ਖੱਖ ਪ੍ਰੌਡਕਸ਼ਨ ਵਲੋਂ ਅਰਸ਼ ਚੋਹਲਾ ਦਾ ਮੈਲਬੋਰਨ ਸ਼ਹਿਰ ਵਿਚ ਜੈਗੂਆਰ ਗੱਡੀ ਨਾਲ  ਮਾਨ ਸਨਮਾਨ ਕੀਤਾ ਗਿਆ

ਆਸਟ੍ਰੇਲੀਆ – (ਹਰਜਿੰਦਰ ਛਾਬੜਾ) ਪੰਜਾਬ ਦੀਆਂ ਖੇਡਾਂ ਵਿੱਚ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਵੀ ਇੱਕ ਅਨਮੋਲ ਖੇਡ ਵਿਰਾਸਤ ਦਾ ਹਿੱਸਾ ਹੈ। ਇਸ ਮਾਂ ਖੇਡ ਸਦਕਾ ਪੰਜਾਬੀ ਖਿਡਾਰੀਆਂ ਨੇ ਪੰਜਾਬ ਹੀ ਨਹੀ ਸਗੋਂ ਪੂਰੀ ਦੁਨੀਆਂ ਵਿਚ ਧੂਮ ਪਾਈ ਹੈ। ਬਹੁਤ ਸਾਰੇ ਖਿਡਾਰੀਆਂ ਨੇ ਇਸ ਖੇਡ ਰਾਹੀ ਨਾਮਣਾ ਖੱਟਿਆ ਹੈ। ਐਨ. ਆਰ. ਆਈਜ਼ ਨੇ ਵੀ ਕਬੱਡੀ ਨੂੰ ਉੱਪਰ ਚੁੱਕਣ ਲਈ ਵੱਡੇ ਪੱਧਰ ਤੇ ਸਹਿਯੋਗ ਦਿੱਤਾ ਹੈ । ਸਧਾਰਨ ਪਰਿਵਾਰਾਂ ਵਿੱਚੋ ਉੱਠਕੇ ਇਸ ਖੇਡ ਚ ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੇ ਦੁਨੀਆਂ ਭਰ ਚ ਧੂਮ ਪਾਈ ਹੈ। ਇਨ੍ਹਾਂ ਨਾਵਾਂ ਵਿੱਚ ਇੱਕ ਛੋਟੀ ਉਮਰ ਦਾ ਮਸ਼ਹੂਰ ਖਿਡਾਰੀ ਅਰਸ਼ਦੀਪ ਚੋਹਲਾ  ਸਾਹਿਬ  ਦਾ ਜੰਮਪਲ ਹੈ |
                ਅਰਸ਼ ਚੋਹਲਾ ਦੀਆਂ ਖੇਡ ਪ੍ਰਾਪਤੀਆਂ ਨੂੰ ਮੁੱਖ ਰਖਦਿਆਂ  ਖੱਖ ਪ੍ਰੌਡਕਸ਼ਨ ਆਸਟ੍ਰੇਲੀਆ  ਦੇ ਪ੍ਰਮੋਟਰਾਂ ਵੱਲੋਂ ਇਸ ਵਾਰ ਆਸਟ੍ਰੇਲੀਆ ਵਿਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਤੈ  ਅਰਸ਼  ਚੋਹਲਾ ਦਾ ਚਿੱਟੀ ਜੈਗੂਆਰ ਗੱਡੀ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।
           ਖੱਖ ਪ੍ਰੋਡਕਸ਼ਨ ਵਲੋਂ ਅਰਸ਼ ਖੱਖ ਨੇ ਦੱਸਿਆ ਕੀਂ ਅਰਸ਼ ਚੋਹਲਾ ਆਉਣ ਵਾਲ਼ੇ ਸਮੇੰ ਵਿਚ ਪੱਕੇ ਤੋਰ ਤੇ ਆਸਟ੍ਰੇਲੀਆ ਦੇ ਮੇਲਬੋਰਨ ਸ਼ਹਿਰ ਵਿਚ ਖੇਡਣ ਜਾ ਰਿਹਾ ਹੈ| ਇਸ ਕਰਕੇ ਉਸਦੇ ਸਵਾਗਤ ਦੇ ਤੋਰ ਤੇ ਇਹ ਮਾਨ ਸਨਮਾਨ ਕੀਤਾ ਗਿਆ |
             ਅਰਸ਼  ਦਾ ਇਹ ਸਨਮਾਨ ਬਹੁਤ ਵਿਲਖਨ ਹੈ। ਅਰਸ਼ ਨੂੰ  ਕੱਬਡੀ ਵਿੱਚ (DTO) ਦੇ ਤੌਰ ਤੈ ਹਰ ਕੋਈ ਜਾਣਦਾ ਹੈ । ਅਰਸ਼ ਬਹੁਤ ਨੇਕ ਦਿਲ ਇਨਸਾਨ ਹੈ । ਅਰਸ਼ ਦੇ  ਪ੍ਰਸ਼ੰਸਕ ਦੀ  ਗਿਣਤੀ ਦਾ ਕੋਈ ਤੋੜ ਨਹੀ। ਛੋਟੇ ਬੱਚਿਆਂ ਤੋ ਲੈ ਕੇ ਵੱਡੇ ਬੁਜਗਰ ਵੀ ਅਰਸ਼ ਚੋਹਲਾ ਨੂੰ  ਮਨਾ ਮੂੰਹੀ ਪਿਆਰ ਕਰਦੇ ਹਣ । ਅਰਸ਼ ਦਾ ਅਸੀਂ ਆਸਟ੍ਰੇਲੀਆ ਦੀ ਧਰਤੀ ਤੇ ਆਉਣ ਤੇ ਵਿਸ਼ੇਸ਼ ਸਵਾਗਤ ਕਰਦੇ ਹਾਂ |
Previous articleਦੁਨੀਆ ਦਾ ਸਭ ਤੋਂ ਵੱਡਾ ਅੱਤਵਾਦੀ ਬਗਦਾਦੀ ਮਾਰਿਆ ਗਿਆ , ਡੋਨਾਲਡ ਟਰੰਪ ਨੇ ਕੀਤਾ ਐਲਾਨ
Next articleश्री गुरु नानक देव जी के 550वें जन्मदिन के सम्बन्ध में संगोष्ठी