ਖੀਵੀ ਨੇ ਖੀਰ ਵੰਡ ਕੇ ਆਪਣਾ ਸੱਤਵਾਂ ਜਨਮਦਿਨ ਮਨਾਇਆ

ਚੰਡੀਗੜ੍ਹ,ਵੀਰਵਾਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) : ਮਾਂ ਬੋਲੀ ਪੰਜਾਬੀ ਭਾਸ਼ਾ ਦੇ ਸੇਵਕ ਪੰਡਿਤਰਾਓ ਧਰੇਨਵਰ ਦੀ ਪੁੱਤਰੀ ਖੀਵੀ ਨੇ ਖੀਰ ਵੰਡ ਕੇ ਆਪਣਾ ਸੱਤਵਾਂ ਜਨਮਦਿਨ ਮਨਾਇਆ। ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਵੇਰਕਾ ਕੰਪਨੀ ਦੀ ਖੀਰ ਦੀਆਂ ਡੱਬੀਆਂ ਵੰਡੀਆਂ ਗਈਆਂ।

ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਸੁਪਤਨੀ ਮਾਤਾ ਖੀਵੀ ਜੀ ਦੇ ਨਾਮ ਤੇ ਆਪਣੀ ਪੁੱਤਰੀ ਦਾ ਨਾਮ ਰੱਖਣ ਵਾਲੇ ਕਰਨਾਟਕ ਦੇ ਮੂਲ ਨਿਵਾਸੀ ਪੰਡਿਤਰਾਓ ਧਰੇਨਵਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੇਕਰ ਕਿਸੇ ਔਰਤ ਦਾ ਨਾਮ ਦਰਜ ਹੈ, ਤਾਂ ਉਹ ਕੇਵਲ ਮਾਤਾ ਖੀਵੀ ਜੀ ਨੂੰ ਸੁਭਾਗ ਪ੍ਰਾਪਤ ਹੈ। ਸਿੱਖ ਧਰਮ ਅਤੇ ਸਾਰੇ ਸਮਾਜ ਲਈ ਮਾਤਾ ਖੀਵੀ ਜੀ ਦੇ ਵਡਮੁੱਲੇ ਯੋਗਦਾਨ ਦਾ ਸੰਦੇਸ਼ ਸਾਰੀ ਦੁਨੀਆਂ ਭਰ ਵਿੱਚ ਲੈ ਜਾਣਾ ਬਹੁਤ ਜਰੂਰੀ ਹੈ।

ਪੰਡਿਤਰਾਓ ਧਰੇਨਵਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਜੇਕਰ ਕੋਈ ਸ਼ਖ਼ਸ ਆਪਣੀ ਪੁੱਤਰੀ ਦਾ ਨਾਮ ਮਾਤਾ ਖੀਵੀ ਜੀ ਦੇ ਨਾਮ ਉੱਪਰ ਰੱਖਣਗੇ, ਤਾਂ ਓਹਨਾਂ ਨੂੰ 10 ਹਜਾਰ ਰੁਪਏ ਨਗਦ ਭੇਟਾ ਦੇਣਗੇ।

Previous article400 ਸਾਲਾ ਪ੍ਰਕਾਸ਼ ਪੂਰਬ ਲਈ ਕੈਨੇਡਾ ਤੋਂ ਉੱਠੀ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਸਿੱਧੀਆਂ ਉਡਾਣਾਂ ਦੀ ਮੰਗ
Next articleਸਿੱਖਿਆ ਵਿਭਾਗ ਦਾ ਇੱਕ ਹੋਰ ਕਦਮ ਅੱਗੇ ਵੱਲ