ਕੱਚੇ ਤੇਲ ਦੀਆਂ ਆਲਮੀ ਕੀਮਤਾਂ ਮਿੱਟੀ ’ਚ ਮਿਲੀਆਂ

ਸਿੰਗਾਪੁਰ (ਸਮਾਜਵੀਕਲੀ) – – ਅਮਰੀਕਾ ’ਚ ਕੱਚੇ ਤੇਲ ਦੀ ਕੀਮਤ ਬੀਤੇ ਦਿਨ ਇਤਿਹਾਸ ਦੇ ਸਭ ਹੇਠਲੇ ਪੱਧਰ (ਮਨਫੀ ਤਕਰੀਬਨ 40 ਡਾਲਰ ਪ੍ਰਤੀ ਬੈਰਲ) ਤੋਂ ਵਾਪਸੀ ਕਰਕੇ ਅੱਜ ਸਿਫਰ ਤੋਂ ਜ਼ਰਾ ਉੱਪਰ ਆ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਇਤਿਹਾਸ ’ਚ ਪਹਿਲੀ ਵਾਰ ਅਮਰੀਕਾ ’ਚ ਕੱਚੇ ਤੇਲ ਦੀ ਕੀਮਤ ਇੱਕ ਵਾਰ ਸਿਫਰ ਤੋਂ ਕਈ ਡਾਲਰ ਹੇਠਾਂ ਚਲੀ ਗਈ ਸੀ ਪਰ ਅੱਜ ਇਸ ਦੀ ਕੀਮਤ ’ਚ ਥੋੜਾ ਸੁਧਾਰ ਦਰਜ ਕੀਤਾ ਗਿਆ ਹੈ। ਅੱਜ ਮਈ ਮਹੀਨੇ ਦਾ ਤੇਲ ਪਹੁੰਚਾਉਣ ਦੀ ਆਖਰੀ ਤਾਰੀਕ ਹੈ। ਇਸ ਕਾਰਨ ਬੀਤੇ ਦਿਨ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤ ਮਨਫੀ 37.63 ਡਾਲਰ ਪ੍ਰਤੀ ਬੈਰਲ ਤੱਕ ਪੁੱਜ ਗਈ ਸੀ।

ਹੁਣ ਇਹ ਕੀਮਤ ਸਿਫਰ ਤੋਂ ਉੱਪਰ 0.56 ਡਾਲਰ ਪ੍ਰਤੀ ਬੈਰਲ ਹੈ। ਦੁਨੀਆਂ ਦੇ ਵੱਖ ਵੱਖ ਮੁਲਕਾਂ ’ਚ ਪੈਟਰੋਲ ਤੇ ਡੀਜ਼ਲ ਦੀ ਖਪਤ ਘਟਣ ਕਾਰਨ ਕੱਚੇ ਤੇਲ ਦੇ ਭੰਡਾਰਨ ਦੀ ਸਮੱਸਿਆ ਪੈਦਾ ਹੋ ਗਈ ਹੈ ਅਤੇ ਇਸ ਕਾਰਨ ਕੱਚੇ ਤੇਲ ਦੀ ਮੰਗ ਬਹੁਤ ਘੱਟ ਗਈ ਹੈ। ਕੱਚੇ ਤੇਲ ਦੀ ਮੰਗ ਘਟਣ ਕਾਰਨ ਹੀ ਇਸ ਦੀਆਂ ਕੀਮਤਾਂ ’ਚ ਭਾਰਤੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

Previous articleAP to focus on 4 districts emerging as Covid-19 hotspots
Next articleਯੂਕੇ ਦੇ ਉੱਘੇ ਡਾਕਟਰ ਮਨਜੀਤ ਸਿੰਘ ਰਿਆਤ ਦੀ ਕਰੋਨਾ ਕਾਰਨ ਮੌਤ