ਗਣਪਤੀ ਵਿਸਰਜਨ ਦੌਰਾਨ 33 ਮੌਤਾਂ

ਭਗਵਾਨ ਗਣੇਸ਼ ਦੀ ਮੂਰਤੀ ਦੇ ਵਿਸਰਜਨ ਦੌਰਾਨ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਦਿੱਲੀ ’ਚ 33 ਵਿਅਕਤੀਆਂ ਦੀ ਡੁੱਬਣ ਕਰਕੇ ਮੌਤ ਹੋ ਗਈ ਹੈ। ਭੋਪਾਲ ’ਚ ਦੋ ਕਿਸ਼ਤੀਆਂ ਦੇ ਝੀਲ ’ਚ ਪਲਟਣ ਕਾਰਨ 11, ਮਹਾਰਾਸ਼ਟਰ ਦੇ 11 ਜ਼ਿਲਿਆਂ ’ਚ 18 ਅਤੇ ਦਿੱਲੀ ’ਚ 4 ਵਿਅਕਤੀਆਂ ਦੀ ਡੁੱਬ ਕੇ ਮੌਤ ਹੋ ਗਈ। ਭੋਪਾਲ ’ਚ ਦੋਵੇਂ ਕਿਸ਼ਤੀਆਂ ਦੇ ਚਾਲਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਮੁੱਖ ਮੰਤਰੀ ਕਮਲ ਨਾਥ ਨੇ ਹਰੇਕ ਮ੍ਰਿਤਕ ਦੇ ਵਾਰਸ ਨੂੰ 11-11 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਧਰ ਦਿੱਲੀ ’ਚ ਗਣਪਤੀ ਵਿਸਰਜਨ ਦੌਰਾਨ ਚਾਰ ਵਿਅਕਤੀ ਡੁੱਬ ਗਏ। ਮਿ੍ਰਤਕਾਂ ’ਚ ਦੋ ਮਰਦ ਅਤੇ ਦੋ ਔਰਤਾਂ ਸ਼ਾਮਲ ਹਨ।

Previous articleਭਾਰਤ ਦੀ ਹਰ ਹਿਮਾਕਤ ਦਾ ਜਵਾਬ ਦੇਵਾਂਗੇ: ਇਮਰਾਨ
Next articleਚਿਦੰਬਰਮ ਦੀ ਆਤਮ-ਸਮਰਪਣ ਵਾਲੀ ਪਟੀਸ਼ਨ ਖਾਰਜ