ਕੋਹਲੀ ਨੇ ਸੀਏਏ ਬਾਰੇ ਟਿੱਪਣੀ ਕਰਨ ਤੋਂ ਕੀੇਤਾ ਇਨਕਾਰ

ਗੁਹਾਟੀ: ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅੱਜ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਬਾਰੇ ਬਗ਼ੈਰ ਪੂਰੀ ਤਰ੍ਹਾਂ ਜਾਣਕਾਰੀ ਦੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸੀਏਏ ਵਿੱਚ ਅਫ਼ਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਘੱਟਗਿਣਤੀ ਭਾਈਚਾਰਿਆਂ (ਹਿੰਦੂ, ਸਿੱਖ, ਬੁੱਧ, ਜੈਨ, ਪਾਰਸੀ ਅਤੇ ਈਸਾਈਆਂ) ਨੂੰ 12 ਸਾਲ ਦੀ ਥਾਂ ਛੇ ਸਾਲ ਭਾਰਤ ਵਿੱਚ ਰਹਿਣ ਮਗਰੋਂ ਭਾਰਤੀ ਨਾਗਰਿਕਤਾ ਦੇਣ ਦੀ ਧਾਰਾ ਹੈ। ਕੋਹਲੀ ਨੇ 2016 ਵਿੱਚ ਨੋਟਬੰਦੀ ਨੂੰ ‘ਭਾਰਤੀ ਰਾਜਨੀਤੀ ਦਾ ਸਭ ਤੋਂ ਅਹਿਮ ਕਦਮ’ ਕਰਾਰ ਦਿੱਤਾ ਸੀ, ਜਿਸ ਕਾਰਨ ਉਸ ਨੂੰ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਸੀ। ਲੋਕਾਂ ਨੇ ਇਸ ਵਿਸ਼ੇ ਬਾਰੇ ਉਸ ਦੀ ਜਾਣਕਾਰੀ ਸਬੰਧੀ ਸਵਾਲ ਵੀ ਚੁੱਕੇ ਸਨ।

Previous articleViolence at Nankana Sahib unacceptable: Mamata
Next articleਇਰਫ਼ਾਨ ਪਠਾਨ ਨੇ ਕ੍ਰਿਕਟ ਤੋਂ ਸੰਨਿਆਸ ਲਿਆ