ਖੇਡ ਪ੍ਰਮੋਟਰ ਸੁੱਖਾ ਚੱਕਾ ਵਾਲੇ ਨੂੰ ਸਦਮਾ ਭੈਣ ਦਾ ਦਿਹਾਂਤ

ਨਕੋਦਰ ਮਹਿਤਪੁਰ (ਹਰਜਿੰਦਰ  ਪਾਲ  ਛਾਬੜਾ)  (ਸਮਾਜ ਵੀਕਲੀ) : ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੇ ਪ੍ਰਮੋਟਰ ਸੁੱਖਾ ਚੱਕ ਕਲਾਂ ਯੂ ਕੇ ਦੇ ਪ੍ਰੀਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋ ਉਹਨਾਂ ਦੀ ਭੈਣ ਬਖਸ਼ਿੰਦਰ ਕੌਰ ( 34 ) ਪਤਨੀ ਸੁਖਦੀਪ ਸਿੰਘ ਪਿੰਡ ਗੁੜ੍ਹੇ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦੀ ਪਿਛਲੇ ਸਾਲ ਹੀ ਮੈਰੀਜ ਹੋਈ ਸੀ। ਇਸ ਤੋਂ ਪਹਿਲਾਂ ਉਹਨਾਂ ਦੀ ਮਾਤਾ ਜੀ ਦੀ ਵੀ ਪਿਛਲੇ ਸਮੇਂ ਵਿਚ ਮੌਤ ਹੋ ਗਈ ਸੀ। ਇਹ ਪ੍ਰੀਵਾਰ ਲਈ ਲਗਾਤਾਰ ਦੂਜਾ ਸਦਮਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਪ੍ਰਮੋਟਰ ਬੱਲੀ ਸਰੀਂਹ ਤੇ ਜੀਤਾ ਚੱਕਾਂਵਾਲਾ ਨੇ ਦੱਸਿਆ ਕਿ ਉਹਨਾਂ ਦੀ ਅੰਤਮ ਅਰਦਾਸ 20 ਮਈ ਨੂੰ ਹੋਵੇਗੀ। ਇਸ ਮੌਕੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ, ਸੈਂਟਰ ਵੈਲੀ ਸਪੋਰਟਸ ਕਲੱਬ ਅਮਰੀਕਾ ਤੋਂ ਲਖਬੀਰ ਸਿੰਘ ਸਹੋਤਾ ( ਕਾਲਾ ਟਰੇਸੀ ),ਜਤਿੰਦਰ ਜੌਹਲ, ਹੈਰੀ ਭੰਗੂ,ਜੇ ਕਬੂਲਪੁਰ, ਜਗਰੂਪ ਸਿੱਧੂ,ਅਮਨ ਟਿਮਾਨਾ,ਸੁੱਖੀ ਸੰਘੇੜਾ,ਅਟਵਾਲ ਬ੍ਰਦਰਜ਼, ਰਾਜਾ ਧਾਮੀ,ਗੁਰਮੀਤ ਮੱਲੀ,ਇੰਗਲੈਂਡ ਤੋਂ ਸੱਤਾ ਮੁਠੱਡਾ ਸਾਬਕਾ ਪ੍ਰਧਾਨ, ਭਿੰਦਾ ਮੁਠੱਡਾ,  ਚੇਅਰਮੈਨ ਨੇਕਾ ਮੈਰੀਪੁਰ, ਜਰਨਲ ਸਕੱਤਰ ਪਾਲਾ ਬੜਾਪਿੰਡ,ਕੁਲਵਿੰਦਰ ਸਹੋਤਾ,ਬਾਗੀ ਅਟਵਾਲ, ਮੰਗਾ ਮਿੱਠਾਪੁਰ, ਕੈਨੇਡਾ ਤੋਂ ਮੇਜਰ ਸਿੰਘ ਬਰਾੜ ਭਲੂਰ, ਜਲੰਧਰ ਸਿੰਘ ਸਿੱਧੂ, ਕਰਮਪਾਲ ਸਿੱਧੂ, ਗੁਰਲਾਲ ਮਾਣੂਕੇ, ਗੁਰਮੀਤ ਮੰਡ ਵਾਲਾ,ਨਾਰਵੇ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ  ਕੰਵਲਜੀਤ ਸਿੰਘ ਕੰਬੋਜ, ਨਿਊਜ਼ੀਲੈਂਡ ਤੋਂ ਬਲਬੀਰ ਮੱਦੂ, ਬੱਬਲੂ ਕੁਰੂਕਸ਼ੇਤਰ, ਗੋਪਾ ਬੈਂਸ, ਮਾਣਾ ਅਟਵਾਲ, ਗੋਪੀ ਹਕੀਮਪੁਰ,ਸਰਪੰਚ ਮੱਖਣ ਪੱਲਣ, ਗੋਪੀ ਜੌਹਲ, ਦੀਪਾ ਸਰਪੰਚ, ਬਲਬੀਰ ਸਿੰਘ ਬਿੱਟੂ ਕਾਰਜਕਾਰੀ ਪ੍ਰਧਾਨ, ਸੁੱਖੀ ਬਰਾੜ ਜਰਨਲ ਸਕੱਤਰ ਜਿੰਦਰ ਖਾਨੋਵਾਲ ਕੋਚ,ਹੈਪੀ ਨਕੋਦਰ, ਗੁਰਮੇਲ ਸਿੰਘ ਦਿੜਬਾ, ਖੇਡ ਬੁਲਾਰੇ ਸਤਪਾਲ ਖਡਿਆਲ ਆਦਿ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਨੂੰ ਰਾਜਵਾੜਾਸਾਹੀ ਲੀਡਰਾ ਦੀ ਅਗਵਾਈ ਤੋਂ ਮੁਕਤ ਕਰਾਉਣ ਲਈ ਲੋਕ ਭੂਮਿਕਾ ਨਿਭਾਉਣ
Next articleਖੇਡ ਪ੍ਰਮੋਟਰ ਗੰਗਾ ਅਟਵਾਲ ਕੈਨੇਡਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ