ਕੱਟੜਾ-ਦਿੱਲੀ ਐਕਸਪ੍ਰੈੱਸਵੇਅ ਰੋਡ ਪ੍ਰਾਜੈਕਟ 2023 ’ਚ ਪੂਰਾ ਹੋਵੇਗਾ: ਜਿਤੇਂਦਰ ਸਿੰਘ

ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਦੱਸਿਆ ਕੱਟੜਾ-ਦਿੱਲੀ ਐਕਸਪ੍ਰੈੱਸਵੇਅ ਕੋਰਡੋਰੀ ਪ੍ਰਾਜੈਕਟ 2023 ’ਚ ਪੂਰਾ ਹੋਵੇਗਾ ਅਤੇ ਇਸ ਰੋਡ ਨਾਲ ਜੰਮੂ ਦੇ ਕੱਟੜਾ ਤੇ ਪੰਜਾਬ ਦੇ ਅੰਮ੍ਰਿਤਸਰ ਸ਼ਹਿਰਾਂ ਵਿਚਾਲੇ ਸੰਪਰਕ ਬਣਨ ਸਦਕਾ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹ ਮਿਲੇਗਾ।

ਕੇਂਦਰੀ ਮੰਤਰੀ ਨੇ ਦੱਸਿਆ ਕਿ ਕਠੂਆ-ਜੰਮੂ ਹਾਈਵੇਅ ਨੂੰ ਵੀ ਚਾਰ ਤੋਂ ਛੇ ਮਾਰਗੀ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸ੍ਰੀ ਸਿੰਘ ਨੇ ਕਿਹਾ ਕਿ ਇਹ ਪ੍ਰਾਜੈਕਟ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰੇਗਾ ਅਤੇ ਨਾਲ ਹੀ ਜੰਮੂ-ਕਸ਼ਮੀਰ, ਪੰਜਾਬ ਅਤੇ ਹਰਿਆਣਾ ’ਚ ਆਰਥਿਕ ਤੇ ਉਦਯੋਗਿਕ ਹੱਬਾਂ ਨੂੰ ਜੋੜਨ ’ਚ ਵੀ ਮਦਦਗਾਰ ਸਾਬਤ ਹੋਵੇਗਾ। ਇਸ ਨਾਲ ਕੱਟੜਾ ਤੋਂ ਦਿੱਲੀ ਦਾ ਸਫਰ ਲੱਗਪਗ 7 ਘੰਟਿਆਂ ਅਤੇ ਜੰਮੂ ਤੋਂ ਦਿੱਲੀ ਦਾ ਸਫਰ 6 ਘੰਟਿਆਂ ਤੋਂ ਕੁਝ ਵੱਧ ਸਮੇਂ ’ਚ ਪੂਰਾ ਸਕੇਗਾ। 

Previous articleਆਰਬੀਆਈ ਵੱਲੋਂ ਕਾਰਪੋਰੇਟ ਹਾਊਸਾਂ ਨੂੰ ਬੈਂਕ ਖੋਲ੍ਹਣ ਦੀ ਦਿੱਤੀ ਖੁੱਲ੍ਹ ‘ਤਬਾਹਕੁੰਨ’: ਰਾਜਨ
Next articleTrump virtually concedes defeat, agrees to Biden transition