ਗਰਮੀ ‘ਚ ਖੀਰਾ ਖਾਣਾ ਹੈ ਫ਼ਾਇਦੇਮੰਦ, ਮਿਲਣਗੇ ਜ਼ਬਰਦਸਤ ਫ਼ਾਇਦੇ

ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਗਰਮੀ ਦੇ ਮੌਸਮ ‘ਚ ਤੇਜ਼ ਗਰਮੀ ਤੋਂ ਬਚਣ ਲਈ ਲੋਕ ਜ਼ਿਆਦਾਤਰ ਖੀਰਾ ਖਾਣਾ ਪਸੰਦ ਕਰਦੇ ਹਨ। ਇਸ ‘ਚ ਮੌਜੂਦ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣ ਸਿਹਤ ਅਤੇ ਸੁੰਦਰਤਾ ਬਣਾਈ ਰੱਖਣ ‘ਚ ਮਦਦ ਮਿਲਦੀ ਹੈ। ਇਸ ‘ਚ ਫੈਟ ਦੀ ਘੱਟ ਮਾਤਰਾ ਹੋਣ ਨਾਲ ਭਾਰ ਘੱਟ ਹੋਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਸਰੀਰ ‘ਚ ਪਾਣੀ ਦੀ ਕਮੀ ਪੂਰੀ ਹੁੰਦੀ ਹੈ। ਦਿਨ ਭਰ ਐਂਰਜੈਟਿਕ ਫੀਲ ਹੋਣ ਦੇ ਨਾਲ ਠੰਡਕ ਦਾ ਅਹਿਸਾਸ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਖੀਰੇ ਦੇ ਸੇਵਨ ਨਾਲ ਮਿਲਣ ਵਾਲੇ ਫਾਇਦਿਆਂ ਬਾਰੇ…

ਖੀਰੇ ‘ਚ ਮੌਜੂਦ ਪੌਸ਼ਟਿਕ ਤੱਤ: ਗੱਲ ਜੇ ਖੀਰੇ ‘ਚ ਮੌਜੂਦ ਪੌਸ਼ਟਿਕ ਤੱਤ ਦੀ ਕਰੀਏ ਤਾਂ 1 ਕੱਪ ਜਾਂ ਕਰੀਬ 142 ਗ੍ਰਾਮ ਕੱਚੇ ਖੀਰੇ ‘ਚ 17 ਕੈਲੋਰੀ, 0.8 ਗ੍ਰਾਮ ਪ੍ਰੋਟੀਨ, 137 ਗ੍ਰਾਮ ਪਾਣੀ, 19.9 ਗ੍ਰਾਮ ਕੈਲਸ਼ੀਅਮ, 0.3 ਗ੍ਰਾਮ ਆਇਰਨ, 193 ਮਿਲੀਗ੍ਰਾਮ ਪੋਟਾਸ਼ੀਅਮ, 2.8 ਮਿਲੀਗ੍ਰਾਮ ਸੋਡੀਅਮ, 4.5 ਮਿਲੀਗ੍ਰਾਮ ਵਿਟਾਮਿਨ ਸੀ, 0.2 ਗ੍ਰਾਮ ਫੈਟ, 3.1 ਗ੍ਰਾਮ ਕਾਰਬੋਹਾਈਡਰੇਟ, 1 ਗ੍ਰਾਮ ਫਾਈਬਰ, 19.9 ਮਾਈਕਰੋਗ੍ਰਾਮ ਫੋਲੇਟ, 44 ਮਾਈਕਰੋਗ੍ਰਾਮ ਬੀਟਾ ਕੈਰੋਟੀਨ ਆਦਿ ਹੁੰਦਾ ਹੈ। ਅਜਿਹੇ ‘ਚ ਰੋਜ਼ਾਨਾ 1 ਕੱਪ ਖੀਰਾ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਤੁਸੀਂ ਖੀਰੇ ਦਾ ਸਲਾਦ, ਰਾਇਤਾ, ਜੂਸ, ਸਲਾਦ, ਸੈਂਡਵਿਚ ਅਤੇ ਪਕੌੜੇ ਦੇ ਰੂਪ ‘ਚ ਖਾ ਸਕਦੇ ਹੋ।

ਖੀਰੇ ਖਾਣ ਦੇ ਫਾਇਦੇ…

ਕੈਂਸਰ ਤੋਂ ਬਚਾਅ: ਇੱਕ ਖੋਜ ਅਨੁਸਾਰ ਖੀਰੇ ‘ਚ ਮੌਜੂਦ ਪ੍ਰੋਟੀਨ ਕੈਂਸਰ ਨਾਲ ਲੜਨ ਦੀ ਤਾਕਤ ਦਿੰਦੇ ਹਨ। ਅਜਿਹੇ ‘ਚ ਰੋਜ਼ਾਨਾ ਖੀਰੇ ਦਾ ਸੇਵਨ ਨਾਲ ਕੈਂਸਰ ਜਾਂ ਟਿਊਮਰ ਦੇ ਵਾਧੇ ਨੂੰ ਰੋਕਣ ਵਿੱਚ ਸਹਾਇਤਾ ਕਰਦਾ ਹੈ। ਇਸ ਦੇ ਸੇਵਨ ਨਾਲ ਸ਼ੂਗਰ ਕੰਟਰੋਲ ਕਰਨ ‘ਚ ਵੀ ਮਦਦ ਮਿਲਦੀ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਡੇਲੀ ਡਾਇਟ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਖੀਰੇ ‘ਚ ਫਾਈਬਰ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਹੋਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਖੀਰੇ ਇੱਕ ਤਰ੍ਹਾਂ ਨਾਲ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ।

ਵਜ਼ਨ ਘਟਾਏ: ਇਸ ‘ਚ ਪਾਣੀ ਦੀ ਜ਼ਿਆਦਾ ਮਾਤਰਾ ਹੋਣ ਨਾਲ ਪਾਚਕ ਕਿਰਿਆ ਤੇਜ਼ ਹੋਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਪੇਟ, ਕਮਰ ਅਤੇ ਪੱਟ ਦੇ ਦੁਆਲੇ ਜਮ੍ਹਾ ਐਕਸਟ੍ਰਾ ਚਰਬੀ ਘੱਟ ਹੋ ਕੇ ਬਾਡੀ ਸ਼ੇਪ ‘ਚ ਆਉਂਦੀ ਹੈ। ਇਸ ‘ਚ ਪੌਸ਼ਟਿਕ ਤੱਤਾਂ ਦੇ ਨਾਲ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਨਾਲ ਇਮਿਊਨਿਟੀ ਮਜ਼ਬੂਤ ਹੋ ਕੇ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਨਾਲ ਹੀ ਸਰੀਰ ਨੂੰ ਠੰਡਕ ਮਹਿਸੂਸ ਹੁੰਦੀ ਹੈ। ਇਸ ਤੋਂ ਇਲਾਵਾ ਕਬਜ਼ ਅਤੇ ਐਸੀਡਿਟੀ ਨੂੰ ਦੂਰ ਹੋ ਕੇ ਪਾਚਨ ਤੰਤਰ ਤੰਦਰੁਸਤ ਰਹਿੰਦਾ ਹੈ। ਛਿਲਕੇ ਦੇ ਨਾਲ ਖੀਰੇ ਨੂੰ ਖਾਣ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤੀ ਮਿਲਦੀ ਹੈ। ਇਸ ‘ਚ ਮੌਜੂਦ ਸਿਲਿਕਾ, ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਨ ਅਤੇ ਇਸ ਨਾਲ ਸੰਬੰਧਿਤ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਕਰਦਾ ਹੈ।

ਮੂੰਹ ਦੀ ਬਦਬੂ ਨੂੰ ਦੂਰ ਕਰੇ: ਮੂੰਹ ਦੇ ਉੱਪਰਲੇ ਹਿੱਸੇ ‘ਤੇ ਜੀਭ ਦੀ ਸਹਾਇਤਾ ਨਾਲ ਖੀਰੇ ਦਾ ਟੁਕੜਾ 30 ਸਕਿੰਟਾਂ ਤੱਕ ਰੱਖੋ। ਇਸ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਵੇਗੀ। ਚਿਹਰੇ ‘ਤੇ ਖੀਰੇ ਦਾ ਰਸ ਜਾਂ ਪੇਸਟ ਲਗਾਉਣ ਨਾਲ ਸਨਟੈਨ, ਦਾਗ, ਧੱਬੇ, ਫ੍ਰੀਕਲਜ਼, ਝੁਰੜੀਆਂ, ਮੁਹਾਸੇ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਅਜਿਹੇ ‘ਚ ਚਿਹਰਾ ਸਾਫ, ਨਿਖਰਿਆਂ, ਗਲੋਇੰਗ ਅਤੇ ਮੁਲਾਇਮ ਨਜ਼ਰ ਆਉਂਦਾ ਹੈ। ਇਸਦੇ ਇਲਾਵਾ ਇਸ ਦਾ ਫੇਸਪੈਕ ਅੱਖਾਂ ‘ਤੇ ਲਗਾਉਣ ਨਾਲ ਜਲਣ, ਖੁਜਲੀ ਅਤੇ ਠੰਡਕ ਮਹਿਸੂਸ ਹੁੰਦੀ ਹੈ। ਖੀਰੇ, ਗਾਜਰ ਅਤੇ ਪਾਲਕ ਦਾ ਜੂਸ ਪੀਣ ਨਾਲ ਵਾਲ ਜੜ੍ਹਾਂ ਤੋਂ ਮਜ਼ਬੂਤੀ ਮਿਲਦੀ ਹੈ। ਅਜਿਹੇ ‘ਚ ਵਾਲਾਂ ਦੇ ਤੇਜ਼ੀ ਨਾਲ ਵਿਕਾਸ ਹੋਣ ਦੇ ਨਾਲ hairfall, ਡੈਂਡ੍ਰਫ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਅਜਿਹੇ ‘ਚ ਵਾਲ ਲੰਬੇ, ਸੰਘਣੇ, ਸਿਲਕੀ, ਸਮੂਦ, ਸ਼ਾਇਨੀ ਨਜ਼ਰ ਆਉਂਦੇ ਹਨ।

ਜ਼ਿਆਦਾ ਖੀਰੇ ਖਾਣ ਦੇ ਨੁਕਸਾਨ

  • ਖੀਰੇ ਨੂੰ ਚੰਗੀ ਤਰ੍ਹਾਂ ਧੋ ਕੇ ਹੀ ਖਾਓ। ਇਸ ਦੇ ਛਿਲਕੇ ‘ਤੇ ਜ਼ਹਿਰੀਲੇ ਪਦਾਰਥ ਹੋ ਸਕਦੇ ਹਨ। ਅਜਿਹੇ ‘ਚ ਇਸ ਨੂੰ ਛਿਲ ਕੇ ਖਾਣ ‘ਚ ਹੀ ਭਲਾਈ ਹੈ।
  • ਖੀਰੇ ਦਾ ਜ਼ਿਆਦਾ ਸੇਵਨ ਕਰਨ ਨਾਲ ਬਦਹਜ਼ਮੀ, ਐਸਿਡਿਟੀ ਆਦਿ ਦੀ ਸਮੱਸਿਆ ਹੋ ਸਕਦੀ ਹੈ।
  • ਇਸ ‘ਚ ਜ਼ਿਆਦਾ ਪਾਣੀ ਹੋਣ ਨਾਲ ਤੁਹਾਨੂੰ ਵਾਰ-ਵਾਰ ਯੂਰੀਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
  • ਚਿਹਰੇ ‘ਤੇ ਜਲਣ, ਖੁਜਲੀ, ਗਲੇ ‘ਚ ਸੋਜ ਆਦਿ ਐਲਰਜ਼ੀ ਹੋ ਸਕਦੀ ਹੈ।
  • ਜਿਨ੍ਹਾਂ ਨੂੰ ਪਹਿਲਾਂ ਤੋਂ ਸਾਹ ਦੀ ਸਮੱਸਿਆ ਹੈ ਉਨ੍ਹਾਂ ਦੀ ਪ੍ਰੇਸ਼ਾਨੀ ਵਧ ਸਕਦੀ ਹੈ। ਅਸਲ ‘ਚ ਖੀਰੇ ਦੀ ਤਾਸੀਰ ਠੰਡੀ ਹੁੰਦੀ ਹੈ। ਅਜਿਹੇ ‘ਚ ਇਹ ਇਸ ਸਮੱਸਿਆ ਨੂੰ ਵਧਾ ਸਕਦਾ ਹੈ।
  • ਵੈਸੇ ਤਾਂ ਖੀਰਾ ਪ੍ਰੈਗਨੈਂਸੀ ਦੌਰਾਨ ਖਾਣਾ ਚੰਗਾ ਮੰਨਿਆ ਜਾਂਦਾ ਹੈ। ਪਰ ਇਸ ਦੇ ਜ਼ਿਆਦਾ ਸੇਵਨ ਨਾਲ ਵਾਰ ਵਾਰ ਯੂਰਿਨ ਦੀ ਸਮੱਸਿਆ ਹੋਣ ‘ਤੇ ਪੇਟ ‘ਚ ਦਰਦ ਅਤੇ ਪੇਟ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ।
Previous articleਸੁਲਤਾਨਪੁਰ ਲੋਧੀ ਵਿਖੇ ‘ਮਾਡਲ ਰੇਲਵੇ ਸਟੇਸ਼ਨ’ ਲਈ ਕੇਂਦਰ ਸਰਕਾਰ ਵਲੋਂ 40 ਕਰੋੜ ਰੁਪੈ ਮਨਜ਼ੂਰ
Next articleਪਿ੍ੰਸੀਪਲ ਦਫ਼ਤਰ ‘ਚ ਔਰਤ ਨਾਲ ਰੰਗ ਰਲੀਆਂ ਮਨਾਉਂਦਾ ਲੋਕਾਂ ਵੱਲੋਂ ਰੰਗੇ ਹੱਥੀਂ ਕਾਬੂ