਮੰਗ ਨੂੰ ਅਸਵੀਕਾਰ ਕਰ ਦਿੱਤਾ ਗਿਆ। ਬਰਤਾਨੀਆ ਹੁਣ ਇਸ ਸਮ੍ਹੇਂ ਨਵੀ ਬੀਮਾਰੀ ਮਹਾਮਾਰੀ ਦੇ ਲਈ ਵਧੀਆ ਕਦਮ ਉਠਾ ਰਿਹਾ ਹੈ।ਪਰ ਅਸੀ ਬਹੁਤ ਕੀਮਤੀ ਸਮ੍ਹਾਂ ਗੁਆ ਦਿੱਤਾ ਹੈ।ਇਸ ਤਰਾਂ ਦੀਆਂ ਮੌਤਾ ਹੋਈਆਂ ਹਨ ਜਿੰਨਾਂ ਨੂੰ ਰੋਕਿਆ ਜਾ ਸਕਦਾ ਸੀ, ਸਾਡਾ ਸੱਭ ਜੰਤਰ-ਮੰਤਰ ਅਸਫਲ ਰਿਹਾ ਹੈ, ਪਤਾ ਨਹੀ ਇਹ ਸਭ ਕਿਉਂ ਅਤੇ ਕਿਵੇ ਹੋਇਆ?ਪਰ ਜਦੋਂ ਤੱਕ ਅਸੀ ਇਸ ਮਹਾਂਮਾਰੀ ਬੀਮਾਰੀ ਨੂੰ ਕਾਬੂ ਕਰਨ ਵਿਚ ਸਫਲ ਹੋਵਾਗੇ ਉਦੋਂ ਤੱਕ ਬਹੁਤ ਕੁਝ ਅਸੀ ਗੁਆ ਲਿਆ ਹੋਵੇਗਾ।

 

Previous articleਬਹੁਤ ਅਹਿਮ ਹਨ ਲਾਕਡਾਊਨ ਦੇ 21 ਦਿਨ
Next articleਜਸਟਿਨ ਟਰੂਡੋ ਦੀ ਪਤਨੀ ਕੋਰੋਨਾ ਦੀ ਬਿਮਾਰੀ ਤੋਂ ਹੋਈ ਠੀਕ, ਟਰੂਡੋ ਨੇ ਜਤਾਈ ਖੁਸ਼ੀ