ਖੇਡ ਸਟੇਡੀਅਮ ਨੂੰ ਵੀ ਮਿਲੀ ਪ੍ਰਵਾਨਗੀ

ਹੁਸ਼ਿਆਰਪੁਰ/ਸ਼ਾਮਚੁਰਾਸੀ 6 ਅਗਸਤ, (ਚੁੰਬਰ) (ਸਮਾਜ ਵੀਕਲੀ) – ਨਗਰ ਕੌਂਸਲ ਸ਼ਾਮਚੁਰਾਸੀ ਦੇ ਮੀਤ ਪ੍ਰਧਾਨ ਨਿਰਮਲ ਕੁਮਾਰ,  ਐਮ ਸੀ ਕੁਲਜੀਤ ਸਿੰਘ, ਐਮ ਸੀ ਹੀਰਾ ਲਾਲ, ਐਮ ਸੀ ਬਲਵੀਰ ਸਿੰਘ ਫਲੋਰਾ ਦੀ ਅਗਵਾਈ ਵਿਚ ਸ਼ਾਮਚੁਰਾਸੀ ਵਿਖੇ ਇਕ ਸੰਖੇਪ ਸਮਾਗਮ ਸੰਖੇਪ ਸਮਾਗਮ ਰਾਹੀਂ ਹਲਕਾ ਪਵਨ ਕੁਮਾਰ ਆਦੀਆ ਅਤੇ ਪੰਜਾਬ ਦੀ ਕੈਪਟਨ ਸਰਕਾਰ ਦਾ ਸ਼ੁਕਰੀਆ ਕਰਦਿਆਂ ਲੱਡੂ ਵੰਡੇ ਗਏ।

ਇਸ ਮੌਕੇ ਮੀਤ ਪ੍ਰਧਾਨ ਨਿਰਮਲ ਕੁਮਾਰ ਨੇ ਕਿਹਾ ਕਿ ਸ਼ਾਮਚੁਰਾਸੀ ਨੂੰ ਸਬ-ਤਹਿਸੀਲ ਬਨਾਉਣ ਵਿਚ ਜੋ ਪੁੱਖਤਾ ਕੰਮ ਹਲਕਾ ਵਿਧਾਇਕ ਸ਼੍ਰੀ ਆਦੀਆ ਨੇ ਕੀਤਾ ਹੈ, ਉਹ ਪਿਛਲੇ ਲੰਮੇ ਸਮੇਂ ਤੋਂ ਕਿਸੇ ਵੀ ਸਰਕਾਰ ਦੇ ਵਿਧਾਇਕ  ਜਾਂ ਮੰਤਰੀ ਤੋਂ ਨਹੀਂ ਹੋਇਆ। ਉਨ•ਾਂ ਕਿਹਾ ਕਿ ਇਸ ਦੇ ਨਾਲ-ਨਾਲ ਇੱਥੇ ਖੇਡ ਸਟੇਡੀਅਮ ਬਨਾਉਣ ਦੀ ਲਟਕਦੀ ਮੰਗ ਨੂੰ ਸਰਕਾਰ ਨੇ ਪ੍ਰਵਾਨ ਕੀਤਾ ਹੈ।

ਜਿਸ ਨਾਲ ਖਿਡਾਰੀ ਅਤੇ ਖੇਡ ਪ੍ਰੇਮੀ ਵਿਚ ਖੁਸ਼ੀ ਦੀ ਲਹਿਰ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਇੰਦਰਪਾਲ ਸਿੰਘ, ਸੁਰਿੰਦਰ ਸਿੰਘ ਸਾਬਕਾ ਪ੍ਰਧਾਨ, ਅਸ਼ੋਕ ਕੁਮਾਰ ਸਰਪੰਚ, ਕੁਲਦੀਪ ਸਰਪੰਚ, ਸੁਖਵਿੰਦਰ ਸੰਮਤੀ ਮੈਂਬਰ, ਜਗਦੀਸ਼ ਲਾਡੀ, ਪੰਮੀ ਬਹਿਲ, ਨੰਬਰਦਾਰ ਕਰਨੈਲ ਸਿੰਘ, ਉਂਕਾਰ ਪਿੰਡ ਕਾਣੇ, ਪ੍ਰਿਤਪਾਲ ਸਿੰਘ, ਲਾਲ ਚੰਦ ਵਿਰਦੀ, ਦੀਪਕ ਸੂਸ, ਸੁਰਿੰਦਰ ਲਾਲ, ਪ੍ਰੇਮ ਲਾਲ, ਡਾ. ਉਂਕਾਰ ਸਿੰਘ, ਰਣਜੀਤ ਰੰਧਾਵਾ ਸਮੇਤ ਕਈ ਹੋਰ ਹਾਜ਼ਰ ਸਨ।

Previous articleਸਮਾਰਟ ਸਕੂਲ ਨਸਰਾਲਾ ਨੇ ਸਨਮਾਨੇ 90% ਤੋਂ ਵੱਧ ਅੰਕਾਂ ਵਾਲੇ ਵਿਦਿਆਰਥੀ
Next articleIIW ‘HERE TO HEAR’!! SPEAK OUT!! – Alternative Healing FREE sessions for Wellness and Depression