ਗਜ਼ਲ਼

ਬਲਜਿੰਦਰ ਸਿੰਘ, ਬਾਲੀ ਰੇਤਗੜੵ

 

(ਸਮਾਜ ਵੀਕਲੀ)

ਨਾਨਕ ਤੇਰਾ ਕਿਰਤੀ ਲਾਲੋ,ਲਲਕਾਰ ਰਿਹਾ ਹੈ ਬਾਬਰ ਨੂੰ
ਬੰਦਾ ਸਿੰਘ ਬਹਾਦਰ ਬਣਕੇ, ਵੰਗ਼ਾਰ ਰਿਹਾ ਹੈ ਨਾਬਰ ਨੂੰ
ਬਾਜਾਂ ਦੀਆਂ ਤਾੜਾਂ ਤੋੜਨ, ਭਾਗੋ ਦੇ ਘਰ ਜਾਈਆਂ ਜੋ
ਪਾ ਰੱਖੀ ਹੈ ਭਾਜੜ ਗੋਬਿੰਦ, ਭੂਸਰ ਦੇ ਹਰ ਬਖ਼ਤਾਬਰ ਨੂੰ
ਚਮਕੌਰ ਗੜ੍ਹੀ  ਦਾ ਸਾਕਾ ਫਿਰ,ਯਾਦ ਸਰਹਿੰਦ ਦੀ ਤਾਜ਼ਾ ਹੈ
ਕਿੰਝ ਨਿਹੱਥਾ ਤੇਰਾ ਜੋਰਾਵਰ, ਜਾਹ ਤਾੜੇ ਦੇਖ ਦਿਲਾਬਰ ਨੂੰ
ਅਗਵਾਈ ਦੇ ਹੁਣ ਸ਼ਕਤੀ ਦੇ, ਲੜਨਾ ਸੀਸ ਤਲੀ ਤੇ ਧਰਕੇ
ਬੇ-ਦਾਅਬੇ ਪਾੜ ਦਿਓ ਗੋਬਿੰਦ, ਹੈ ਤੇਰਾ ਤੋਲ ਬਰਾਬਰ ਨੂੰ
ਤਲਵਾਰ ਨਹੀਂ ਢਾਲ ਨਹੀਂ, ਫੌਲ਼ਾਦ ਜਿਹਾ ਪਰ ਜੇਰਾ ਹੈ
ਪਾ ਦਿੱਤੀ ਹੈ ਬਿਪਤਾ “ਬਾਲੀ”, ਔੰਰੰਗੇ ਯੇ ਹਰ ਜਾਬਰ ਨੂੰ
       ਬਲਜਿੰਦਰ ਸਿੰਘ ਬਾਲੀ ਰੇਤਗੜੵ 
            9465129168
Previous articleਪਿਆਰ
Next articleਯੁਵਕ ਸੇਵਾਵਾਂ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਕਪੂਰਥਲਾ ਨੇ ਅਨੋਖੇ ਢੰਗ ਨਾਲ ਮਨਾਇਆ ਗੁਰਪੁਰਬ