ਕੰਨੜ ਅਦਾਕਾਰਾ ਸੰਜਨਾ ਗਲਰਾਨੀ ਗ੍ਰਿਫ਼ਤਾਰ

ਬੰਗਲੌਰ (ਸਮਾਜ ਵੀਕਲੀ) : ਇੱਥੇ ਬੰਗਲੌਰ ਪੁਲੀਸ ਸਿਟੀ ਦੀ ਕ੍ਰਾਈਮ ਬਰਾਂਚ ਨੇ ਹਾਈ-ਪ੍ਰੋਫਾਈਲ ਡਰੱਗ ਰੈਕਟ ਕੇਸ ਵਿੱਚ ਅਦਾਕਾਰਾ ਸੰਜਨਾ ਗਲਰਾਨੀ ਨੂੰ ਪੁਲੀਸ ਹਿਰਾਸਤ ’ਚ ਲਿਆ ਹੈ ਜਿਸਨੂੰ ਪੁੱਛਗਿੱਛ ਲਈ ਪੁਲੀਸ ਹੈੱਡਕੁਆਰਟਰ ਲਿਜਾਇਆ ਗਿਆ ਹੈ। ਦੱਸਣਯੋਗ ਹੈ ਕਿ ਇਸ ਕੇਸ ’ਚ ਕਥਿਤ ਤੌਰ ’ਤੇ ਇੱਕ ਕੰਨੜ ਫ਼ਿਲਮ ਦੇ ਕਲਾਕਾਰ ਤੇ ਹੋਰ ਵਿਅਕਤੀ ਸ਼ਾਮਲ ਹਨ।

ਕੰਨੜ ਅਦਾਕਾਰਾ ਰਾਗਿਨੀ ਦਿਵੇਦੀ ਸਮੇਤ ਲਗਪਗ ਅੱਧੀ ਦਰਜਨ ਵਿਅਕਤੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਿਛਲੇ ਚਾਰ ਦਿਨਾਂ ’ਚ ਸੀਸੀਬੀ ਅਧਿਕਾਰੀਆਂ ਵੱਲੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਬੰਗਲੌਰ ਪੂਰਬੀ ਦੀ ਇੰਦਰਾਨਗਰ ਇਲਾਕੇ ’ਚ ਸਥਿਤ ਗਲਰਾਨੀ ਦੇ ਘਰ ’ਤੇ ਪੁਲੀਸ ਨੇ ਛਾਪਾ ਮਾਰਿਆ। ਜੁਆਇੰਟ ਪੁਲੀਸ ਕਮਿਸ਼ਨਰ ਸੰਦੀਪ ਪਾਟਿਲ ਨੇ ਕਿਹਾ ਕਿ ਅਦਾਲਤ ਤੋਂ ਵਾਰੰਟ ਲੈਣ ਤੋਂ ਬਾਅਦ ਸੰਜਨਾ ਗਲਰਾਨੀ ਦੇ ਘਰ ’ਚ ਤਲਾਸ਼ੀ ਮੁਹਿੰਮ ਚਲਾਈ ਗਈ।’ ਰਾਗਿਨੀ ਦਿਵੇਧੀ ਦੀ ਗ੍ਰਿਫ਼ਤਾਰੀ ਤੋਂ ਮਗਰੋਂ ਇਹ ਇਸ ਕੇਸ ’ਚ ਦੂਜੀ ਵੱਡੀ ਗ੍ਰਿਫ਼ਤਾਰੀ ਹੈ।

Previous article2 dead, 4 missing as typhoon lashes Japan
Next articleIndia Social and Culture Centre reopens in Abu Dhabi