ਖੁੰਖਾਰ ਕੁੱਤਿਆਂ ਨੇ ਵੱਛੀਆਂ ਤੇ ਵੈੜਾਂ ਨੂੰ ਬੁਰੀ ਤਰਾਂ ਕੀਤਾ ਜਖ਼ਮੀਂ, ਇਕ ਦੀ ਮੌਤ

ਹੁਸ਼ਿਆਰਪੁਰ/ਸ਼ਾਮਚੁਰਾਸੀ 9 ਅਗਸਤ, (ਚੁੰਬਰ)(ਸਮਾਜ ਵੀਕਲੀ)–  ਸ਼ਾਮਚੁਰਾਸੀ ਨਜ਼ਦੀਕ ਪਿੰਡ ਲੰਮੇ ਵਿਖੇ ਖੁੰਖਾਰ ਕੁੱਤਿਆਂ ਵਲੋਂ ਤੀਜੀ ਵਾਰ ਹਮਲਾ ਕਰਕੇ ਪਿੰਡ ਦੇ ਕਈ ਘਰਾਂ ਦੀਆਂ ਛੋਟੀਆਂ ਵੱਛੀਆਂ ਨੂੰ ਬੁਰੀ ਤਰਾਂ ਜਖ਼ਮੀਂ ਕਰ ਦੇਣ ਦਾ ਸਮਾਚਾਰ ਹੈ। ਇਸ ਸਬੰਧੀ ਬਲਵੀਰ ਰਾਮ ਪੁੱਤਰ ਗੁਰਮੀਤ ਰਾਮ ਅਤੇ ਬਲਜਿੰਦਰ ਪੁੱਤਰ ਗਿਆਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਸ਼ੂਆਂ ਨੂੰ ਹਵੇਲੀ ਵਿਚ ਬੰਨ ਕੇ ਘਰ ਸੁੱਤੇ ਸਨ, ਜਦ ਸਵੇਰੇ ਆਣ ਕੇ ਦੇਖਿਆ ਤਾਂ ਉਨਾਂ ਦੀ ਹਵੇਲੀ ਦੀ ਚਾਰਦੀਵਾਰੀ ਨੂੰ ਟੱਪ ਕੇ ਖੁੰਖਾਰ ਕੁੱਤਿਆਂ ਨੇ ਵੱਛੀਆਂ ਅਤੇ ਛੋਟੀਆਂ ਵੈੜਾਂ ਦੇ ਕੰਨ ਖਾ ਲੈ ਅਤੇ ਉਨਾਂ ਨੂੰ ਬੁਰੀ ਤਰਾਂ ਜਖਮੀਂ ਕਰ ਦਿੱਤਾ। ਇਸੇ ਤਰਾਂ ਹੀ ਇਕ ਹੋਰ ਕਿਸਾਨ ਦੇ ਖੇਤ ਵਿਚ ਬੱਝੇ ਹੋਏ ਵੱਛੇ ਨੂੰ ਵੀ ਇੰਨਾਂ ਖੁੰਖਾਰ ਕੁੱਤਿਆਂ ਨੇ ਕੁੱਝ ਦਿਨ ਪਹਿਲਾਂ ਬੁਰੀ ਤਰਾਂ ਜਖਮੀਂ ਕਰ ਦਿੱਤਾ ਜੋ ਜਖਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਗਿਆ। ਪਿੰਡ ਦੇ ਹੋਰ ਮੋਹਤਵਰ ਲੋਕਾਂ ਅਤੇ ਪੀੜਤ ਵਿਅਕਤੀਆਂ ਨੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਇਨਾਂ ਖੁੰਖਾਰ ਕੁੱਤਿਆਂ ਨੂੰ ਨੱਥ ਪਾਈ ਜਾਵੇ ਤਾਂ ਜੋ ਉਨਾਂ ਦੇ ਮਾਲ ਡੰਗਰ ਦੀ ਰੱਖਿਆ ਹੋ ਸਕੇ।

Previous articleਸ਼ਬਦ-ਗਾਇਨ ਮੁਕਾਬਲਿਆਂ ‘ਚ ਬੀਰਮਪੁਰ ਸਕੂਲ ਨੇ ਜ਼ਿਲ•ੇ ‘ਚੋਂ ਪਹਿਲਾ ਅਤੇ ਪੰਜਾਬ ਤੋਂ ਦੂਜਾ ਸਥਾਨ ਪ੍ਰਾਪਤ ਕੀਤਾ
Next articleਵਿਆਹ ਪਿੱਛੋਂ ਸਹਿੰਦੀਆਂ ਅਤਿਆਚਾਰ ਧੀਆਂ