ਕੋਵਿਡ ਪਾਜ਼ੇਟਿਵ ਨਾਬਾਲਗ ਲੜਕੀਆਂ ਬਾਰੇ ਯੂਪੀ ਸਰਕਾਰ ਤੋਂ ਰਿਪੋਰਟ ਤਲ਼ਬ

ਨਵੀਂ ਦਿੱਲੀ (ਸਮਾਜਵੀਕਲੀ) :  ਕਾਨਪੁਰ ਦੇ ਇਕ ਬਾਲ ਗ੍ਰਹਿ ’ਚ 57 ਨਾਬਾਲਗ ਲੜਕੀਆਂ ਦੇ ਕੋਵਿਡ ਪਾਜ਼ੇਟਿਵ ਪਾਏ ਜਾਣ ਦੀ ਖ਼ਬਰ ਪ੍ਰਕਾਸ਼ਿਤ ਹੋਣ ਮਗਰੋਂ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਤੋਂ ਰਿਪੋਰਟ ਤਲ਼ਬ ਕੀਤੀ ਹੈ।

ਅਦਾਲਤ ਨੇ ਇਸ ਖ਼ਬਰ ਦਾ ਖ਼ੁਦ ਨੋਟਿਸ ਲੈਂਦਿਆਂ ਯੂਪੀ ਸਰਕਾਰ ਦੀ ਜਵਾਬਤਲਬੀ ਕੀਤੀ ਹੈ। ਵਕੀਲ ਅਪਰਨਾ ਭੱਟ ਨੇ ਵੀ ਪੀੜਤ ਲੜਕੀਆਂ ਨੂੰ ਢੁੱਕਵਾਂ ਇਲਾਜ ਤੇ ਸਹੂਲਤਾਂ ਮੁਹੱਈਆ ਕਰਵਾਏ ਜਾਣ ਬਾਰੇ ਪਟੀਸ਼ਨ ਦਾਇਰ ਕੀਤੀ ਸੀ।

ਵੀਡੀਓ ਕਾਨਫਰੰਸ ਰਾਹੀਂ ਹੋਈ ਸੁਣਵਾਈ ਦੌਰਾਨ ਅਦਾਲਤ ਨੂੰ ਜਾਣੂ ਕਰਵਾਇਆ ਗਿਆ ਕਿ ਤਾਮਿਲਨਾਡੂ ਦੇ ਸਰਕਾਰੀ ਬਾਲ ਗ੍ਰਹਿ ਵਿਚ ਪਾਜ਼ੇਟਿਵ ਪਾਏ ਗਏ 35 ਬੱਚੇ ਇਲਾਜ ਤੋਂ ਬਾਅਦ ਪਰਤ ਆਏ ਹਨ। ਅਦਾਲਤ ਨੇ ਹੋਰਨਾਂ ਰਾਜਾਂ ਨੂੰ ਵੀ ਸ਼ੁੱਕਰਵਾਰ ਤੱਕ ਆਪੋ-ਆਪਣੇ ਜਵਾਬ ਦਾਇਰ ਕਰਨ ਲਈ ਕਿਹਾ ਹੈ। ਅਗਲੀ ਸੁਣਵਾਈ 13 ਜੁਲਾਈ ਨੂੰ ਹੋਵੇਗੀ।

Previous articleਮਹਿਲਾ ਫ਼ੌਜੀ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਲਈ ਕੇਂਦਰ ਨੂੰ ਮਹੀਨਾ ਹੋਰ ਮਿਲਿਆ
Next articleਕਸ਼ਮੀਰ ’ਚ ਹੜਤਾਲ ਦੇ ਸੱਦੇ ਦਾ ਪੱਤਰ ਫ਼ਰਜ਼ੀ ਕਰਾਰ