ਕ੍ਰਿਸਮਿਸ ਮੌਕੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਨਿਊਜੀਲੈਂਡ ਵਾਸੀਆਂ ਲਈ ਜਾਰੀ ਕੀਤਾ ਸੰਦੇਸ਼

ਆਕਲੈਂਡ (ਸਮਾਜ ਵੀਕਲੀ): 2019 ਵਿੱਚ ਨਿਊਜੀਲੈਂਡ ਵਾਸੀਆਂ ਨੂੰ ਕ੍ਰਾਈਸਚਰਚ ਦੇ ਅੱਤਵਾਦੀ ਹਮਲੇ ਅਤੇ ਵਾਈਟ ਆਈਲੈਂਡ ਜਵਾਲਾਮੁਖੀ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ, ਪਰ ਇਨ੍ਹਾਂ ਤਕਲੀਫਾਂ ਦੇ ਬਾਵਜੂਦ ਜਿਸ ਤਰ੍ਹਾਂ ਨਿਊਜੀਲ਼ੈਂਡ ਵਾਸੀਆਂ ਦੀ ਏਕਤਾ ਅਤੇ ਇੱਕਜੁੱਟਤਾ ਦੇਖਣ ਨੂੰ ਮਿਲੀ ਹੈ, ਉਹ ਕਾਬਿਲੇ ਤਾਰੀਫ ਹੈ।

ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵਲੋਂ ਵੀ ਇਸੇ ਗੱਲ ਦੀ ਤਾਰੀਫ ਕਰਦਿਆਂ ਨਿਊਜੀਲੈਂਡ ਵਾਸੀਆਂ ਨੂੰ ਕ੍ਰਿਸਮਿਸ ਮੌਕੇ ਆਪਣੇ ਦੁੱਖ ਭੁਲਾ, ਸੋਸ਼ਲ ਮੀਡੀਆ ਆਦਿ ਤੋਂ ਦੂਰ ਹੋਕੇ ਆਪਣੇ ਪਰਿਵਾਰ ਨਾਲ ਇਸ ਦਿਨ ਨੂੰ ਮਨਾਉਣ ਦੀ ਗੱਲ ਆਖੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ 2020 ਨਿਊਜੀਲੈਂਡ ਵਾਸੀਆਂ ਲਈ ਇੱਕ ਵਧੀਆ ਸਾਲ ਰਹੇਗਾ ਅਤੇ ਇਸ ਤੋਂ ਇਲਾਵਾ ਉਨ੍ਹਾਂ 2020 ਦੀਆਂ ਚੋਣਾਂ ਲਈ ਵੀ ਨਿਊਜੀਲੈਂਡ ਵਾਸੀਆਂ ਨੂੰ ਤਿਆਰ ਰਹਿਣ ਲਈ ਕਿਹਾ।

(ਹਰਜਿੰਦਰ ਛਾਬੜਾ)ਪਤਰਕਾਰ 95922 82333
Previous articleਕ੍ਰਿਸਮਿਸ ਮੌਕੇ ਆਕਲੈਂਡ ਏਅਰਪੋਰਟ ਬਣਿਆ ਪਰਿਵਾਰਿਕ ਮੈਂਬਰਾਂ ਦੇ ਮਿਲਣ ਦਾ ਅੱਡਾ 
Next articleਜਲ੍ਹਿਆਂਵਾਲੇ ਬਾਗ ਵਿਚ ਮਾਰੇ ਗਏ ਬੇਕਸੂਰਾਂ ਦਾ ਬਦਲਾ ਲੈਣ ਵਾਲੇ ਇਨਕਲਾਬੀ ਸ਼ਹੀਦ ਊਧਮ ਸਿੰਘ