ਖੇਡ ਕਬੱਡੀ ਦੇ ਪ੍ਰਸਿੱਧ ਬੁਲਾਰੇ ਸੰਧੂ ਭਰਾ, ਹਰਪ੍ਰੀਤ ਸੰਧੂ ਤੇ ਸਵਰਨ ਸੰਧੂ

ਸੰਧੂਆਂ ਆ ਇਹ ਦੁਨੀਆ ਦਾ ਮੇਲਾ, ਇਥੇ ਲੱਗਦੀਆਂ ਮੌਜ ਬਹਾਰਾਂ
ਕਈ ਕੁੱਲੀਆਂ ਵਾਲੇ ਵੀਂ ਜਿੱਤੇ, ਕਿਤੇ ਦੁਧਾਲ ਵਾਲਿਆ ਰਾਜਿਆਂ ਨੂੰ ਵੀ ਹਾਰਾਂ, 
           ਸੰਗਰੂਰ – ਅੱਜ ਗੱਲ ਕਰਦੇ ਆ ਮਾਂ ਖੇਡ ਕਬੱਡੀ ਦੇ ਪ੍ਰਸਿੱਧ ਬੁਲਾਰੇ ਸੰਧੂ ਭਰਾ ਹਰਪ੍ਰੀਤ ਸੰਧੂ ਤੇ ਸਵਰਨ ਸੰਧੂ ਵਾਰੇ। ਬਹੁਤ ਲੰਮੇ ਸਮੇਂ ਤੋਂ ਕਬੱਡੀ ਨਾਲ ਜੁੜੇ ਹੋਏ ਨੇ ਸੰਧੂ ਭਰਾ। ਸਵਰਨ ਸੰਧੂ s/o late ਇੰਦਰਜੀਤ ਸਿੰਘ, ਮਾਤਾ ਦਾ ਨਾਮ ਮਨਜੀਤ ਕੌਰ, ਪਿੰਡ ਧੂਰਾ, ਜ਼ਿਲਾ ਸੰਗਰੂਰ ਤੇ ਹਰਪ੍ਰੀਤ ਸੰਧੂ ਪਿਤਾ ਦਾ ਨਾਮ ਗੁਰਚਰਨ ਸਿੰਘ, ਮਾਤਾ ਦਾ ਨਾਮ ਨਛੱਤਰ ਕੌਰ ਪਿੰਡ ਧੂਰਾ ਜ਼ਿਲਾ ਸੰਗਰੂਰ।
            ਸੰਧੂ ਭਰਾਵਾਂ ਨੂੰ ਪੁੱਛਿਆ ਵੀਂ ਕਿਹੜਾ ਪਲੇਅਰ ਉਹਨਾਂ ਦਾ ਪਸੰਦੀਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਸਾਰੇ ਪਲੇਅਰ ਪਸੰਦੀਦਾ ਨੇ। ਅਸੀਂ ਕਦੇ ਵੀ ਫਰਕ ਨੀ ਕੀਤਾ ਕਿਸੇ ਵੀ ਪਲੇਅਰ ਨਾਲ। ਸਾਨੂੰ ਸਾਰੇ ਇੱਕ ਬਰਾਬਰ ਨੇ ਤੇ ਕਬੱਡੀ ਦੇ ਸਾਰੇ ਬੁਲਾਰੇ ਵਧੀਆ ਨੇ, ਸਾਰੇ ਜਾਣੇ ਮਿਹਨਤ ਕਰਦੇ ਆ। ਪੜਾਈ ਤੇ ਕਾਲਜ ਸਮੇਂ ਵਿੱਚ ਸੰਧੂ ਭਰਾਵਾਂ ਨੇ ਮੱਲਾਂ ਮਾਰੀਆਂ। ਸੰਧੂ ਭਰਾਵਾਂ ਨੇ ਪੜ੍ਹਾਈ ਪਿੰਡ ਦੇ ਸਕੂਲ ਚੋ ਕੀਤੀ ਤੇ ਉਸ ਤੋਂ ਬਾਅਦ ਦੇਸ਼ ਭਗਤ ਕਾਲਜ ਬਰੜਵਾਲ ਤੋਂ ਗ੍ਰੈਜੁਏਸ਼ਨ ਕਰਨ ਦੋਰਾਨ, ਵਧੀਆ ਕੱਦ ਤੇ ਭਰਵੇਂ ਜੁੱਸੇ ਸਦਕਾ ਉਹ ਕਬੱਡੀ ਵੱਲ ਤੁਰ ਪਏ ਤੇ ਕਬੱਡੀ ਵਿੱਚ ਉਹਨਾਂ ਨੇ ਵਧੀਆ ਨਾਮ ਖੱਟਿਆ। ਉਹਨਾਂ ਨੇ ਕਈ ਕਬੱਡੀ ਮੁਕਾਬਲਿਆਂ ਚ ਹਿੱਸਾ ਲਿਆ ਤੇ ਕਈ ਮੁਕਾਬਲੇ ਜਿੱਤੇ ਆ ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਸੰਧੂ ਭਰਾਵਾਂ ਨੇ ਸੌਨ ਤਗਮਾ ਵੀਂ ਜਿੱਤਿਆ ਤੇ ਦੋ ਵਾਰ ਸੰਧੂ ਭਰਾਵਾਂ ਨੇ ਪੰਜਾਬੀ ਯੂਨੀਵਰਸਿਟੀ ਟੀਮ ਵੱਲੋਂ ਹੀ ਖੇਡ ਦਿਆ ਚੈਂਪੀਅਨਸ਼ਿਪ ਜਿੱਤੀ। ਓਥੇ ਹੀ, ਇੱਕ ਹੋਰ ਵੱਡੀ ਮੱਲ ਮਾਰੀਂ, ਇਨ੍ਹਾਂ ਦੀ ਟੀਮ ਨੇ ਆਲ ਇੰਟਰ ਯੂਨੀਵਰਸਿਟੀ ਮੁਕਾਬਿਲਆਂ ਵਿੱਚੋ ਪਹਿਲਾਂ ਸਥਾਨ ਹਾਸਲ ਕੀਤਾ ਤੇ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਮ ਦੂਰ ਦੂਰ ਤੱਕ ਰੌਸ਼ਨ ਕੀਤਾ। ਸੰਧੂ ਭਰਾਵਾਂ ਨੂੰ ਹੌਸਲਾ ਮਿਲਿਆ ਜਦੋ ਉਹਨਾਂ ਦਾ ਮਾਣ ਸਨਮਾਨ ਕਰਨ ਲੱਗ ਪਏ, ਕਈ ਪਿੰਡਾਂ ਵਾਲੇ ਤੇ ਜਦੋਂ ਵੀ ਸੰਧੂ ਭਰਾਵਾਂ ਨੇ ਕਿਤੇ ਜਾਣਾ ਤੇ ਉਹਨਾਂ ਨੂੰ ਲੋਕ ਭੱਜ ਕੇ ਤੇ ਪਿਆਰ ਨਾਲ ਮਿਲਦੇ, ਕਿਉ ਕਿ ਸੰਧੂ ਭਰਾਵਾਂ ਨੇ ਕਾਲਜ ਦੇ ਵਿੱਚ ਹੀ ਅਪਣਾ ਨਾਮ ਕਾਫੀ ਬਣਾ ਲਿਆ ਸੀ। ਉਹਨਾਂ ਨੇ ਭੰਗੜੇ ਤੇ ਨਾਟਕਾਂ ਵਿੱਚ ਵੀ ਜ਼ੋਰ ਅਜ਼ਮਾਈ ਕੀਤੀ ਤੇ ਸਟੇਜਾਂ ਤੇ ਪ੍ਰਦਰਸ਼ਨ ਕਰਨ ਨਾਲ ਉਹਨਾ ਨੂੰ ਮੰਚ ਤੇ ਵਿਚਰਨਾ ਆਇਆਂ, ਸਕੂਲ ਤੋਂ ਕਾਲਜ ਤੱਕ ਸੰਧੂ ਭਰਾਵਾਂ ਨੇ ਖੇਡਾਂ ਤੇ ਸਟੇਜਾਂ ਤੇ ਅਹਿਮ ਭੂਮਿਕਾ ਨਿਭਾਈ | ਪੰਜਾਬ ਯੂਨੀਵਰਸਿਟੀ ਦੇ ਅਫਸਰ ਤੇ ਸਾਬਕਾ ਐਥਲੀਟ ਡਾ; ਬਲਜੀਤ ਸਿੰਘ ਸਿੱਧੂ ਨੇ ਇਹਨਾਂ ਦੋਵਾਂ ਭਰਾਵਾਂ ਨੂੰ ਪਹਿਲਾਂ ਖੇਡਾਂ ਦੇ ਖੇਤਰ ਵਿੱਚ ਵਧੀਆ ਸਰਪ੍ਰਸਤੀ ਦਿੱਤੀ ਤੇ ਫਿਰ ਕੁਮੈਂਟੇਟਰ ਬਣਨ ਲਈ ਹੱਲਾਸ਼ੇਰੀ ਦਿੱਤੀ|
                ਕੁਮੈਂਟਰੀ ਦਾ ਸਫਰ ; ਕਬੱਡੀ ਚ, ਸੰਧੂ ਭਰਾਵਾਂ ਨੇ 2002 ਵਿੱਚ ਕੁਮੈਂਟਰੀ ਨੂੰ ਅਪਣਾ ਪੇਸ਼ਾ ਬਣਾ ਲਿਆ ਤੇ ਹੋਲੀ ਹੋਲੀ ਇਸ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ। ਵਧੀਆ ਅਵਾਜ਼ ਤੇ ਸਾਫ ਸੁਥਰੀ ਕੁਮੈਂਟਰੀ ਕਰਨ ਕਰਕੇ ਲੋਕ ਉਹਨਾਂ ਨੂੰ ਕਾਫੀ ਪਿਆਰ ਦੇਣ ਲੱਗ ਗਏ। ਹਰਪ੍ਰੀਤ ਸੰਧੂ ਦਾ ਕਬੱਡੀ ਦੇ ਗ੍ਰਾਊਂਡ ਚ ਦਿਲ ਖਿੱਚ ਵਾ ਰੋਲ ਹੁੰਦਾ, ਕਿਉ ਕਿ ਸਿਰ ਤੇ ਬੰਨੀ ਪੱਗ ਤੇ ਕੁੜਤਾ ਚਾਦਰਾਂ ਪਾ ਕੇ ਵਧੀਆ ਬੋਲਾਂ ਕਰਕੇ ਲੋਕ ਬਹੁਤ ਪਸੰਦ ਕਰਦੇ ਨੇ। ਦੋਵਾਂ ਭਰਾਵਾਂ ਨੂੰ ਤੇ ਸੰਧੂ ਭਰਾਵਾਂ ਦੇ ਬੋਲੇ ਹੋਏ ਸ਼ੇਅਰ ਲੋਕ ਅਕਸਰ ਗ੍ਰਾਊਂਡ ਚ ਮੰਗ ਕਰਦੇ ਨੇ,  ਦਿੱਲੀਏ ਪੰਜਾਬ ਪੁੱਛ ਦਾ ਤੇਰੇ ਕੋਲੋ ਸੰਨ 84 ਵਾਰੇ। ਕਈ ਹੋਰ ਸ਼ੇਅਰ ਜੋ ਲੋਕ ਸੰਧੂ ਭਰਾਵਾਂ ਦੇ ਸੁਣਦੇ ਨੇ।
              ਹਰ ਸਾਲ ਸੰਧੂ ਭਰਾਵਾਂ ਦੀ ਬੜੀ ਮੰਗ ਰਹਿੰਦੀ ਆ। ਪੰਜਾਬ ਦੇ ਕੱਪਾਂ ਤੇ ਹਰ ਸਾਲ ਸੰਧੂ ਭਰਾ ਆਪਣੀਆ ਵੱਖਰੀਆਂ ਪੈੜਾਂ ਛੱਡ ਦੇ ਆ ਤੇ 2014 ਤੇ 2015 ਵਿੱਚ ਸੰਧੂ ਭਰਾਵਾਂ ਨੇ 127 ਕਬੱਡੀ ਦੇ ਟੂਰਨਾਮੈਂਟਾਂ ਤੇ ਅਪਣੀ ਕਲਾਂ ਦਾ ਲੋਹਾ ਮੰਨਵਾਇਆ।
ਹਰ ਸਾਲ ਸੰਧੂ ਭਰਾ 100 ਤੋਂ ਉਪਰ ਟੂਰਨਾਮੈਂਟ ਤੇ ਜਾਂਦੇ ਆ ਤੇ ਅਪਣੇ ਬੋਲਾਂ ਦਾ ਪ੍ਰਦਰਸ਼ਨ ਕਰਦੇ ਆ।
                 ਮਾਣ ਸਨਮਾਨ ਸੰਧੂ ਭਰਾਵਾਂ ਦੇ; ਸੰਧੂ ਭਰਾਵਾਂ ਨੂੰ ਪਹਿਲੀ ਐਲ ਈ ਡੀ ਕਪਿਆਲ ਦੇ ਕਬੱਡੀ ਕੱਪ ਤੇ ਮਿਲੀ, ਗਮਦੂਰ ਸਿੰਘ ਕੈਨੇਡਾ ਕਪਿਆਲ ਵਾਲਿਆ ਨੇ ਦਿੱਤੀ ਤੇ 2014 ਵਿੱਚ ਸੰਧੂ ਭਰਾਵਾਂ ਨੂੰ ਧੂਰੀ ਦੇ ਕਬੱਡੀ ਕੱਪ ਤੇ 2 ਮੋਟਰਸਾਈਕਲ ਮਿਲੇ। ਡਿਸਕਵਰ ਜੋਤੀ ਚਹਿਲ ਕੈਨੇਡਾ ਤੇ ਬੱਬਲੂ USA ਵੱਲੋਂ ਤੇ ਲਾਡੀ ਬਾਠ ਨੇ ਸੰਧੂ ਭਰਾਵਾਂ ਦਾ ਮਾਣ ਸਨਮਾਨ ਕੀਤਾ। 2017 ਚ ਸੰਧੂ ਭਰਾਵਾਂ ਨੂੰ 2 ਬੁਲਟ ਮਿਲੇ ਇੱਕ ਬੁਲਟ ਮੋਟਰਸਾਈਕਲ ਬੱਬਲੂ USA ਤੇ ਗੁਰਮੀਤ ਮਰਾਹੜ USA ਤੇ ਇੱਕ ਬੁਲਟ ਗੁਰਦੀਪ ਸਿੰਘ ਸਿੱਧੂ USA ਹਸਨਪੁਰ ਵਾਲਿਆ ਵੱਲੋਂ ਸੰਧੂ ਭਰਾਵਾਂ ਨੂੰ ਦਿੱਤਾ ਗਿਆ, ਇੱਕ ਬੁਲਟ ਸੰਧੂ ਭਰਾਵਾਂ ਨੂੰ ਬੀਹਲੇ ਦੇ ਕਬੱਡੀ ਕੱਪ ਉੱਪਰ ਮਿਲਿਆ। ਜਲੰਧਰ ਸਿੱਧੂ ਤੇ ਮੇਜਰ ਬਰਾੜ ਵੱਲੋਂ ਦਿੱਤਾ ਗਿਆ। ਉਸ ਤੋਂ ਬਾਅਦ ਚ ਸੰਧੂ ਭਰਾਵਾਂ ਦਾ ਸਨਮਾਨ ਜਲੰਧਰ ਸਿੱਧੂ ਤੇ ਮੇਜਰ ਬਰਾੜ ਵੱਲੋਂ 50000 ਨਾਲ ਸਨਮਾਨ ਕੀਤਾ, ਧੂਰੀ ਦੇ ਕਬੱਡੀ ਕੱਪ ਤੇ ਇੱਕ ਵਾਰ ਫਿਰ ਸੰਧੂ ਭਰਾਵਾਂ ਦਾ 2 ਸਪਲੈਂਡਰ ਮੋਟਰਸਾਈਕਲ ਨਾਲ ਸਨਮਾਨ ਹੋਇਆ, ਇਹ ਮੋਟਰਸਾਈਕਲ ਇੱਕ ਬਘੇਲ ਸਿੰਘ USA ਵੱਲੋਂ ਦਿੱਤਾ ਗਿਆ ਤੇ ਦੂਜਾ ਮੋਟਰਸਾਈਕਲ ਮੋਂਟੀ ਸੰਧੂ USA ਵੱਲੋਂ ਦਿੱਤਾ ਗਿਆ। ਅਮਰਗੜ੍ਹ ਦੇ ਕਬੱਡੀ ਕੱਪ ਤੇ ਵੀਂ ਸੰਧੂ ਭਰਾਵਾਂ ਦਾ ਸਪਲੈਂਡਰ ਮੋਟਰਸਾਈਕਲ ਨਾਲ ਸਨਮਾਨ ਹੋਇਆ, ਇਹ ਸਨਮਾਨ ਮਾਹੀ ਫੀਡ ਵੱਲੋਂ ਹੋਇਆ। ਰਣਜੀਤ ਸ਼ਰਮਾ ਵੱਲੋਂ, 51000 ਨਾਲ ਸਨਮਾਨ, ਦਿਲਾਵਰ ਸਿੰਘ ਹਰੀਪੁਰ ਨਿਊਜ਼ੀਲੈਂਡ ਵਾਲੇ ਉਹਨਾਂ ਨੇ ਸੰਧੂ ਭਰਾਵਾਂ ਦਾ ਅਪਣੇ ਪਿੰਡ ਸਨਮਾਨ ਕੀਤਾ, ਜਗਰੂਪ ਸਿੰਘ ਸਿੱਧੂ ਅਮਰੀਕਾ ਵਾਲੇ ਨੇ 2 ਮੋਟਰਸਾਈਕਲ ਗਹਿਲ ਬਰਨਾਲਾ ਦੇ ਕਬੱਡੀ ਕੱਪ ਤੇ ਸੰਧੂ ਭਰਾਵਾਂ ਦਾ ਮਾਣ ਸਨਮਾਨ ਕੀਤਾ, ਅਕਲਪੁਰ ਦੇ ਕਬੱਡੀ ਕੱਪ ਤੇ ਸੇਵਾ ਸਿੰਘ ਰਾਣਾ ਉਹਨਾਂ ਵੱਲੋਂ 11000 ਦੀ ਨਗਦ ਰਾਸ਼ੀ ਨਾਲ ਭਰਾਵਾਂ ਦਾ ਸਨਮਾਨ ਕੀਤਾ, ਸਰਹਾਲੀ ਜਲੰਧਰ ਦੇ ਕਬੱਡੀ ਕੱਪ ਤੇ ਜੱਸੀ ਢੰਡਾਵਾਲ USA, ਕੁਲਦੀਪ ਢੰਡਾਵਾਲ USA 31000 ਨਾਲ ਮਾਣ ਸਨਮਾਨ ਕੀਤਾ ਸੰਧੂ ਭਰਾਵਾਂ ਦਾ ਚੋਹਲਾ ਸਾਹਿਬ ਦੇ ਕਬੱਡੀ ਕੱਪ ਤੇ 51000 ਦੇ ਨਾਲ ਸੁੱਖਾ ਰੰਧਾਵਾ ਕੀਪਾ ਟਾਡਾ USA ਵਾਲਿਆ ਵੱਲੋਂ ਸਨਮਾਨ ਕੀਤਾ ਗਿਆ। ਕਈ ਹੋਰ ਥਾਵਾਂ ਤੇ ਸੰਧੂ ਭਰਾਵਾਂ ਦਾ ਮਾਣ ਸਨਮਾਨ ਹੋਇਆ। ਅਨੇਕਾਂ ਮੁੰਦਰੀਆਂ ਤੇ ਐਲ ਈ ਡੀ ਆ ਤੇ ਨਗਦ ਰਾਸ਼ੀ ਮਾਣ ਸਨਮਾਨ ਵੱਜੋਂ ਮਿਲੀ ਪਰ ਉਹਨਾਂ ਵੱਲੋ ਮਾਫੀ ਆ, ਕਈ ਮਾਣ ਸਨਮਾਨ ਯਾਦ ਨੀ ਪਰ ਬਹੁਤ ਸਾਰੇ ਮਾਣ ਸਨਮਾਨ ਹੋਏ ਆ।
                ਸੰਧੂ ਭਰਾਵਾਂ ਦੇ ਤੇ ਉਹਨਾਂ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਜਿਨਾਂ ਨੇ ਉਹਨਾਂ ਨੂੰ ਇਹਨਾਂ ਪਿਆਰ ਦਿੱਤਾ, ਵਿਸ਼ੇਸ ਤੌਰ ਤੇ ਧੰਨਵਾਦ ਸੰਧੂ ਭਰਾਵਾਂ ਵੱਲੋਂ ਪੰਜਾਬ ਸਪੋਰਟਸ ਕਲੱਬ ਮਲੇਸ਼ੀਆ, ਤੇ ਵੀਰ ਇੰਦਰਜੀਤ ਸਿੰਘ ਮੁੱਲਾਂਪੁਰ ਦੁਬਈ ਵਾਲੇ, ਜਿਨਾਂ ਦਾ ਸੰਧੂ ਭਰਾਵਾਂ ਨਾਲ ਹਮੇਸ਼ਾ ਤੋਂ ਹੀ ਪਿਆਰ ਬਣਿਆ ਰਿਹਾ। ਉਹਨਾਂ ਦੀ ਹੀ ਬਦੋਲਤ ਦੁਬਈ ਵਿੱਚ ਸੰਧੂ ਭਰਾਵਾਂ ਨੇ ਅਪਣੇ ਬੋਲ ਦੁਬਈ ਦੇ ਗਰਾਊਂਡਾਂ ਚ ਬੋਲੇ, ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦਲਜੀਤ ਸਿੰਘ ਵਿਰਕ ਸੈਫਲਾਬਾਦ ਨਿਊਜ਼ੀਲੈਂਡ ਜੁਝਾਰ ਸਿੰਘ ਪੰਨੂ ਹਜਾਰਾਂ ਮਨਿੰਦਰ ਸਿੰਘ ਬਾਸੀ, ਰਣਜੀਤ ਸਿੰਘ ਪੰਮੀ ਬੋਲੀਨਾ, ਚਰਨਜੀਤ ਸਿੰਘ ਥਿਆੜਾ, ਪਰਧਾਨ ਇਕਬਾਲ ਸਿੰਘ, ਨਿਊਜ਼ੀਲੈਂਡ ਬੋਦਲ ਗੋਪਾ ਬੈਂਸ, ਨਿਊਜ਼ੀਲੈਂਡ ਵਾਲੇ ਉਹਨਾਂ ਦੀ ਸਾਰੀ ਟੀਮ  ਦਸਮੇਸ਼ ਕਬੱਡੀ ਕਲੱਬ ਟੀ ਪੂ ਕੀ ਦਾ ਤੇ ਦਲਜੀਤ ਸਿੰਘ ਵਿਰਕ ਸੈਫਲਾਬਾਦ ਨਿਊਜ਼ੀਲੈਂਡ ਦਿਲਵਰ ਸਿੰਘ ਧਾਲੀਵਾਲ ਹਰੀਪੁਰ ਵਾਲੇ ਨਿਊਜ਼ੀਲੈਂਡ ਵਾਲਿਆ ਦਾ ਸੰਧੂ ਭਰਾਵਾਂ ਵੱਲੋਂ ਧੰਨਵਾਦ। ਕਈ ਵੀਰ ਕਿਹ ਦਿੰਦੇ ਆ ਕਿ ਸੰਧੂ ਭਰਾ ਨਾਮ ਬਹੁਤ ਬੋਲਦੇ ਆ, ਸੰਧੂ ਭਰਾਵਾਂ ਦਾ ਕਹਿਣਾ ਹੈ ਕਿ ਕਬੱਡੀ ਨੇ ਦੋਵਾਂ ਭਰਾਵਾਂ ਨੂੰ ਬਹੁਤ ਕੁਝ ਦਿੱਤਾ ਤੇ ਬਹੁਤ ਸਾਰੇ ਪਿੰਡਾਂ ਦੀਆ ਕਮੇਟੀਆ ਨੇ ਤੇ ਐਨ ਆਰ ਆਈ ਭਰਾਵਾਂ ਨੇ ਸੰਧੂ ਭਰਾਵਾਂ ਨੂੰ ਬਹੁਤ ਮਾਣ ਦਿੱਤਾ ਤੇ ਉਹ ਉਹਨਾਂ ਦਾ ਹੀ ਧੰਨਵਾਦ ਕਰਦੇ ਆ ਜੋ ਕਬੱਡੀ ਨੂੰ ਪਿਆਰ ਕਰਦੇ ਆ, ਨਾਮ ਸਿਰਫ ਉਹਨਾਂ ਦਾ ਹੀ ਬੋਲਦੇ ਆ ਸੰਧੂ ਭਰਾ। ਜੋ ਕਬੱਡੀ ਤੇ ਅਪਣਾ ਪੈਸਾ ਖਰਚ ਕਰਦੇ ਆ NRI ਵੀਰ ਤੇ ਹੋਰ ਕਈ ਕਬੱਡੀ ਦੇ ਪ੍ਰਮੋਟਰ ਤੇ ਪਿੰਡਾਂ ਦੀਆ ਕਮੇਟੀਆ ਦੇ ਹੀ ਬੋਲਦੇ ਆ
              ਸੰਧੂ ਭਰਾ ਸਾਰਿਆ ਦਾ ਨਾਮ ਬੋਲਦੇ ਆ ਕਿਉ ਕਿ ਸਾਰੇ ਭਰਾ ਇਕੱਠੇ ਹੋਕੇ ਅਪਣੇ ਪਿੰਡਾਂ ਚ ਟੂਰਨਾਮੈਂਟ ਕਰਵਾਉਂਦੇ ਆ ਤੇ ਉਹਨਾਂ ਦਾ ਨਾਮ ਬੋਲਣਾ ਬਣਦਾ ਵੀ ਆ, 2019 ਤੇ 2020 ਦੇ ਸੀਜਨ ਵਿੱਚ ਸੰਧੂ ਭਰਾਵਾਂ ਦੇ ਬਹੁਤ ਮਾਣ ਸਨਮਾਨ ਹੋਣੇ ਆ ਭਰਾਵਾਂ ਨੂੰ ਮੁਬਾਰਕਾਂ,
ਹਰਜਿੰਦਰ ਛਾਬੜਾ- ਪਤਰਕਾਰ 959228233
Previous articleਆ ਗਿਆ ਮਹਿੰਗੇ ਭਾਅ ਦਾ ਕਬੱਡੀ ਕੱਪ 
Next articleLethal trio of Shami, Ishant & Umesh ready for pink Test