ਖੇਲੋ ਇੰਡੀਆ ’ਵਰਸਿਟੀ ਗੇਮਜ਼ ਦੀ ਜੇਤੂ ਟੀਮ ਪੀਯੂ ਪੁੱਜੀ

ਕਾਲਿੰਗਾ ਇੰਸਟੀਚਿਊਟ ਆਫ਼ ਇੰਡਸਟਰੀਅਲ ਟੈਕਨਾਲੋਜੀ, ਭੁਵਨੇਸ਼ਵਰ ’ਚ ਹਾਲ ਹੀ ਵਿੱਚ ‘ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼-2020’ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਮਿਲੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਅੱਜ ਇੱਥੇ ਪੀ.ਯੂ. ਕੈਂਪਸ ਵਿਖੇ ਜਸ਼ਨ ਮਨਾਇਆ ਗਿਆ। ਜਿੱਤ ਦੀ ਖੁਸ਼ੀ ਮਨਾਉਣ ਲਈ ਜਿਮਨੇਜ਼ੀਅਮ ਹਾਲ ਤੋਂ ਲੈ ਕੇ ਉੱਪ ਕੁਲਪਤੀ ਦਫ਼ਤਰ ਤੱਕ ਫੁੱਲਾਂ ਨਾਲ ਸਜਾਈ ਗਈ ਇੱਕ ਜੀਪ ਵਿੱਚ ਟਰਾਫ਼ੀ ਨੂੰ ਰੱਖ ਕੇ ਕੈਂਪਸ ਵਿੱਚ ਘੁਮਾਇਆ ਗਿਆ ਅਤੇ ਢੋਲ ਢਮੱਕਿਆਂ ਨਾਲ ਟਰਾਫ਼ੀ ਦਾ ਸਵਾਗਤ ਕੀਤਾ ਗਿਆ। ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਨੇ ਇਸ ਸ਼ਾਨਦਾਰ ਜਿੱਤ ਲਈ ਸਾਰੇ ਖਿਡਾਰੀਆਂ ਨੂੰ ਮੁਬਾਰਕਾਂ ਦਿੱਤੀਆਂ। ਇਸ ਮੌਕੇ ਖੇਡ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਡਾਇਰੈਕਟਰ ਪ੍ਰੋ. ਪਰਮਿੰਦਰ ਸਿੰਘ ਆਹਲੂਵਾਲੀਆ, ਪ੍ਰੀਖਿਆਵਾਂ ਕੰਟਰੋਲਰ ਪ੍ਰੋ. ਪਰਵਿੰਦਰ ਸਿੰਘ, ਸਪੋਰਟਸ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਕੇਸ਼ ਮਲਿਕ, ਡੀਨ ਕਾਲਜ ਡਿਵੈਲਪਮੈਂਟ ਕੌਂਸਲ ਪ੍ਰੋ. ਸੰਜੇ ਕੌਸ਼ਿਕ, ਪ੍ਰੋ. ਨੀਰੂ ਮਲਿਕ, ਏ.ਐੱਸ. ਆਹਲੂਵਾਲੀਆ, ਡਾ. ਮੁਨੀਸ਼ਵਰ ਜੋਸ਼ੀ, ਐਸ.ਵੀ.ਸੀ, ਐਮ.ਸੀ.ਐਮ. ਡੀ.ਏ.ਵੀ ਕਾਲਜ ਦੇ ਪ੍ਰਿੰਸੀਪਲ ਡਾ. ਨਿਸ਼ਾ ਭਾਰਗਵ, ਗੋਬਿੰਦਗੜ੍ਹ ਪਬਲਿਕ ਕਾਲਜ ਅਤੇ ਪੀ.ਯੂ. ਫੈਲੋ ਪ੍ਰਿੰਸੀਪਲ ਨੀਨਾ ਸੇਠ ਪਜਨੀ ਆਦਿ ਸਮੇਤ ਵੱਡੀ ਗਿਣਤੀ ਵਿਚ ਸਟਾਫ਼ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।

Previous articlePresidency students block Kolkata’s College Street for 16 hrs
Next articleJustice Muralidhar takes oath as Punjab and Haryan HC Judge