ਕੋਵਿਡ-19 ਦੇ ਮਰੀਜ਼ਾਂ ਦਾ ਸਫਲ ਇਲਾਜ ਕਰਨ ਵਾਲੀ ਭਾਰਤੀ-ਅਮਰੀਕੀ ਡਾਕਟਰ ਨੂੰ ਕੀਤਾ ਗਿਆ ਸਨਮਾਨਿਤ

ਅਮਰੀਕਾ, ਵਾਸ਼ਿੰਗਟਨ (ਸਮਾਜ ਵੀਕਲੀ):- ਅਮਰੀਕਾ ਦੇ ਦੱਖਣੀ ਵਿੰਡਸਰ ਹਸਪਤਾਲ ਵਿੱਚ ਭਾਰਤੀ ਮੂਲ ਦੀ ਡਾਕਟਰ ਉਮਾ ਮਧੁਸੂਦਨ ਨੇ ਕਈ ਕਰੋਨਾ ਪੀੜਤਾਂ ਦਾ ਇਲਾਜ ਕੀਤਾ ਹੈ। ਇਸ ਦੇ ਲਈ ਹੱਲਾਸ਼ੇਰੀ ਦਿੰਦੇ ਹੋਏ ਸਥਾਨਕ ਪੁਲਿਸ, ਗੁਆਂਢੀ ਅਤੇ ਲੋਕਲ ਫਾਇਰਮੈਨ ਨੇ ਉਮਾ ਮਧੁਸੂਦਨ ਦਾ ਸਨਮਾਨ ਕੀਤਾ।

ਭਾਰਤ ਦੇ ਮੈਸੂਰ ਦੀ ਰਹਿਣ ਵਾਲੀ ਡਾ.ਉਮਾ ਮਧੁਸੂਦਨ ਵੱਲੋਂ ਕਈ ਕੋਰੋਨਾ ਮਰੀਜਾਂ ਦਾ ਇਲਾਜ ਕਰਨ ਅਤੇ ਉਨ੍ਹਾਂ ਨੂੰ ਠੀਕ ਕਰਨ ਤੋਂ ਬਾਅਦ ਉੱਥੇ ਦੇ ਲੋਕਾਂ ਨੇ ਉਨ੍ਹਾਂਨੂੰ ਡਰਾਈਵ ਆਫ ਆਨਰ ਨਾਲ ਸਨਮਾਨਿਤ ਕੀਤਾ।

ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਕਈ ਵੱਡੀ ਹਸਤੀਆਂ ਨੇ ਸ਼ੇਅਰ ਕੀਤਾ ਹੈ ਅਤੇ ਇਹ ਲਗਾਤਾਰ ਵਾਇਰਲ ਹੋ ਰਿਹਾ ਹੈ। ਟਵਿਟਰ ‘ਤੇ ਬਾਲੀਵੁਡ ਅਦਾਕਾਰ ਆਦਿਲ ਹੁਸੈਨ ਨੇ ਵੀ ਆਪਣੇ ਅਕਾਊਂਟ ਤੋਂ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਿਸਨੂੰ ਹਜ਼ਾਰਾਂ ਲੋਕਾਂ ਨੇ ਰਿਟਵੀਟ ਕੀਤਾ ਹੈ।

ਹਰਜਿੰਦਰ ਛਾਬੜਾ -ਪੱਤਰਕਾਰ 9592282333

Previous articleਇਸ ਬਾਲ ਗਾਇਕ ਨੇ ਸਰਬੱਤ ਦੇ ਭਲੇ ਲਈ ਇੰਝ ਕੀਤੀ ਅਰਦਾਸ, ਗੁਰਲੇਜ਼ ਅਖਤਰ ਨੇ ਸਾਂਝਾ ਕੀਤਾ ਵੀਡੀਓ
Next articleਜਲੰਧਰ ਦੇ ਇਨ੍ਹਾਂ ਇਲਾਕਿਆਂ ”ਚ ਫੈਲੀ ਦਹਿਸ਼ਤ, ਸੜਕਾਂ ‘ਤੇ ਸੁੱਟੇ ਮਿਲੇ 500 ਤੇ 100 ਦੇ ਨੋਟ